ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ 'ਕਲੰਕ' 'ਚ ਆਉਣਗੇ ਨਜ਼ਰ
ਧਕ-ਧਕ ਗਰਲ ਮਾਧੁਰੀ ਦੀਕਸ਼ਿਤ Madhuri Dixit ਫਿਰ ਤੋਂ ਆ ਰਹੀ ਹੈ ਆਪਣਾ ਜਲਵਾ ਵਿਖਾਉਣ ਲਈ । ਇਹੀ ਨਹੀਂ ਉਨ੍ਹਾਂ ਦੇ ਨਾਲ ਹੋਣਗੇ ਬਾਲੀਵੁੱਡ ਦੇ ਸੰਜੂ ਬਾਬਾ ਯਾਨੀ ਸੰਜੇ ਦੱਤ ।ਮਾਧੁਰੀ ਦੀਕਸ਼ਿਤ ਅਤੇ ਸੰਜੇ ਦੱਤ ਆਖਿਰਕਾਰ ਇੱਕੀ ਸਾਲ ਬਾਅਦ ਮੁੜ ਤੋਂ ਇੱਕਠੇ ਕੰਮ ਕਰਨ ਲਈ ਰਾਜ਼ੀ ਹੋ ਗਏ ਨੇ ਅਤੇ ਦੋਵੇਂ ਜਲਦ ਹੀ ਆਪਣੀ ਫਿਲਮ Movie 'ਕਲੰਕ' 'ਚ ਨਜ਼ਰ ਆਉਣਗੇ । ਦੋਨਾਂ ਨੇ ਕਿਸੇ ਫਿਲਮ 'ਚ ਕੰਮ ਕਰਨ ਲਈ ਹਾਮੀ ਭਰੀ ਹੈ ।ਪਿਛਲੇ ਦਿਨੀਂ ਦੋਨਾਂ ਨੇ ਫਿਲਮ ਦੇ ਕੁਝ ਸੀਨ ਸ਼ੂਟ ਕੀਤੇ ਹਨ ।
ਦੋਨਾਂ ਦੇ ਸੀਨ ਅੰਧੇਰੀ ਦੇ ਚਿੱਤਰਕੂਟ ਗਰਾਊਂਡ 'ਚ ਸ਼ੂਟ ਕੀਤੇ ਗਏ ਹਨ।ਇਸ ਮੌਕੇ ਦੋਨਾਂ ਨਾਲ ਫਿਲਮ ਦੀ ਦੂਜੀ ਜੋੜੀ ਆਲੀਆ ਅਤੇ ਵਰੁਣ ਵੀ ਮੌਜੂਦ ਸਨ । ਸੰਜੇ ਅਤੇ ਮਾਧੁਰੀ ਆਲੀਆ ਵਰੁਣ ਨਾਲ ਕੁਝ ਸੀਨ ਵੀ ਫਿਲਮਾਏ । ਮਾਧੁਰੀ ਅਤੇ ਸੰਜੇ ਦੱਤ ਇਸ ਤੋਂ ਪਹਿਲਾਂ ਵੀ ਕਈ ਫਿਲਮਾਂ 'ਚ ਕੰਮ ਕਰ ਚੁੱਕੇ ਨੇ । ਕਰਨ ਜੌਹਰ ਦੀ ਧਰਮਾ ਕੰਪਨੀ ਜਲਦ ਹੀ ਇਨਾਂ ਦੋਨਾਂ ਵੱਡੇ ਸਟਾਟਸ ਨੂੰ ਵੱਡੇ ਪਰਦੇ 'ਤੇ ਲੈ ਕੇ ਆ ਰਹੇ ਨੇ ।
ਲੰਬੇ ਅਰਸੇ ਬਾਅਦ ਪਰਦੇ 'ਤੇ ਆ ਰਹੀ ਇਸ ਜੋੜੀ ਕਈ ਵਾਰ ਪਿਆਰ ਪ੍ਰਸੰਗ ਕਾਰਨ ਵੀ ਚਰਚਾ 'ਚ ਵੀ ਆਈ ।ਦੋਨਾਂ ਦੇ ਵੱਖ ਹੋਣ ਤੋਂ ਬਾਅਦ ਇਸ ਕਪਲ ਨੂੰ ਕਦੇ ਵੀ ਕਿਸੇ ਫਿਲਮ 'ਚ ਇੱਕਠਿਆ ਨਹੀਂ ਵੇਖਿਆ ਗਿਆ । ਆਖਿਰ ੨੧ ਸਾਲ ਬਾਅਦ ਇਹ ਦੋਨੇ ਸਟਾਰਸ ਇੱਕਠੇ ਫਿਲਮ 'ਕਲੰਕ' 'ਚ ਨਜ਼ਰ ਆਉੁਣਗੇ। ਇਨਾਂ ਦੋਨਾਂ ਨੇ ਕਈ ਹਿੱਟ ਫਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਨੇ ।
ਉੁਨ੍ਹਾਂ ਵਿੱਚੋਂ ਹੀ ਇੱਕ ਹੈ ਬਾਲੀਵੁੱਡ ਦੀ ਬਲਾਕਬਸਟਰ ਰਹੀ ਫਿਲਮ 'ਖਲਨਾਇਕ' ਜਿਸ ਨੇ ਰਿਕਾਰਡ ਤੋੜ ਕਮਾਈ ਕੀਤੀ ਸੀ ਅਤੇ ਇਸ ਤੋਂ ਇਲਾਵਾ 'ਸਾਜਨ' ਫਿਲਮ 'ਚ ਵੀ ਇਹ ਦੋਨੇਂ ਸਟਾਰਸ ਇੱਕਠੇ ਨਜ਼ਰ ਆਏ ਸਨ । ਅਤੇ ਇੱਕੀ ਸਾਲਾਂ ਬਾਅਦ ਇਹ ਜੋੜੀ ਫਿਰ ਤੋਂ ਬਾਲੀਵੁੱਡ 'ਚ ਆਪਣੀ ਮੌਜੂਦਗੀ ਦਰਜ ਕਰਵਾਉਣ ਆ ਰਹੀ ਹੈ ਫਿਲਮ ਕਲੰਕ ਰਾਹੀਂ । ਇਸ ਫਿਲਮ 'ਚ ਸੰਜੇ ਦੱਤ ,ਮਾਧੁਰੀ ,ਆਲੀਆ ਅਤੇ ਵਰੁਣ ਨਜ਼ਰ ਆਉਣਗੇ । ਪਰ ਹੁਣ ਸਵਾਲ ਇਹ ਹੈ ਕਿ ਇਹ ਜੋੜੀ ' ਸਾਜਨ' ਅਤੇ ਖਲਨਾਇਕ ਵਰਗਾ ਪ੍ਰਦਰਸ਼ਨ ਕਰ ਸਕੇਗੀ ਜਾਂ ਨਹੀਂ । ਫਿਲਹਾਲ ਤਾਂ ਦੋਨਾਂ ਨੂੰ ਫਿਲਮ ਤੋਂ ਕਾਫੀ ਉਮੀਦਾਂ ਨੇ ।