ਸਨਾ ਖ਼ਾਨ ਨੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣਾ ‘ਤੇ ਸਾਂਝਾ ਕੀਤਾ ਵੀਡੀਓ
ਸਨਾ ਖ਼ਾਨ ਨੇ ਆਪਣੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਮੈਰਿਜ ਸਰਟੀਫਿਕੇਟ ‘ਤੇ ਦਸਤਖਤ ਕਰਦੀ ਹੋਈ ਨਜ਼ਰ ਆ ਰਹੀ ਹੈ । ਸਨਾ ਖ਼ਾਨ ਨੂੰ ਮੌਲਾਨਾ ਅਨਸ ਸਈਅਦ ਦੀ ਬੇਗਮ ਬਣੇ ਪੂਰਾ ਇੱਕ ਮਹੀਨਾ ਹੋ ਚੁੱਕਿਆ ਹੈ ।
ਵੀਡੀਓ ਦੇ ਨਾਲ ਸਨਾ ਨੇ ਇੱਕ ਪਿਆਰਾ ਜਿਹਾ ਕੈਪਸ਼ਨ ਵੀ ਦਿੱਤਾ ਹੈ । ਸਨਾ ਨੇ ਪੋਸਟ ‘ਚ ਲਿਖਿਆ ਹੈ ਬੀਤੇ ਮਹੀਨੇ ਅੱਜ ਦੇ ਹੀ ਦਿਨ ਮੈਂ ਕਿਹਾ ਸੀ ਕਬੂਲ ਹੈ । ਇੱਕ ਮਹੀਨਾ ਪੂਰਾ ਹੋ ਗਿਆ ਬਸ ਇੰਝ ਹੀ ਹੱਸਦੇ ਹੱਸਦੇ ਪੂਰੀ ਜ਼ਿੰਦਗੀ ਨਿਕਲ ਜਾਵੇ।
ਹੋਰ ਪੜ੍ਹੋ : ਆਪਣੇ ਬ੍ਰੇਕਅਪ ’ਤੇ ਪਹਿਲੀ ਵਾਰ ਬੋਲੀ ਅਦਾਕਾਰਾ ਸਨਾ ਖ਼ਾਨ
ਜੀਵਨ ਦਾ ਸਭ ਤੋਂ ਵਧੀਆ ਫੈਸਲਾ ਲਿਆ ਹੈ ਸਨਾ ਵੀਡੀਓ ‘ਚ ਸੱਸ ਵੱਲੋਂ ਗਿਫਟ ਕੀਤਾ ਗਿਆ ਦੁੱਪਟਾ ਸਿਰ ‘ਤੇ ਲਈ ਨਜ਼ਰ ਆ ਰਹੀ ਹੈ ।ਉਨ੍ਹਾਂ ਨੇ ਲਿਖਿਆ ਕਿ ਮੇਰੀ ਸੱਸ ਮਾਂ ਨੇ ਇਹ ਦੁੱਪਟਾ ਮੇਰੇ ਲਈ ਬਣਾਇਆ ਹੈ ।
ਦੱਸ ਦਈਏ ਕਿ ਸਨਾ ਖ਼ਾਨ ਨੇ ਬਾਲੀਵੁੱਡ ਨੂੰ ਅਲਵਿਦਾ ਕਹਿੰਦੇ ਹੋਏ ਮੌਲਾਨਾ ਮੁਫਤੀ ਅਨਸ ਸਈਅਦ ਨਾਲ ਨਿਕਾਹ ਕਰਵਾ ਲਿਆ ਸੀ । ਨਿਕਾਹ ਤੋਂ ਬਾਅਦ ਸਨਾ ਆਪਣੇ ਪਤੀ ਦੇ ਨਾਲ ਕਸ਼ਮੀਰ ‘ਚ ਹਨੀਮੂਨ ਮਨਾਉਣ ਲਈ ਗਈ ਹੋਈ ਹੈ ।
View this post on Instagram