ਸਮਾਂਥਾ ਪ੍ਰਭੂ ਸਟਾਰਰ ਫ਼ਿਲਮ 'ਸ਼ਕੁੰਤਲਮ' ਦਾ ਟ੍ਰੇਲਰ ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਸਾਦਗੀ ਭਰਿਆ ਅੰਦਾਜ਼
'Shakunthalam' Trailer: ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਫ਼ਿਲਮ 'ਪੁਸ਼ਪਾ' ਤੇ ਯਸ਼ੋਦਾ ਤੋਂ ਬਾਅਦ ਆਪਣੀ ਨਵੀਂ ਫ਼ਿਲਮ 'ਸ਼ਕੁੰਤਲਮ'ਨੂੰ ਲੈ ਕੇ ਚਰਚਾ ਵਿੱਚ ਹੈ। ਅਦਾਕਾਰਾ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਹੁਣ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਇਸ 'ਚ ਸਮਾਂਥਾ ਬਹੁਤ ਹੀ ਖੂਬਸੂਰਤ
image Source: Instagram
ਨਜ਼ਰ ਆ ਰਹੀ ਹੈ।
ਅਦਾਕਾਰਾ ਸਮਾਂਥਾ ਰੂਥ ਪ੍ਰਭੂ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸਮਾਂਥਾ ਨੇ ਆਪਣੇ ਇੰਸਟਾਗ੍ਰਾ ਅਕਾਉਂਟ ਉੱਤੇ ਆਪਣੀ ਅਗਲੀ ਫ਼ਿਲਮ 'ਸ਼ਕੁੰਤਲਮ' ਦਾ ਟ੍ਰੇਲਰ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।
ਕੁਝ ਦਿਨ ਪਹਿਲਾਂ ਉਨ੍ਹਾਂ ਦੀ ਮਿਥਿਹਾਸਕ ਫ਼ਿਲਮ 'ਸ਼ਕੁੰਤਲਮ' ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਹੁਣ ਉਨ੍ਹਾਂ ਦੀ ਬਹੁ ਉਡੀਕੀ ਜਾਣ ਵਾਲੀ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਮਾਂਥਾ ਰੂਥ ਪ੍ਰਭੂ ਦੀ ਇਹ ਤੇਲਗੂ ਫ਼ਿਲਮ ਪੂਰੇ ਪੈਨ ਇੰਡੀਆ ਲੈਵਲ 'ਤੇ ਰਿਲੀਜ਼ ਹੋਵੇਗੀ।
image Source : Instagram
ਮੇਕਰਸ ਨੇ ਇਸ ਫ਼ਿਲਮ ਨੂੰ ਹਿੰਦੀ 'ਚ ਵੀ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਹਾਲ ਹੀ ਵਿੱਚ ਹਿੰਦੀ ਵਿੱਚ ਰਿਲੀਜ਼ ਹੋਏ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦੀ ਉਤਸੁਕਤਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਟ੍ਰੇਲਰ 'ਚ ਸਮਾਂਥਾ ਰੂਥ ਪ੍ਰਭੂ ਦੀ ਖੂਬਸੂਰਤੀ ਦੇਖਣ ਨੂੰ ਮਿਲ ਰਹੀ ਹੈ।
