ਸੰਜੇ ਦੱਤ ਨੇ ਦੱਸੀ ਆਪਣੀ ਕਹਾਣੀ, ਮੈਂ ਮਰਨ ਦੀ ਹਾਲਤ 'ਚ ਸੀ, ਮੇਰੇ ਮੂੰਹ ਤੇ ਨੱਕ 'ਚੋਂ ਖੂਨ ਨਿੱਕਲ ਰਿਹਾ ਸੀ, ਦੇਖੋ ਵੀਡੀਓ
ਸੰਜੇ ਦੱਤ ਨੇ ਦੱਸੀ ਆਪਣੀ ਕਹਾਣੀ, ਮੈਂ ਮਰਨ ਦੀ ਹਾਲਤ 'ਚ ਸੀ, ਮੇਰੇ ਮੂੰਹ ਤੇ ਨੱਕ 'ਚੋਂ ਖੂਨ ਨਿੱਕਲ ਰਿਹਾ ਸੀ, ਦੇਖੋ ਵੀਡੀਓ : ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ ਜਿੰਨ੍ਹਾਂ ਦੀ ਅਦਾਕਾਰੀ ਦਾ ਹਰ ਕੋਈ ਦੀਵਾਨਾ ਹੈ। ਸੰਜੇ ਦੱਤ ਦੀ ਜ਼ਿੰਗਦੀ 'ਚ ਕਾਫੀ ਉੱਥਲ ਪੁਥਲ ਰਹੀ ਹੈ। ਉਹ ਹਮੇਸ਼ਾ ਕਿਸੇ ਨਾ ਕਿਸੇ ਵਿਵਾਦ ਦੇ ਚਲਦਿਆਂ ਸੁਰਖੀਆਂ 'ਚ ਘਿਰੇ ਰਹੇ ਹਨ। ਪਰ ਇਸ ਵਾਰ ਸੰਜੇ ਦੱਤ ਨੇ ਉਹ ਕਰ ਦਿਖਾਇਆ ਹੈ ਜੋ ਸ਼ਾਇਦ ਕੋਈ ਹੀ ਸਿਤਾਰਾ ਦੁਨੀਆਂ ਸਾਹਮਣੇ ਕਰ ਪਾਉਂਦਾ ਹੈ। ਬੀਤੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਘੜੂਆਂ ਵਿਖੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਵੱਲੋਂ ਕਰਵਾਏ ਡਰੱਗ ਫ੍ਰੀ ਇੰਡੀਆ ਮੁਹਿੰਮ ਦੇ ਸਮਾਗਮ 'ਚ ਬਾਲੀਵੁੱਡ ਦੇ ਵੱਡੇ ਸਟਾਰ ਪੁੱਜੇ। ਜਿੱਥੇ ਸੰਜੇ ਦੱਤ ਨੇ ਆਪਣੀ ਜ਼ਿੰਦਗੀ 'ਚ ਨਸ਼ਾ ਕਿਵੇਂ ਤਿਆਗਿਆ ਇਸ ਬਾਰੇ ਖੁੱਲ ਕੇ ਦੱਸਿਆ।
View this post on Instagram
ਉਹਨਾਂ ਦਾ ਕਹਿਣਾ ਹੈ ਕਿ ਇੱਕ ਦਿਨ ਜਦੋਂ ਹੀ ਉਹ ਉੱਠੇ ਤਾਂ ਉਹਨਾਂ ਦੇ ਨੱਕ ਅਤੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ। ਇਸ ਬਾਰੇ ਉਹਨਾਂ ਤੁਰੰਤ ਆਪਣੇ ਪਿਤਾ ਨੂੰ ਦੱਸਿਆ ਅਤੇ ਉਹਨਾਂ ਦੇ ਪਿਤਾ ਨੇ ਅਮਰੀਕਾ 'ਚ ਉਹਨਾਂ ਦਾ ਨਸ਼ਾ ਛੁਡਵਾਇਆ। ਤਾਂ ਜਦੋਂ ਹੀ 2 ਸਾਲ ਬਾਅਦ ਉਹ ਵਾਪਿਸ ਆਏ ਤਾਂ ਡਰੱਗ ਤਸਕਰ ਉਹਨਾਂ ਨੂੰ ਘਰ ਮਿਲਣ ਆਇਆ ਤੇ ਨਸ਼ਾ ਫ੍ਰੀ 'ਚ ਦੇਣ ਲੱਗਿਆ। ਤਾਂ ਸੰਜੇ ਦੱਤ ਨੇ ਉਸ ਨੂੰ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਅੱਜ ਤੋਂ ਬਾਅਦ ਨਾਂ ਡਰੱਗ ਲਵਾਂਗਾ ਤਾਂ ਨਾ ਕਿਸੇ ਨੂੰ ਲੈਣ ਦੇਵਾਂਗਾ।
ਹੋਰ ਵੇਖੋ :ਪੁਲਵਾਮਾ ‘ਚ ਹੋਏ ਅੱਤਵਾਦੀ ਹਮਲੇ ‘ਤੇ ਪੰਜਾਬੀ ਇੰਡਸਟਰੀ ਸੋਕ ‘ਚ, ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਸੰਜੇ ਦੱਤ ਦਾ ਕਹਿਣਾ ਸੀ ਕਿ ਉਹਨਾਂ ਦੇ ਮਨ 'ਚ ਇਹ ਚਿਰਾਂ ਦੀ ਇੱਛਾ ਸੀ ਕਿ ਉਹ ਅਜਿਹੇ ਕੰਪੇਨ ਦਾ ਹਿੱਸਾ ਬਣਨ ਅਤੇ ਨੌਜਵਾਨਾਂ ਨੂੰ ਗਲਤ ਪਾਸੇ ਜਾਣ ਤੋਂ ਰੋਕਣ।
ਇਸ ਕੰਪੇਨ 'ਚ ਰੈਪਰ ਬਾਦਸ਼ਾਹ, ਗੁਰਦਾਸ ਮਾਨ ਅਤੇ ਕਪਿਲ ਸ਼ਰਮਾ ਵਰਗੇ ਵੱਡੇ ਸਿਤਾਰਿਆਂ ਨੇ ਭਾਗ ਲਿਆ ਅਤੇ ਹਜ਼ਾਰਾਂ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ਾ ਨਾ ਕਰਨ ਦੀ ਸਹੁੰ ਖਵਾਈ ਹੈ।