ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਸਲਮਾਨ ਖ਼ਾਨ ਦਾ ਨਵਾਂ ਲੁੱਕ ਆਇਆ ਸਾਹਮਣੇ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Reported by: PTC Punjabi Desk | Edited by: Pushp Raj  |  October 06th 2022 02:15 PM |  Updated: October 06th 2022 03:13 PM

ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਸਲਮਾਨ ਖ਼ਾਨ ਦਾ ਨਵਾਂ ਲੁੱਕ ਆਇਆ ਸਾਹਮਣੇ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ

Salman Khan's New look from 'Kisi Ka Bhai Kisi Ki Jaan': ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਜਲਦ ਹੀ ਆਪਣੀ ਨਵੀਂ ਫ਼ਿਲਮ ''ਟਾਈਗਰ 3' ਅਤੇ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ। ਹੁਣ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਸਲਮਾਨ ਖ਼ਾਨ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ।

Salman khan Image Source : Instagram

ਦੁਸਹਿਰੇ ਦੇ ਖ਼ਾਸ ਮੌਕੇ 'ਤੇ ਆਪਣੇ ਫੈਨਜ਼ ਨੂੰ ਸਰਪ੍ਰਾਈਜ਼ ਦਿੰਦੇ ਹੋਏ ਅਦਾਕਾਰ ਨੇ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ। ਹਾਲ ਹੀ ਵਿੱਚ ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਨਾਲ ਸਲਮਾਨ ਨੇ ਦੱਸਿਆ ਕਿ ਉਹ ਉਨ੍ਹਾਂ ਦੀ ਅਪਕਮਿੰਗ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਤੋਂ ਉਨ੍ਹਾਂ ਦਾ ਨਵਾਂ ਲੁੱਕ ਹੈ।

ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਸਲਮਾਨ ਖ਼ਾਨ ਨੇ ਚਿੱਟੇ ਰੰਗ ਦੀ ਸ਼ਰਟ ਪਾਈ ਹੋਈ ਹੈ ਅਤੇ ਉਸ ਦੇਨ ਨਾਲ ਬਲੈਕ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਬਲੈਕ ਗਾਗਲਸ ਲਾਏ ਹੋਏ ਹਨ ਤੇ ਹੱਥ ਵਿੱਚ ਆਪਣਾ ਫੇਵਰਟ ਬ੍ਰੈਸਲੈਟ ਪਾਇਆ ਹੋਇਆ ਹੈ। ਇਸ ਲੁੱਕ ਵਿੱਚ ਸਲਮਾਨ ਖ਼ਾਨ ਬੇਹੱਦ ਹੈਂਡਸਮ ਨਜ਼ਰ ਆ ਰਹੇ ਹਨ।

Image Source : Instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖ਼ਾਨ ਨੇ ਡਾਇਲਾਗ ਵਾਲੇ ਅੰਦਾਜ਼ ਵਿੱਚ ਕੈਪਸ਼ਨ ਲਿਖਿਆ ਹੋਇਆ ਹੈ। ਸਲਮਾਨ ਨੇ ਕੈਪਸ਼ਨ ਵਿੱਚ ਲਿਖਿਆ, " ਵੋ ਥਾ ਕਿਸ ਕਾ ਭਾਈ, ਔਰ ਯੇ ਹੈ ਕਿਸੀ ਕੀ ਜਾਨ … #KisiKaBhaiKisiKiJaan"

ਇਸ ਤੋਂ ਪਹਿਲਾਂ ਸਲਮਾਨ ਨੇ ਫ਼ਿਲਮ ਚੋਂ ਆਪਣੇ ਵੱਡੇ ਵਾਲਾਂ ਵਾਲਾ ਲੁੱਕ ਸ਼ੇਅਰ ਕੀਤਾ ਸੀ। ਜਿਸ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ ਸੀ। ਹੁਣ ਫ਼ਿਲਮ ਚੋਂ ਇੱਕ ਹੋਰ ਨਵਾਂ ਲੁੱਕ ਸਾਹਮਣੇ ਆਉਣ 'ਤੇ ਫੈਨਜ਼ ਇਹ ਕਿਆਸ ਲਾ ਰਹੇ ਹਨ ਕਿ ਸ਼ਾਇਦ ਸਲਮਾਨ ਖ਼ਾਨ ਇਸ ਫ਼ਿਲਮ ਦੇ ਵਿੱਚ ਡਬਲ ਰੋਲ ਨਿਭਾਉਂਦੇ ਹੋਏ ਨਜ਼ਰ ਆਉਣਗੇ।

ਫੈਨਜ਼ ਨੂੰ ਸਲਮਾਨ ਖਾਨ ਦਾ ਨਵਾਂ ਲੁੱਕ ਕਾਫੀ ਪਸੰਦ ਆ ਰਿਹਾ ਹੈ ਅਤੇ ਉਹ ਇਸ ਲੁੱਕ ਨੂੰ ਡੈਸ਼ਿੰਗ ਦੱਸ ਰਹੇ ਹਨ। ਵੱਡੀ ਗਣਤੀ 'ਚ ਫੈਨਜ਼ ਨੇ ਸਲਮਾਨ ਦੀ ਇਸ ਪੋਸਟ ਦੇ ਕਮੈਂਟ ਬਾਕਸ ਵਿੱਚ ਉਨ੍ਹਾਂ ਲਈ ਹਾਰਟ ਈਮੋਜੀ ਸ਼ੇਅਰ ਕੀਤਾ ਹੈ।

Image Source : Instagram

ਹੋਰ ਪੜ੍ਹੋ: ਫ਼ਿਲਮ 'ਆਦਿਪੁਰਸ਼' ਦੇ ਪੋਸਟਰ 'ਤੇ ਸ਼ੁਰੂ ਹੋਇਆ ਨਵਾਂ ਵਿਵਾਦ, ਫ਼ਿਲਮ ਮੇਕਰਸ 'ਤੇ ਲੱਗੇ ਪੋਸਟਰ ਡਿਜ਼ਾਈਨ ਕਾਪੀ ਕਰਨ ਦੇ ਦੋਸ਼

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਖ਼ਾਨ ਫ਼ਿਲਮ ਟਾਈਗਰ 3 ਅਤੇ ਕਿਸ ਕਾ ਭਾਈ ਕਿਸ ਕੀ ਜਾਨ ਤੋਂ ਇਲਾਵਾ ਸਾਊਥ ਫ਼ਿਲਮ 'ਗੌਡ ਫਾਦਰ' 'ਚ ਕੈਮਿਓ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਫ਼ਿਲਮ ਵਿੱਚ ਮੁਖ ਅਦਾਕਾਰ ਮੈਗਾਸਟਾਰ ਚਿਰੰਜੀਵੀ ਹਨ। ਹੁਣ ਸਲਮਾਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਅਤੇ ਬਾਕਸ ਆਫਿਸ 'ਤੇ ਫਿਲਮ ਦੇ ਚੰਗੇ ਪ੍ਰਦਰਸ਼ਨ ਲਈ ਚਿਰੰਜੀਵੀ ਨੂੰ ਵਧਾਈ ਦਿੱਤੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network