ਮੁੜ ਕੰਮ 'ਤੇ ਪਰਤੀ ਮਾਇਓਸਾਈਟਿਸ ਨਾਲ ਲੜ ਰਹੀ ਸਮਾਂਥਾ, ਫ਼ਿਲਮ 'ਸ਼ਕੁੰਤਲਮ' ਦੀ ਡਬਿੰਗ ਕੀਤੀ ਸ਼ੁਰੂ
Samantha health update: ਸਾਊਥ ਦੀ ਮਸ਼ਹੂਰ ਅਦਾਕਾਰਾ ਸਮਾਂਥਾ ਰੂਥ ਪ੍ਰਭੂ ਆਟੋ-ਇਮਊਨ ਬਿਮਾਰੀ ਨਾਲ ਜੂਝ ਰਹੀ ਹੈ, ਹਾਲਾਂਕਿ ਅਦਾਕਾਰਾ ਦੀ ਸਿਹਤ ਵਿੱਚ ਕਾਫੀ ਸੁਧਾਰ ਹੈ। ਲੰਮੇਂ ਸਮੇਂ ਤੋਂ ਬਾਅਦ ਅਦਾਕਾਰਾ ਮੁੜ ਆਪਣੇ ਕੰਮ 'ਤੇ ਪਰਤ ਆਈ ਹੈ। ਅਦਾਕਾਰਾ ਨੇ ਫੈਨਜ਼ ਨਾਲ ਆਪਣਾ ਹੈਲਥ ਅਪਡੇਟ ਸ਼ੇਅਰ ਕੀਤਾ ਹੈ।
image Source : Instagram
ਹਾਲ ਹੀ 'ਚ ਸਮਾਂਥਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਪੋਸਟ ਸਾਂਝੀ ਕੀਤੀ ਹੈ। ਸਮਾਂਥਾ ਨੇ ਆਪਣੀ ਆਉਣ ਵਾਲੀ ਫ਼ਿਲਮ 'ਸ਼ਕੁੰਤਲਮ' ਦੇ ਡਬਿੰਗ ਸੈਸ਼ਨ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਆਸਟ੍ਰੇਲੀਆਈ ਲੇਖਿਕਾ ਨਿੱਕੀ ਰੋਵੇ ਦਾ ਹਵਾਲਾ ਦਿੱਤਾ ਹੈ। ਸਮਾਂਥਾ ਨੇ ਲਿਖਿਆ, " ਦੁਨੀਆ 'ਚ ਇਸ ਪਾਗਲਪਨ, ਉਦਾਸੀ ਤੇ ਅਪਣੇਪਨ ਦੇ ਨੁਕਸਾਨ ਲਈ ਕਲਾ ਹੀ ਮੇਰਾ ਇਲਾਜ ਹੈ ਅਤੇ ਇਸ ਰਾਹੀਂ ਮੈਂ ਖੁਦ ਚੱਲ ਸਕਾਂਗੀ। - ਨਿੱਕੀ ਰੋਵੇ # ਸ਼ਕੁੰਤਲਮ ???।"
ਜਿਵੇਂ ਹੀ ਸਮਾਂਥਾ ਰੂਥ ਪ੍ਰਭੂ ਨੇ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕੀਤੀ, ਚਿਨਮਈ ਸ਼੍ਰੀਪਦਾ ਨੇ ਟਿੱਪਣੀ ਭਾਗ ਵਿੱਚ ਲਿਖਿਆ, "ਯੈਸ ਕੁਈਨ!!!"। ਸਮਾਂਥਾ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਕਮੈਂਟ ਸੈਕਸ਼ਨ ਵਿੱਚ ਹਾਰਟ ਈਮੋਜੀ ਪੋਸਟ ਕੀਤੇ ਹਨ ਅਤੇ ਕੁਝ ਨੇ ਉਸ ਨੂੰ ਮਾਈਓਸਾਈਟਿਸ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਇੱਕ ਨੇ ਕਮੈਂਟ ਵਿੱਚ ਲਿਖਿਆ, "ਜਲਦੀ ਠੀਕ ਹੋ ਜਾਓ ਸੈਮ ?।" ਅਭਿਨੇਤਾ ਸਤਿਆਰਾਜ ਦੀ ਬੇਟੀ ਦਿਵਿਆ ਸਤਿਆਰਾਜ, ਜੋ ਕਿ ਇੱਕ ਡਾਇਟੀਸ਼ੀਅਨ ਵੀ ਹੈ, ਨੇ ਲਿਖਿਆ, "ਰਾਕਸਟਾਰ, ਅਸੀਂ ਤੁਹਾਡੇ ਨਾਲ ਹਾਂ??????।"
