ਸੰਜੇ ਦੱਤ ਦੀ ਬਲਾਕਬਸਟਰ ਫਿਲਮ ਸੜਕ ਦੇ ਦੂਜੇ ਭਾਗ ਦਾ ਐਲਾਨ , ਇਹ ਹੋਵੇਗੀ ਫਿਲਮ ਦੀ ਸਟਾਰ ਕਾਸਟ

Reported by: PTC Punjabi Desk | Edited by: Aaseen Khan  |  November 22nd 2018 07:38 AM |  Updated: November 22nd 2018 02:24 PM

ਸੰਜੇ ਦੱਤ ਦੀ ਬਲਾਕਬਸਟਰ ਫਿਲਮ ਸੜਕ ਦੇ ਦੂਜੇ ਭਾਗ ਦਾ ਐਲਾਨ , ਇਹ ਹੋਵੇਗੀ ਫਿਲਮ ਦੀ ਸਟਾਰ ਕਾਸਟ

ਸੰਜੇ ਦੱਤ ਦੀ ਬਲਾਕਬਸਟਰ ਫਿਲਮ ਸੜਕ ਦੇ ਦੂਜੇ ਭਾਗ ਦਾ ਐਲਾਨ , ਇਹ ਹੋਵੇਗੀ ਫਿਲਮ ਦੀ ਸਟਾਰ ਕਾਸਟ , ਸੰਜੇ ਦੱਤ ਤੇ ਪੂਜਾ ਭੱਟ ਦੀ 90 ਦੇ ਦਸ਼ਕਾਂ ਦੀ ਸੁਪਰ ਡੁਪਰ ਹਿੱਟ ਫਿਲਮ ਸੜਕ ਦਾ ਦੂਜਾ ਭਾਗ ਜਲਦ ਹੀ ਸਿਨੇਮਾ ਘਰਾਂ ਦੀਆਂ ਸਕਰੀਨਾਂ ਤੇ ਵੇਖਣ ਨੂੰ ਮਿਲ ਸਕਦਾ ਹੈ। ਸੜਕ 2 ਦੀ ਪੂਰੀ ਸਟਾਰਕਾਸਟ ਦਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਜਿਸ 'ਚ ਸੁਪਰ ਸਟਾਰ ਸੰਜੇ ਦੱਤ ਆਲੀਆ ਭੱਟ , ਅਧਿਤਿਆ ਰਾਇ ਕਪੂਰ ਇਸ ਤੋਂ ਇਲਾਵਾ ਪੂਜਾ ਭੱਟ ਵੀ ਨਜ਼ਰ ਆਉਣਗੇ। ਇਸ ਦਾ ਐਲਾਨ ਮਹੇਸ਼ ਭੱਟ ਨੇ ਆਪਣੇ 70 ਵੇਂ ਜਨਮਦਿਨ ਦੌਰਾਨ ਕੀਤਾ ਹੈ। ਦੱਸ ਦਈਏ ਮਹੇਸ਼ ਭੱਟ ਇਸ ਫਿਲਮ ਨਾਲ 17 ਸਾਲ ਬਾਅਦ ਨਿਰਦੇਸ਼ਨ ਦੇ ਕੰਮ 'ਚ ਕਦਮ ਰੱਖਣ ਜਾ ਰਹੇ ਹਨ ਇਸ ਦਾ ਖੁਲਾਸਾ ਉਹਨਾਂ ਖੁਦ ਆਪਣੇ ਇੰਸਟਾਗ੍ਰਾਮ ਪੇਜ 'ਤੇ ਕੀਤਾ।

 

View this post on Instagram

 

Sadak 2 - A Mahesh Bhatt Film ❤️ @maheshfilm @poojab1972 @duttsanjay #adityaroykapoor

A post shared by Alia ✨⭐️ (@aliaabhatt) on Sep 19, 2018 at 7:31pm PDT

ਆਲੀਆ ਭੱਟ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਵੀ ਲਿਖਿਆ ਕਿ ਉਹ ਬਹੁਤ ਹੀ ਖੁਸ਼ ਕਿਸਮਤ ਹਨ ਜਿਹੜਾ ਉਹਨਾਂ ਨੂੰ ਆਪਣੇ ਪਿਤਾ ਮਹੇਸ਼ ਭੱਟ ਦੇ ਨਿਰਦੇਸ਼ਨ 'ਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਦੱਸ ਦਈਏ ਸੜਕ ਫਿਲਮ ਦਾ ਪਹਿਲਾ ਭਾਗ 1991 'ਚ ਆਇਆ ਸੀ ਜਿਹੜਾ ਕਿ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਇਹ ਫਿਲਮ ਉਸ ਸਾਲ ਦੀ ਤੀਸਰੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ , ਅਤੇ 90 ਦੇ ਦਸ਼ਕਾਂ ਦੀ 7 ਵੇਂ ਸਥਾਨ ਦੀ ਸਭ ਤੋਂ ਵੱਡੀ ਫਿਲਮ ਹੈ।

ਹੁਣ ਵੇਖਣ ਯੋਗ ਹੋਵੇਗਾ ਕਿ ਸੜਕ 2 ਲੋਕਾਂ ਨੂੰ ਕਿਸ ਕਦਰ ਭਾਉਂਦੀ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਿਕ ਸੜਕ 2 ਦੀ ਰਿਲੀਜ਼ ਡੇਟ 25 ਮਾਰਚ , 2020 ਦੱਸੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network