2 ਮਿੰਟ 52 ਸੈਕਿੰਡ ਦੀ ਇਸ ਟ੍ਰੇਲਰ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਕਹਾਣੀ ਸ਼ਕੁੰਤਲਾ ਦੇ ਜਨਮ ਨਾਲ ਸ਼ੁਰੂ ਹੁੰਦੀ ਹੈ, ਜਿਸ ਨੂੰ ਉਸ ਦੇ ਜਨਮ ਤੋਂ ਬਾਅਦ ਉਸ ਦੇ ਮਾਤਾ-ਪਿਤਾ ਨੇ ਛੱਡ ਦਿੱਤਾ ਸੀ। ਉਹ ਸਵਰਗ ਦੇ ਰਿਸ਼ੀ ਵਿਸ਼ਵਾਮਿੱਤਰ ਅਤੇ ਅਪਸਰਾ ਮੇਨਕਾ ਦੇ ਪ੍ਰੇਮ ਮਿਲਾਪ ਤੋਂ ਪੈਦਾ ਹੋਈ ਹੈ। ਰਿਸ਼ੀ ਕਨਵ ਸ਼ਕੁੰਤਲਾ ਨੂੰ ਅਨਾਥ ਪਾਏ ਜਾਣ ਮਗਰੋਂ ਉਸ ਦੀ ਦੇਖਭਾਲ ਕਰਦੇ ਹਨ। ਇੱਕ ਦਿਨ ਰਾਜਾ ਦੁਸ਼ਯੰਤ, ਆਪਣੇ ਸਾਥੀਆਂ ਤੋਂ ਵੱਖ ਹੋ ਕੇ, ਜੰਗਲ ਵਿੱਚ ਸ਼ਕੁੰਤਲਾ ਨਾਲ ਟਕਰਾ ਜਾਂਦਾ ਹੈ ਅਤੇ ਦੋਹਾਂ ਵਿਚਕਾਰ ਪ੍ਰੇਮ ਹੋ ਜਾਂਦਾ ਹੈ। ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਇਸ ਦੌਰਾਨ ਰਾਜਾ ਦੁਸ਼ਯੰਤ ਸ਼ਕੁੰਤਲਾ ਨਾਲ ਵਾਅਦਾ ਕਰਦਾ ਹੈ ਕਿ ਉਹ ਉਸ ਨੂੰ ਲੈਣ ਲਈ ਜ਼ਰੂਰ ਵਾਪਿਸ ਆਵੇਗਾ। ਇਸ ਦੌਰਾਨ ਟ੍ਰੇਲਰ ਵਿੱਚ ਇਹ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ ਕਿ ਸ਼ਕੁੰਤਲਾ ਨੂੰ ਵੀ ਅਜਿਹੀ ਹੀ ਇੱਕ ਘਟਨਾ ਤੋਂ ਗੁਜ਼ਰਨਾ ਪਿਆ ਜਿਸ ਤੋਂ ਉਸ ਦੀ ਮਾਂ ਗੁਜ਼ਰੀ ਸੀ।
image Source : Instagram
ਹੋਰ ਪੜ੍ਹੋ: ਕੀ ਸ਼ਾਹਰੁਖਾਨ ਦੀ ਫ਼ਿਲਮ 'ਪਠਾਨ' ਦੇ ਟ੍ਰੇਲਰ 'ਚ ਨਜ਼ਰ ਆਉਣਗੇ ਸਲਮਾਨ ਖ਼ਾਨ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਸਮਾਂਥਾ ਦੇ ਫੈਨਜ਼ ਇਸ ਫ਼ਿਲਮ ਦੇ ਟ੍ਰੇਲਰ ਨੂੰ ਬੇਹੱਦ ਪਸੰਦ ਕਰ ਰਹੇ ਹਨ। ਫੈਨਜ਼ ਟ੍ਰੇਲਰ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਜ਼ਿਆਦਾਤਰ ਫੈਨਜ਼ ਨੇ ਫ਼ਿਲਮ ਵਿੱਚ ਸ਼ਕੁੰਤਲਾ ਵਜੋਂ ਵਿਖਾਏ ਗਏ ਸਮਾਂਥਾ ਦੇ ਲੁੱਕ ਦੀ ਸ਼ਲਾਘਾ ਕੀਤੀ ਹੈ। ਫੈਨਜ਼ ਨੂੰ ਅਦਾਕਾਰਾ ਦਾ ਸਾਦਗੀ ਭਰਿਆ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਫੈਨਜ਼ ਅਦਾਕਾਰ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਇਹ ਫ਼ਿਲਮ 17 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।