ਸਾਨੀਆ ਮਿਰਜ਼ਾ ਅਤੇ ਸ਼ੋਇਬ ਦੇ ਦਰਮਿਆਨ ਇਸ ਵਜ੍ਹਾ ਕਰਕੇ ਹੋਣ ਜਾ ਰਿਹਾ ਤਲਾਕ !

Reported by: PTC Punjabi Desk | Edited by: Shaminder  |  November 12th 2022 12:17 PM |  Updated: November 12th 2022 12:22 PM

ਸਾਨੀਆ ਮਿਰਜ਼ਾ ਅਤੇ ਸ਼ੋਇਬ ਦੇ ਦਰਮਿਆਨ ਇਸ ਵਜ੍ਹਾ ਕਰਕੇ ਹੋਣ ਜਾ ਰਿਹਾ ਤਲਾਕ !

ਭਾਰਤ ਦੀ ਮੰਨੀ ਪ੍ਰਮੰਨੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੇ ਪਾਕਿਸਤਾਨ ਦੇ ਕ੍ਰਿਕੇਟਰ ਸ਼ੋਇਬ ਮਲਿਕ ਦੇ ਨਾਲ ਅਪ੍ਰੈਲ 2010  ‘ਚ ਵਿਆਹ ਕਰਵਾਇਆ ਸੀ ।ਹੁਣ ਬਾਰਾਂ ਸਾਲਾਂ ਬਾਅਦ ਇਹ ਜੋੜੀ ਦੇ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਦੋਵਾਂ ਦੇ ਦਰਮਿਆਨ ਤਲਾਕ ਦੀਆਂ ਖ਼ਬਰਾਂ ਵਿਚਾਲੇ ਇਸ ਰਿਸ਼ਤੇ ਦੇ ਟੁੱਟਣ ਦਾ ਕਾਰਨ ਵੀ ਸਾਹਮਣੇ ਆ ਰਿਹਾ ਹੈ ।

Sania Mirza Divorce news

ਹੋਰ ਪੜ੍ਹੋ : ਆਪਣੇ ਚਾਹੁਣ ਵਾਲਿਆਂ ਨੂੰ ਧਰਮਿੰਦਰ ਨੇ ਦਿੱਤਾ ਖ਼ਾਸ ਸੁਨੇਹਾ, ਕਿਹਾ ‘ਯੇ ਵਕਤ ਬੈਠਨੇ ਕਾ ਨਹੀਂ’

ਖ਼ਬਰਾਂ ਮੁਤਾਬਕ ਦੋਵਾਂ ਦੀ ਤਲਾਕ ਦਾ ਕਾਰਨ ਪਾਕਿਸਤਾਨੀ ਮਾਡਲ ਆਇਸ਼ਾ ਨੂੰ ਦੱਸਿਆ ਜਾ ਰਿਹਾ ਹੈ । ਜਿਸ ਦੇ ਨਾਲ ਸ਼ੋਇਬ ਨੇ ਹਾਲ ਹੀ ‘ਚ ਇੱਕ ਇੰਟੀਮੇਟ ਫੋਟੋਸ਼ੂਟ ਕਰਵਾਇਆ ਹੈ । ਕੁਝ ਵੈੱਬ ਪੋਰਟਲ ਮੁਤਾਬਕ ਆਇਸ਼ਾ ਅਤੇ ਸ਼ੋਇਬ ਦਾ ਐਕਸਟਰਾ ਮੈਰਿਟਲ ਅਫੇਅਰ ਚੱਲ ਰਿਹਾ ਹੈ ਅਤੇ ਸਾਨੀਆ ਨੂੰ ਹਾਲ ਹੀ 'ਚ ਇਸ ਗੱਲ ਦਾ ਪਤਾ ਲੱਗਾ ਹੈ।

sania mirza Image Source : Google

ਹੋਰ ਪੜ੍ਹੋ : ਸ਼ੈਰੀ ਮਾਨ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਆਇਸ਼ਾ ਸਭ ਤੋਂ ਮਸ਼ਹੂਰ ਪਾਕਿਸਤਾਨੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਪ੍ਰਸਿੱਧ ਸੀਰੀਅਲ 'ਜ਼ਿੰਦਗੀ ਗੁਲਜ਼ਾਰ ਹੈ' ਦਾ  ਹਿੱਸਾ ਸੀ  ।ਹਾਲਾਂਕਿ ਇਸ ਜੋੜੀ ਵੱਲੋਂ ਅਜੇ ਤੱਕ ਆਪਣੇ ਵੱਲੋਂ ਕੋਈ ਵੀ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਦੋਵਾਂ ਵਿਚਾਲੇ ਤਕਰਾਰ ਦੀਆ ਖ਼ਬਰਾਂ ਜ਼ਰੂਰ ਸਾਹਮਣੇ ਆ ਰਹੀਆਂ ਹਨ ।

Sania Mirza image Source : Google

ਇਸੇ ਦੌਰਾਨ ਸਾਨੀਆ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ । ਜਿਸ ‘ਚ ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ‘ਚ ਉਨ੍ਹਾਂ ਦੇ ਪਰਿਵਾਰ ਨੇ ਬਹੁਤ ਕੁਝ ਭੁਗਤਿਆ ਹੈ ਅਤੇ ਉਨ੍ਹਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ । ਉਹ ਕਹਿੰਦੇ ਹਨ ਕਿ ਇਨ੍ਹਾਂ ਗੱਲਾਂ ਨੂੰ ਲੈ ਕੇ ਉਹ ਬਹੁਤ ਪ੍ਰੇਸ਼ਾਨ ਚੱਲ ਰਹੇ ਹਨ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network