image Source : Instagram
2023 ਦੀ ਸ਼ੁਰੂਆਤ ਵਿੱਚ, ਸਮਾਂਥਾ ਨੇ ਨਵੇਂ ਸਾਲ ਲਈ ਆਪਣਾ ਸੰਕਲਪ ਸਾਂਝਾ ਕਰਦੇ ਹੋਏ ਜੀਵਨ ਪ੍ਰਤੀ ਆਪਣਾ ਸਕਾਰਾਤਮਕ ਨਜ਼ਰੀਆ ਦਿਖਾਇਆ। ਉਸ ਨੇ ਸੋਸ਼ਲ ਮੀਡੀਆ 'ਤੇ ਲਿਖਿਆ, "ਫੰਕਸ਼ਨ ਫਾਰਵਰਡ... ਕੰਟਰੋਲ ਕਰੋ ਜੋ ਅਸੀਂ ਕਰ ਸਕਦੇ ਹਾਂ !! ਅਜਿਹਾ ਲਗਦਾ ਹੈ ਕਿ ਇਹ ਨਵੇਂ ਅਤੇ ਆਸਾਨ ਸੰਕਲਪਾਂ ਦਾ ਸਮਾਂ ਹੈ.. ਜੋ ਆਪਣੇ ਆਪ ਲਈ ਦਿਆਲੂ ਅਤੇ ਨਿਮਰ ਹਨ। ਭਗਵਾਨ ਮੇਹਰ ਕਰੇ ?? 2023 ਮੁਬਾਰਕ!!''
ਹਾਲ ਹੀ ਵਿੱਚ, ਇਹ ਕਿਆਸ ਵੀ ਲਗਾਏ ਜਾ ਰਹੇ ਸਨ ਕਿ ਸਮਾਂਥਾ ਰੂਥ ਪ੍ਰਭੂ ਨੇ ਆਪਣੀ ਖਰਾਬ ਸਿਹਤ ਦੇ ਕਾਰਨ ਐਮਾਜ਼ਾਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ ਸੀਟਾਡੇਲ ਤੋਂ ਬਾਹਰ ਹੋਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਅਦਾਕਾਰਾ ਦੇ ਇੱਕ ਨਜ਼ਦੀਕੀ ਸੂਤਰ ਨੇ ਇਸ ਗੱਲ ਨੂੰ ਅਫਵਾਹ ਦੱਸਿਆ ਹੈ।
image Source : Instagram
ਹੋਰ ਪੜ੍ਹੋ: ਜਾਨ ਇਬ੍ਰਾਹਿਮ ਦੀ ਪਤਨੀ ਪ੍ਰਿਆ ਦੀ ਹੋ ਰਹੀ ਹੈ ਤਾਰੀਫ, ਵਾਇਰਲ ਵੀਡੀਓ ਦੇਖ ਕੇ ਫੈਨਜ਼ ਲੁੱਟਾ ਰਹੇ ਨੇ ਪਿਆਰ
ਅਦਾਕਾਰਾ ਦੀ ਟੀਮ ਨੇ ਦੱਸਿਆ, "ਸਿਟਾਡੇਲ ਵਿੱਚ ਉਸ ਦੀ ਥਾਂ ਲੈਣ ਬਾਰੇ ਜੋ ਕੁਝ ਵੀ ਲਿਖਿਆ ਗਿਆ ਹੈ, ਉਹ ਬਕਵਾਸ ਹੈ। ਉਹ ਜਨਵਰੀ ਦੇ ਅੱਧ ਵਿੱਚ ਸ਼ੂਟਿੰਗ ਸ਼ੁਰੂ ਕਰੇਗੀ।" ਸ਼ਕੁੰਤਲਮ ਤੋਂ ਬਾਅਦ, ਸਮਾਂਥਾ ਰੂਥ ਪ੍ਰਭੂ ਕੁਸ਼ੀ ਵਿੱਚ ਵਿਜੇ ਦੇਵਰਕੋਂਡਾ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ।
View this post on Instagram