ਪਿਆਰ ਦੇ ਦਰਦ ਨੂੰ ਪੇਸ਼ ਕਰ ਰਿਹਾ ਹੈ ਨੋਟਬੁੱਕ ਦਾ ਪਹਿਲਾ ਗੀਤ, ਦੇਖੋ ਵੀਡੀਓ
ਸਲਮਾਨ ਖਾਨ ਵੱਲੋਂ ਪ੍ਰੋਡਿਊਸ ਕੀਤੀ ਮੂਵੀ ਨੋਟਬੁੱਕ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਦੀ ਜਾਣਕਾਰੀ ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਦਿੱਤੀ ਹੈ।
ਗੱਲ ਕਰਦੇ ਹਾਂ ਗੀਤ ਦੀ ਜਿਸ ਨੂੰ ਵਿਸ਼ਾਲ ਮਿਸ਼ਰਾ ਤੇ ਅਸੀਸ ਕੌਰ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ‘ਨਹੀਂ ਲੱਗਦਾ’ ਗੀਤ ਨੂੰ ਮਿਊਜ਼ਿਕ ਵਿਸ਼ਾਲ ਮਿਸ਼ਰਾ ਨੇ ਦਿੱਤਾ ਹੈ ਤੇ ਗੀਤ ਦੇ ਬੋਲ ਅਕਸ਼ੇ ਤ੍ਰਿਪਾਠੀ ਨੇ ਲਿਖੇ ਹਨ। ‘ਨਹੀਂ ਲੱਗਦਾ’ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਸਰੋਤਿਆਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਵੇਖੋ: ਬਲਵੀਰ ਬੋਪਾਰਾਏ ਲੈ ਕੇ ਆਏ ਨੇ ਆਪਣਾ ਨਵਾਂ ਸਿੰਗਲ ਟਰੈਕ ‘ਯੁੱਗ ਤ੍ਰੇਤੇ ਤੋਂ’, ਦੇਖੋ ਵੀਡੀਓ
ਹਾਲ ਹੀ ‘ਚ ਮੂਵੀ ਦਾ ਟਰੇਲਰ ਰਿਲੀਜ਼ ਹੋਇਆ ਹੈ ਤੇ ਟਰੇਲਰ ਤੋਂ ਇਹ ਪਤਾ ਚਲਦਾ ਹੈ ਕਿ ਇਸ ਮੂਵੀ ‘ਚ ਅਨੋਖੇ ਢੰਗ ਨਾਲ ਹੋਏ ਪਿਆਰ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਹੀਰੋ ਤੇ ਹੀਰੋਇਨ ਕਦੇ ਨਹੀਂ ਮਿਲਦੇ ਬਸ ਨੋਟ ਬੁੱਕ ਦੇ ਜ਼ਰੀਏ ਇੱਕ ਦੂਜੇ ਨਾਲ ਪਿਆਰ ਹੋ ਜਾਂਦਾ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਕਸ਼ਮੀਰ ‘ਚ ਹੀ ਕੀਤੀ ਗਈ ਹੈ। ਇਸ ਫ਼ਿਲਮ ‘ਚ ਨਾਇਕਾ ਦੀ ਭੂਮਿਕਾ ‘ਚ ਪ੍ਰਨੂਤਨ ਬਹਿਲ ਤੇ ਨਾਇਕ ਦੀ ਭੂਮਿਕਾ ‘ਚ ਜ਼ਹੀਰ ਇਕਬਾਲ ਨਜ਼ਰ ਆਉਣਗੇ, ਫ਼ਿਲਮ ‘ਚ ਦੋਵੇਂ ਟੀਚਰ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ। ਨੋਟਬੁੱਕ ਮੂਵੀ ਰਾਹੀਂ ਦੋਵੇਂ ਬਾਲੀਵੁੱਡ ‘ਚ ਆਪਣਾ ਡੈਬਿਊ ਕਰ ਰਹੇ ਹਨ। ਨਿਤਿਨ ਕੱਕੜ ਦੀ ਡਾਇਰੈਕਟਰ ‘ਨੋਟਬੁੱਕ’ ਮੂਵੀ 29 ਮਾਰਚ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।