ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ਨੂੰ ਦਿੱਤੀ ਮਾਤ, ਤਾਜ਼ਾ ਰਿਪੋਰਟ ’ਚ ਹੋਇਆ ਖੁਲਾਸਾ

Reported by: PTC Punjabi Desk | Edited by: Rupinder Kaler  |  October 20th 2020 02:44 PM |  Updated: October 20th 2020 02:44 PM

ਸੰਜੇ ਦੱਤ ਨੇ ਕੈਂਸਰ ਦੀ ਬਿਮਾਰੀ ਨੂੰ ਦਿੱਤੀ ਮਾਤ, ਤਾਜ਼ਾ ਰਿਪੋਰਟ ’ਚ ਹੋਇਆ ਖੁਲਾਸਾ

ਸੰਜੇ ਦੱਤ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ ਤੇ ਉਹ ਛੇਤੀ ਹੀ ਸ਼ੂਟਿੰਗ ਤੇ ਵਾਪਿਸ ਪਰਤਣ ਵਾਲੇ ਹਨ । 61ਸਾਲ ਦੇ ਸੰਜੇ ਦੱਤ ਦੀ ਪੀਟੀਆਈ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਨੂੰ ਕੈਂਸਰ ਫਰੀ ਦੱਸਿਆ ਗਿਆ ਹੈ । ਉਹਨਾਂ ਦੇ ਕਰੀਬੀ ਦੋਸਤ ਰਾਜ ਬਾਂਸਲ ਨੇ ਦੱਸਿਆ ਕਿ ਸੰਜੇ ਨੇ ਕੈਂਸਰ ਨੂੰ ਮਾਤ ਦੇ ਦਿੱਤੀ ਹੈ ਤੇ ਉਹ ਛੇਤੀ ਹੀ ਦਰਸ਼ਕਾਂ ਦੇ ਵਿੱਚ ਆਉਣ ਵਾਲੇ ਹਨ ।

sanjay-dutt

ਹੋਰ ਪੜ੍ਹੋ :

ਧਰਮਿੰਦਰ ਨੇ ਕੁਝ ਇਸ ਤਰ੍ਹਾਂ ਮਨਾਇਆ ਬੇਟੇ ਸੰਨੀ ਦਿਓਲ ਦਾ ਜਨਮ ਦਿਨ, ਵੀਡੀਓ ਕੀਤੀਆਂ ਸਾਂਝੀਆਂ

ਗੁਰਲੇਜ ਅਖਤਰ ਦਾ ਨਵਾਂ ਗੀਤ ‘ਕਮਲੀ’ ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

ਨਿਸ਼ਾ ਬਾਨੋ ਨੇ ਸ਼ੂਟਿੰਗ ਦੌਰਾਨ ਕਰਵਾਇਆ ਕੋਰੋਨਾ ਟੈਸਟ, ਵੀਡੀਓ ਕੀਤਾ ਸਾਂਝਾ

 

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਜੇ ਦੀ ਸਿਹਤ ਖ਼ਰਾਬ ਹੋਣ ਨਾਲ ਉਹਨਾਂ ਦੀ ਸਭ ਤੋਂ ਵੱਡੀ ਫ਼ਿਲਮ ਕੇਜੀਐੱਫ-2 ਦੀ ਸ਼ੂਟਿੰਗ ਰੁਕ ਗਈ ਸੀ । ਇਸ ਤੋਂ ਬਾਅਦ ਇੱਕ ਵਾਰ ਫਿਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ ।

Sanjay Dutt And Manyata Dutt Sanjay Dutt And Manyata Dutt

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਸੰਜੇ ਨੇ ਵੀ ਇੱਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਉਹ ਕੈਂਸਰ ਨੂੰ ਮਾਤ ਦੇਣਗੇ । ਸੰਜੇ ਦੇ ਪ੍ਰਸ਼ੰਸਕਾਂ ਲਈ ਇਹ ਚੰਗੀ ਖ਼ਬਰ ਹੈ ਤੇ ਉਹ ਇੱਕ ਵਾਰ ਫਿਰ ਸੰਜੇ ਨੂੰ ਵੱਡੇ ਪਰਦੇ ਤੇ ਦੇਖ ਸਕਣਗੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network