ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਸਪਨਾ ਚੌਧਰੀ, ਕਿਹਾ ‘ਮੈਂ ਤੁਹਾਨੂੰ ਦੇਖ ਨਹੀਂ ਸਕਦੀ, ਪਰ ਆਪਣੇ ਦਿਲ ‘ਚ….’
ਸਪਨਾ ਚੌਧਰੀ (Sapna Choudhary) ਅਜਿਹੀ ਕਲਾਕਾਰ ਹੈ, ਜਿਸ ਨੇ ਆਪਣੇ ਦਮ ‘ਤੇ ਲੋਕਾਂ ‘ਚ ਆਪਣੀ ਪਛਾਣ ਬਣਾਈ ਹੈ । ਬਹੁਤ ਹੀ ਛੋਟੀ ਉਮਰ ‘ਚ ਉਸ ਦੇ ਪਿਤਾ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਗਿਆ ਸੀ । ਜਿਸ ਤੋਂ ਬਾਅਦ ਉਸ ਨੇ ਆਪਣੀ ਮਾਂ ਦੇ ਨਾਲ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ । ਅੱਜ ਉਹ ਕਾਮਯਾਬ ਡਾਂਸਰ ਹੈ, ਉਸ ਦੇ ਕੋਲ ਪੈਸਾ ਹੈ, ਸ਼ੌਹਰਤ ਹੈ ਅਤੇ ਜ਼ਿੰਦਗੀ ਜਿਉਣ ਦੇ ਲਈ ਹਰ ਉਹ ਸ਼ੈਅ ਅਤੇ ਸੁੱਖ ਸਹੂਲਤ ਮੌਜੂਦ ਹੈ ।
image Source: Instagram
ਹੋਰ ਪੜ੍ਹੋ : ਰਣਜੀਤ ਬਾਵਾ ਅਤੇ ਗਾਇਕਾ ਪਰਵੀਨ ਭਾਰਟਾ ਨੇ ਗੁਰਪੁਰਬ ਦੇ ਮੌਕੇ ‘ਤੇ ਸੰਗਤਾਂ ਨੂੰ ਦਿੱਤੀ ਵਧਾਈ, ਵੀਡੀਓ ਕੀਤਾ ਸਾਂਝਾ
ਜਿਸ ਨੂੰ ਕਿ ਹਰ ਇਨਸਾਨ ਲੋਚਦਾ ਹੈ, ਭਾਵੇਂ ਹੁਣ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਪਰ ਆਪਣੇ ਪਿਤਾ ਦੀ ਕਮੀ ਨੂੰ ਉਹ ਹਮੇਸ਼ਾ ਹੀ ਮਹਿਸੂਸ ਕਰਦੀ ਹੈ । ਉਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਪਨਾ ਪਾਪਾ ਭੁਪੇਂਦਰ ਅੱਤਰੀ ਦੀ ਫੋਟੋ ਸਾਹਮਣੇ ਬੈਠੀ ਭਾਵੁਕ ਨਜ਼ਰ ਆ ਰਹੀ ਹੈ।
Image Source: Instagram
ਹੋਰ ਪੜ੍ਹੋ : ਅਦਾਕਾਰਾ ਮੋਨਿਕਾ ਗਿੱਲ ਦੀ ਮਾਂ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਅਦਾਕਾਰਾ ਦੀਆਂ ਅੱਖਾਂ ਨਮ ਹਨ, ਆਪਣੇ ਪਿਤਾ ਦੀ ਤਸਵੀਰ ਵੱਲ ਲਗਾਤਾਰ ਦੇਖ ਰਹੀ ਹੈ। ਵੀਡੀਓ ਦੇ ਬੈਕਗ੍ਰਾਊਂਡ ‘ਚ 'ਜੁਦਾਈ ਜੁਦਾਈ ਕਭੀ ਆਏ ਨਾ ਜੁਦਾਈ’ ਸੁਣਾਈ ਦੇ ਰਿਹਾ ਹੈ।
image From instagram
ਵੀਡੀਓ ਨੂੰ ਸਾਂਝਾ ਕਰਦੇ ਹੋਏ ਸਪਨਾ ਨੇ ਲਿਖਿਆ ਕਿ ‘ਮੈਂ ਤੁਹਾਨੂੰ ਕਦੇ ਵੀ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦੀ, ਹੱਥਾਂ ਨਾਲ ਛੂਹ ਨਹੀਂ ਸਕਦੀ ਪਰ ਮੈਂ ਤੁਹਾਨੂੰ ਹਮੇਸ਼ਾ ਆਪਣੇ ਦਿਲ ’ਚ ਮਹਿਸੂਸ ਕਰਦੀ ਰਹਾਂਗੀ’।ਪ੍ਰਸ਼ੰਸਕ ਵੀ ਇਸ ਵੀਡੀਓ ‘ਤੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।
View this post on Instagram