ਸੰਜੇ ਦੱਤ ਮਨਾ ਰਹੇ ਵਿਆਹ ਦੀ 15ਵੀਂ ਵਰ੍ਹੇਗੰਢ; ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਦਿੱਤੀ ਵਧਾਈ
Sanjay Dutt and Maanayata Dutt's completed 15 years of togetherness: ਬਾਲੀਵੁੱਡ ਸੁਪਰਸਟਾਰ ਸੰਜੇ ਦੱਤ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਯਾਨੀਕਿ 11 ਫਰਵਰੀ ਨੂੰ ਸੰਜੇ ਦੱਤ ਨੇ ਆਪਣੇ ਵਿਆਹ ਦੀ 15ਵੀਂ ਵਰ੍ਹੇਗੰਢ ਮਨਾਈ। ਇਸ ਖ਼ਾਸ ਮੌਕੇ ਉੱਤੇ ਆਪਣੀ ਪਤਨੀ ਦੇ ਲਈ ਇੱਕ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਹੈ।
ਹੋਰ ਪੜ੍ਹੋ : ਰਾਖੀ ਦੀ 'ਸੌਤਨ' ਦੀਆਂ ਨਵੀਆਂ ਤਸਵੀਰਾਂ ਹੋਈਆਂ ਵਾਇਰਲ, ਲੋਕਾਂ ਨੇ ਕਿਹਾ- ‘ਆਦਿਲ ਦੀ ਪਸੰਦ ਹੀ ਖਰਾਬ ਹੈ’
ਸੰਜੇ ਦੱਤ ਨੇ ਸਾਂਝਾ ਕੀਤਾ ਰੋਮਾਂਟਿਕ ਵੀਡੀਓ
ਵਿਆਹ ਦੀ ਵਰ੍ਹੇਗੰਢ ਦੇ ਖਾਸ ਮੌਕੇ 'ਤੇ ਸੰਜੇ ਦੱਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਰੋਮਾਂਟਿਕ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ 'ਚ ਸੰਜੇ ਦੀ ਸੁਪਰਹਿੱਟ ਫਿਲਮ 'ਵਾਸਤਵ' ਦਾ ਲਵ ਗੀਤ 'ਮੇਰੀ ਦੁਨੀਆ' ਦੇ ਨਾਲ ਅਪਲੋਡ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਬਿਤਾਏ ਖ਼ਾਸ ਪਲਾਂ ਨੂੰ ਦਿਖਾਇਆ ਹੈ।
ਪਤਨੀ ਲਈ ਪਿਆਰਾ ਜਿਹਾ ਸੁਨੇਹਾ
ਸੰਜੇ ਦੱਤ ਨੇ ਇਸ ਪਿਆਰ ਭਰੀ ਵੀਡੀਓ ਨੂੰ ਕਿਊਟ ਜਿਹੀ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਲਿਖਿਆ-' Maa, on this special day,, ਮੈਂ ਉਸ ਪਿਆਰ ਅਤੇ ਖੁਸ਼ੀ ਦਾ ਜਸ਼ਨ ਮਨਾਉਣ ਲਈ ਕੁਝ ਕਰਨਾ ਚਾਹੁੰਦਾ ਹਾਂ ਜੋ ਤੁਸੀਂ ਹਰ ਰੋਜ਼ ਮੇਰੀ ਜ਼ਿੰਦਗੀ ਵਿੱਚ ਲਿਆਉਂਦੇ ਹੋ, ਮੇਰੀ ਸ਼ਾਨਦਾਰ ਪਤਨੀ, ਮੇਰੀ ਚੱਟਾਨ ਅਤੇ ਸਭ ਤੋਂ ਵਧੀਆ ਦੋਸਤ ਨੂੰ 15ਵੀਂ ਵਰ੍ਹੇਗੰਢ ਦੀਆਂ ਮੁਬਾਰਕਾਂ, ਮੈਂ ਚਾਹੁੰਦਾ ਹਾਂ ਕਿ ਤੁਸੀਂ ਹੁਣ ਅਤੇ ਹਮੇਸ਼ਾ ਮੈਨੂੰ ਇਸੇ ਤਰ੍ਹਾਂ ਪਿਆਰ ਕਰਦੇ ਰਹੋ'। ਇਸ ਤਰ੍ਹਾਂ ਸੰਜੇ ਦੱਤ ਨੇ ਆਪਣੀ ਪਤਨੀ ਮਾਨਿਅਤਾ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਪੋਸਟ ਉੱਤੇ ਪਤਨੀ ਮਾਨਿਅਤਾ ਨੇ ਵੀ ਹਾਰਟ ਵਾਲੇ ਇਮੋਜ਼ੀ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਫੈਨਜ਼ ਅਤੇ ਕਲਾਕਾਰ ਇਸ ਪੋਸਟ ਉੱਤੇ ਕਮੈਂਟ ਕਰਕੇ ਜੋੜੀ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ।
ਮਾਨਿਅਤਾ ਨੇ ਸੰਜੇ ਦੱਤ ਦੇ ਹਰ ਸੁੱਖ-ਦੁੱਖ ‘ਚ ਸਾਥ ਦਿੱਤਾ ਹੈ
ਵਿਆਹ ਤੋਂ ਪਹਿਲਾਂ ਮਾਨਿਅਤਾ ਅਤੇ ਸੰਜੇ ਨੇ 2 ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਸੀ। ਦੋਹਾਂ ਦਾ ਵਿਆਹ 11 ਫਰਵਰੀ 2008 ਨੂੰ ਹਿੰਦੂ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ ਦੇ ਦੋ ਸਾਲ ਬਾਅਦ ਮਾਨਿਅਤਾ ਅਤੇ ਸੰਜੇ ਜੁੜਵਾਂ ਬੱਚਿਆਂ ਇਕਰਾ ਅਤੇ ਸ਼ਾਹਰਾਨ ਦੇ ਮਾਤਾ-ਪਿਤਾ ਬਣ ਗਏ।
ਮਾਨਿਅਤਾ ਨੇ ਸੰਜੇ ਦੱਤ ਦਾ ਉਸ ਸਮੇਂ ਸਮਰਥਨ ਕੀਤਾ ਜਦੋਂ ਉਹ ਆਪਣੀ ਜ਼ਿੰਦਗੀ ਦੇ ਬੁਰੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ ਅਤੇ ਆਪਣੇ ਪੁਰਾਣੇ ਕੇਸ ਕਰਕੇ ਸੰਜੂ ਬਾਬਾ ਨੂੰ ਜੇਲ੍ਹ ਜਾਣਾ ਪਿਆ ਸੀ। ਤੁਹਾਨੂੰ ਦੱਸ ਦੇਈਏ ਕਿ ਜਦੋਂ ਸੰਜੇ ਦੱਤ 2013 ‘ਚ ਜੇਲ੍ਹ ਗਏ ਤਾਂ ਦੋ ਬੱਚਿਆਂ ਦੀ ਮਾਂ ਮਾਨਿਅਤਾ ਨੇ ਦੁਨੀਆ ਨੂੰ ਦਿਖਾਇਆ ਕਿ ਉਹ ਕਿੰਨੀ ਮਜ਼ਬੂਤ ਹੈ ਅਤੇ ਸਾਢੇ ਤਿੰਨ ਸਾਲ ਤੱਕ ਬੱਚਿਆਂ ਨੂੰ ਇਕੱਲਿਆਂ ਪਾਲਿਆ ਹੈ। ਹੁਣ ਦੋਵੇਂ ਮਿਲਕੇ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰ ਰਹੇ ਹਨ।
View this post on Instagram