ਸਮਾਂਥਾ ਰੂਥ ਪ੍ਰਭੂ ਸਟਾਰਰ ਫ਼ਿਲਮ 'ਯਸ਼ੋਦਾ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
Film 'Yashoda' Teaser: ਸਾਊਥ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਆਪਣੀ ਬੇਹਤਰੀਨ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਕਾਮਯਾਬ ਰਹੀ ਹੈ। ਜਲਦ ਹੀ ਸਮਾਂਥਾ ਆਪਣੀ ਨਵੀਂ ਜਲਦ ਹੀ ਆਪਣੀ ਫ਼ਿਲਮ 'ਯਸ਼ੋਦਾ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ। ਸਮਾਂਥਾ ਦੀ ਇਸ ਧਮਾਕੇਧਾਰ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ, ਦਰਸ਼ਕ ਇਸ ਨੂੰ ਬਹੁਤ ਪਸੰਦ ਕਰ ਰਹੇ ਹਨ।
Image Source: YouTube
ਫੈਨਜ਼ ਸਮਾਂਥਾ ਰੂਥ ਪ੍ਰਭੂ ਦੀ ਇਸ ਆਉਣ ਵਾਲੀ ਫ਼ਿਲਮ 'ਯਸ਼ੋਦਾ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਹਾਲ ਇਸ ਦਾ ਧਮਾਕੇਦਾਰ ਟੀਜ਼ਰ ਸਾਹਮਣੇ ਆਇਆ ਹੈ ਅਤੇ ਯਕੀਨਨ ਇਸ ਨੂੰ ਦੇਖਣ ਤੋਂ ਬਾਅਦ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਹੋਰ ਵਧ ਗਿਆ ਹੈ। ਫ਼ਿਲਮ ਦੀ ਕਹਾਣੀ ਇੱਕ ਗਰਭਵਤੀ ਔਰਤ 'ਤੇ ਕੇਂਦਰਿਤ ਹੈ, ਜਿਸ ਦਾ ਕਿਰਦਾਰ ਸਮਾਂਥਾ ਨੇ ਨਿਭਾਇਆ ਹੈ।
ਫ਼ਿਲਮ ਦੇ ਟੀਜ਼ਰ ਦੀ ਸ਼ੁਰੂਆਤ ਸਮਾਂਥਾ ਨਾਲ ਹੁੰਦੀ ਹੈ, ਜਿਸ ਨੂੰ ਡਾਕਟਰ ਦੱਸਦੀ ਹੈ ਕਿ ਉਹ ਗਰਭਵਤੀ ਹੈ ਅਤੇ ਉਸ ਨੂੰ ਕਿਸ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਹੈ। ਇਸ ਸੀਨ ਦੇ ਵਿਚਕਾਰ ਕਈ ਹੋਰ ਸ਼ਾਟ ਸਨੀਸ ਵੀ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਕੋਈ ਸਮਾਂਥਾ ਦਾ ਪਿੱਛਾ ਕਰ ਰਿਹਾ ਹੈ।
Image Source: YouTube
ਟੀਜ਼ਰ ਦੇ ਵਿੱਚ ਵਿਖਾਈ ਗਏ ਇਹ ਸ਼ਾਟ ਸੀਨਸ ਬਹੁਤ ਡਰਾਉਣੇ ਅਤੇ ਸਸਪੈਂਸ ਨਾਲ ਭਰੇ ਹੋਏ ਹਨ। ਗਰਭਵਤੀ ਔਰਤ ਦੀ ਜ਼ਿੰਦਗੀ 'ਚ ਹੋ ਰਹੀ ਉਥਲ-ਪੁਥਲ ਦੇਖ ਕੇ ਹਰ ਕੋਈ ਡਰ ਜਾਂਦਾ ਹੈ।
ਸਮਾਂਥਾ ਦੀ ਫ਼ਿਲਮ ਮੁੱਖ ਤੌਰ 'ਤੇ ਤੇਲਗੂ ਭਾਸ਼ਾ 'ਚ ਬਣੀ ਹੈ, ਪਰ ਇਹ ਹਿੰਦੀ ਸਣੇ ਹੋਰਨਾਂ ਕਈ ਭਾਸ਼ਾਵਾਂ 'ਚ ਵੀ ਰਿਲੀਜ਼ ਹੋਵੇਗੀ। ਇਸ ਨੂੰ ਸਮਾਂਥਾ ਦੀ ਪਹਿਲੀ ਬਾਲੀਵੁੱਡ ਡੈਬਿਊ ਫ਼ਿਲਮ ਨਹੀਂ ਕਿਹਾ ਜਾਵੇਗਾ, ਪਰ ਇਹ ਯਕੀਨੀ ਤੌਰ 'ਤੇ ਹਿੰਦੀ ਵਿੱਚ ਡਬ ਕੀਤੀ ਜਾਣ ਵਾਲੀ ਉਸ ਦੀ ਪਹਿਲੀ ਫ਼ਿਲਮ ਹੋਵੇਗੀ।
Image Source: YouTube
ਹੋਰ ਪੜ੍ਹੋ: ਦੇਬੀਨਾ ਤੇ ਗੁਰਮੀਤ ਚੌਧਰੀ ਨੇ ਦੂਜੀ ਪ੍ਰੈਗਨੈਂਸੀ ਨੂੰ ਲੈ ਕੇ ਟ੍ਰੋਲਰਸ ਨੂੰ ਦਿੱਤਾ ਕਰਾਰਾ ਜਵਾਬ, ਵੇਖੋ ਵੀਡੀਓ
ਸਮਾਂਥਾ ਹੁਣ ਨਾ ਸਿਰਫ਼ ਦੱਖਣ ਦੀ ਸਗੋਂ ਦੇਸ਼ ਭਰ ਦੀ ਪਸੰਦੀਦਾ ਅਦਾਕਾਰਾ ਬਣ ਗਈ ਹੈ। ਉਨ੍ਹਾਂ ਦੀ ਇਹ ਫ਼ਿਲਮ ਹਿੰਦੀ ਭਾਸ਼ਾ ਦੇ ਸਿਨੇ ਪ੍ਰੇਮੀਆਂ ਲਈ ਇੱਕ ਤੋਹਫ਼ੇ ਵਾਂਗ ਹੋਵੇਗੀ ਅਤੇ ਟੀਜ਼ਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਦੇਸ਼ ਭਰ ਦੇ ਦਰਸ਼ਕਾਂ ਨੂੰ ਸਿਨੇਮਾਘਰਾਂ ਵੱਲ ਖਿੱਚਣ ਵਿੱਚ ਕਾਮਯਾਬ ਹੋਵੇਗੀ।