ਸਲੀਮ ਖ਼ਾਨ ਨੂੰ ਮਿਲੇ ਧਮਕੀ ਭਰੇ ਖ਼ਤ ਤੋਂ ਬਾਅਦ ਸਲਮਾਨ ਖ਼ਾਨ ਨੇ ਕਿਹਾ ‘ਲਾਰੈਂਸ ਬਿਸ਼ਨੋਈ ਨੂੰ 2018 ਤੋਂ...'
ਹਾਲ 'ਚ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਸੀ। ਜਿਸ 'ਚ ਸਲਮਾਨ ਖ਼ਾਨ ਤੇ ਸਲੀਮ ਖ਼ਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਚਿੱਠੀ 'ਚ ਸਲਮਾਨ ਨੂੰ ਗਾਇਕ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਗੱਲ ਲਿਖੀ ਹੋਈ । ਦੱਸ ਦਈਏ ਹਾਲ ਹੀ ‘ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਹੋਰ ਪੜ੍ਹੋ : ਕੈਲੀਫੋਰਨੀਆ ‘ਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਵੇਲੇ ਪੰਜਾਬੀ ਰੈਪਰ ਬੋਹੇਮੀਆ ਦੇ ਨਹੀਂ ਰੁਕ ਰਹੇ ਸੀ ਹੰਝੂ, ਦੇਖੋ ਵੀਡੀਓ
ਦੱਸ ਦਈਏ 5 ਜੂਨ ਨੂੰ ਸਲੀਮ ਖ਼ਾਨ ਨੂੰ ਇੱਕ ਬੈਂਚ ਤੋਂ ਇਹ ਖ਼ਤ ਮਿਲਿਆ ਸੀ। ਸਲੀਮ ਖ਼ਾਨ ਸਵੇਰ ਦੀ ਰੁਟੀਨ ਦੀ ਪਾਲਣਾ ਕਰਦੇ ਹੋਏ ਸੈਰ ਕਰਨ ਲਈ ਪਾਰਕ ‘ਚ ਗਏ ਹੋਏ ਸਨ। ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਜਿਸ ਬੈਂਚ ਉੱਤੇ ਆਰਾਮ ਕਰਨ ਲਈ ਬੈਠੇ ਤਾਂ ਉਨ੍ਹਾਂ ਨੂੰ ਇਹ ਖ਼ਤ ਮਿਲਿਆ। ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹੁਣ ਇਸ ਮਾਮਲੇ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪੁਲਿਸ ਸਿੱਧੂ ਮੂਸੇਵਾਲਾ ਸ਼ੂਟਿੰਗ ਤੋਂ ਬਾਅਦ ਅਜਿਹੇ ਸਾਰੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।
ਸਲਮਾਨ ਖਾਨ ਨੇ 6 ਜੂਨ ਦੀ ਸ਼ਾਮ ਨੂੰ ਆਪਣੇ ਬਿਆਨ ਦਰਜ ਕਰਵਾਏ ਸਨ। ਉਨ੍ਹਾਂ ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਨੂੰ ਨਾ ਤਾਂ ਕੋਈ ਧਮਕੀ ਭਰਿਆ ਕਾਲ ਜਾਂ ਨਾ ਸੰਦੇਸ਼ ਆਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ, ਜਿਸ ਨੇ ਪਹਿਲਾਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਸੀ। ਸੁਪਰਸਟਾਰ ਸਲਮਾਨ ਖ਼ਾਨ ਅਤੇ ਉਸਦੇ ਪਿਤਾ ਨੂੰ ਭੇਜੀ ਜਾਨਲੇਵਾ ਧਮਕੀ ਭਰੀ ਚਿੱਠੀ ਨਾਲ ਸਪੱਸ਼ਟ ਤੌਰ 'ਤੇ ਇਨਕਾਰ ਕੀਤਾ।
ਸਲਮਾਨ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਲਾਰੈਂਸ ਬਿਸ਼ਨੋਈ ਬਾਰੇ ਜਾਣਦੇ ਨੇ। ਉਨ੍ਹਾਂ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਨੂੰ ਸਾਲ 2018 ਤੋਂ ਜਾਣਦੇ ਨੇ ਕਿਉਂਕਿ ਉਦੋਂ ਉਸ ਨੇ ਮੈਨੂੰ (ਸਲਮਾਨ ਖ਼ਾਨ) ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਪਰ ਮੈਨੂੰ ਨਹੀਂ ਪਤਾ ਗੋਲਡੀ ਬਰਾੜ ਕੌਣ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ “ਮੈਨੂੰ ਇਹ ਪੱਤਰ ਨਹੀਂ ਮਿਲਿਆ ਹੈ...ਮੇਰੇ ਪਿਤਾ ਨੂੰ ਇਹ ਚਿੱਠੀ ਸਵੇਰ ਦੀ ਸੈਰ ਦੌਰਾਨ ਮਿਲੀ ਸੀ... ਮੇਰੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ...ਮੇਰੇ ਕੋਲ ਕਿਸੇ 'ਤੇ ਸ਼ੱਕ ਕਰਨ ਦਾ ਕੋਈ ਠੋਸ ਕਾਰਨ ਨਹੀਂ ਹੈ।''
ਦੱਸ ਦੀਏ ਇਸ ਸਲਮਾਨ ਖ਼ਾਨ ਦੇ ਪਿਤਾ ਨੂੰ ਮਿਲੇ ਧਮਕੀ ਭਰੀ ਚਿੱਠੀ ‘ਚ ਨਵਾਂ ਖੁਲਾਸਾ ਹੋਇਆ ਹੈ ਕਿ ਇਹ ਖਤ ਕਿਸੇ ਹੋਰ ਨੇ ਨਹੀਂ ਸਗੋਂ ਨੂੰ ਲਾਰੈਂਸ ਬਿਸ਼ਨੋਈ ਦੇ ਖਾਸ ਸਾਥੀ ਵਿਕਰਮ ਬਰਾੜ ਨੇ ਭੇਜੀ ਸੀ। ਵਿਕਰਮ ਬਰਾੜ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਦਰਜ ਹਨ ਅਤੇ ਉਹ ਰਾਜਸਥਾਨ ਦੇ ਹਨੂੰਮਾਨਗੜ੍ਹ ਦਾ ਰਹਿਣ ਵਾਲਾ ਹੈ। ਪਰ ਫਿਲਹਾਲ ਉਹ ਦੇਸ਼ ਤੋਂ ਬਾਹਰ ਦੱਸਿਆ ਜਾ ਰਿਹਾ ਹੈ।