ਨਾਨਕਿਆਂ ਦਾ ਲਾਡਲਾ ਹੈ ਸਲਮਾਨ ਖਾਨ ਦਾ ਭਾਣਜਾ, ਨਾਨੂ ਨਾਲ ਇੰਝ ਕਰਦਾ ਹੈ ਮਸਤੀ, ਦੇਖੋ ਵੀਡੀਓ
ਨਾਨਕਿਆਂ ਦਾ ਲਾਡਲਾ ਹੈ ਸਲਮਾਨ ਖਾਨ ਦਾ ਭਾਣਜਾ, ਨਾਨੂ ਨਾਲ ਇੰਝ ਕਰਦਾ ਹੈ ਮਸਤੀ, ਦੇਖੋ ਵੀਡੀਓ : ਸਲਮਾਨ ਖਾਨ ਜਿਹੜੇ ਆਪਣੇ ਫ਼ਿਲਮਾਂ ਦੇ ਸ਼ੈਡਿਊਲ ਕਰਕੇ ਲਗਾਤਾਰ ਬਿਜ਼ੀ ਰਹਿੰਦੇ ਹਨ ਪਰ ਆਪਣੇ ਪਰਿਵਾਰ ਲਈ ਕਿਵੇਂ ਨਾ ਕਿਵੇਂ ਸਮਾਂ ਕੱਢ ਹੀ ਲੈਂਦੇ ਹਨ। ਸਲਮਾਨ ਖਾਨ ਅਤੇ ਉਹਨਾਂ ਦੇ ਪਿਤਾ ਸਲੀਮ ਖਾਨ ਐਤਵਾਰ ਦੇ ਦਿਨ ਭਾਣਜੇ ਅਹਿਲ ਸ਼ਰਮਾ ਨਾਲ ਖੇਡਦੇ ਹੋਏ ਨਜ਼ਰ ਆਏ। ਇਹ ਵੀਡੀਓ ਐਤਵਾਰ ਨੂੰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।
ਵੀਡੀਓ 'ਚ ਨਾਨਾ ਸਲੀਮ ਖਾਨ ਆਪਣੇ ਨਾਤੀ ਨੂੰ ਪਿੱਠ 'ਤੇ ਬਿਠਾਏ ਹੋਏ ਨੇ ਅਤੇ ਸਲਮਾਨ ਖਾਨ ਭਾਣਜੇ ਨੂੰ ਸੰਭਾਲਦੇ ਹੋਏ ਅੱਗੇ ਅੱਗੇ ਤੁਰ ਰਹੇ ਹਨ। ਤਿੰਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਇਹ। ਸਲਮਾਨ ਖਾਨ ਭਾਣਜੇ ਅਹਿਲ ਨਾਲ ਕਾਫੀ ਜੁੜੇ ਹੋਏ ਹਨ। ਅਕਸਰ ਹੀ ਉਹ ਆਪਣੇ ਵਿਹਲੇ ਸਮੇਂ 'ਚ ਅਹਿਲ ਸ਼ਰਮਾ ਨਾਲ ਸਮਾਂ ਬਿਤਾਉਣਾ ਪਸੰਦ ਕਰਦੇ ਹਨ।
ਹੋਰ ਵੇਖੋ : ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ
ਸਲਮਾਨ ਖਾਨ ਦੇ ਜਨਮ ਦਿਨ ਤੇ ਵੀ ਸਭ ਤੋਂ ਪਹਿਲਾਂ ਕੇਕੇ ਉਹਨਾਂ ਆਪਣੇ ਭਾਣਜੇ ਦੇ ਨਾਲ ਹੀ ਕੱਟਿਆ ਸੀ। ਦੱਸ ਦਈਏ ਅਹਿਲ ਸ਼ਰਮਾ 'ਖਾਨ' ਪਰਿਵਾਰ 'ਚ ਸਾਰਿਆਂ ਦੇ ਲਾਡਲੇ ਹਨ। ਹਰ ਕੋਈ ਅਹਿਲ ਨੂੰ ਬਹੁਤ ਪਿਆਰ ਕਰਦਾ। ਮਾਮੂ ਸਲਮਾਨ ਖਾਨ ਦੇ ਨਾਲ ਅਹਿਲ ਦੇ ਕਈ ਵੀਡੀਓ ਸਾਹਮਣੇ ਆ ਚੁੱਕੇ ਹਨ। ਜਿੰਨ੍ਹਾਂ 'ਚ ਦੋਨੋ ਆਪਸ 'ਚ ਖੇਡਦੇ ਹੋਏ ਅਤੇ ਮਸਤੀ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਅਹਿਲ ਸਲਮਾਨ ਦੀ ਫਿਲਮ ਦੇ ਸੈੱਟ 'ਤੇ ਵੀ ਕਈ ਵਾਰ ਦੇਖੇ ਜਾ ਚੁੱਕੇ ਹਨ।