ਸਲਮਾਨ ਖ਼ਾਨ ਦੀ ਫ਼ਿਲਮ ‘ਰਾਧੇ’ ਦੀ ਸ਼ੂਟਿੰਗ ਜਲਦ ਹੋ ਸਕਦੀ ਹੈ ਸ਼ੁਰੂ
ਕੋਰੋਨਾ ਵਾਇਰਸ ਕਰਕੇ ਜਿੱਥੇ ਪੰਜਾਬੀ ਫ਼ਿਲਮ ਇੰਡਸਟਰੀ ਪ੍ਰਭਾਵਿਤ ਹੋਈ ਹੈ, ਉੱਥੇ ਹੀ ਬਾਲੀਵੁੱਡ ‘ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ।ਪਰ ਹੁਣ ਕੁਝ ਨਿਯਮਾਂ ਦੇ ਨਾਲ ਫ਼ਿਲਮਾਂ ਦੀ ਸ਼ੂਟਿੰਗ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ।ਜਿਸ ਤੋਂ ਬਾਅਦ ਫ਼ਿਲਮਾਂ ਦੀ ਸ਼ੂਟਿੰਗ ਦਾ ਰਸਤਾ ਸਾਫ਼ ਹੋ ਚੁੱਕਿਆ ਹੈ ਅਤੇ ਹੁਣ ਸਲਮਾਨ ਖ਼ਾਨ ਵੀ ਆਪਣੀ ਫ਼ਿਲਮ ਰਾਧੇ ਦੀ ਸ਼ੂਟਿੰਗ ਸ਼ੁਰੂ ਕਰ ਸਕਦੇ ਹਨ । ਖਬਰਾਂ ਮੁਤਾਬਕ ਸਲਮਾਨ ਖਾਨ, ਅਤੁਲ ਅਗਨੀਹੋਤਰੀ ਅਤੇ ਪ੍ਰਭੁਦੇਵਾ ਦਾ ਫਿਲਮ ਦੀ ਸ਼ੂਟਿੰਗ ਦੁਬਾਰਾ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ।
https://www.instagram.com/p/B_jZeYxlF0Y/
ਇਸ ਦੇ ਨਾਲ ਹੀ ਫਿਲਮ ਦੀ ਟੀਮ ਇਸ ਗੱਲ ‘ਤੇ ਵਿਚਾਰ ਕਰ ਰਹੀ ਹੈ ਕਿ ਘੱਟੋ ਘੱਟ ਲੋਕਾਂ ਨਾਲ ਫਿਲਮ ਦੀ ਸ਼ੂਟਿੰਗ ਕਿਵੇਂ ਦੁਬਾਰਾ ਸ਼ੁਰੂ ਕੀਤੀ ਜਾਵੇ। ਜਾਣਕਾਰੀ ਅਨੁਸਾਰ ਸਲਮਾਨ ਖਾਨ ਦੀ ਸ਼ੂਟਿੰਗ ਅਗਸਤ ਦੇ ਪਹਿਲੇ ਹਫ਼ਤੇ ਸ਼ੁਰੂ ਕੀਤੀ ਜਾ ਸਕਦੀ ਹੈ।ਫਿਲਮ ਦੀ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ਵਿਚ ਸਲਮਾਨ ਤੋਂ ਇਲਾਵਾ ਜੈਕੀ ਸ਼ਰਾਫ, ਰਣਦੀਪ ਹੁੱਡਾ ਅਤੇ ਦਿਸ਼ਾ ਪਟਾਨੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ।
https://www.instagram.com/p/B_Z2GCkF5mW/
ਫਿਲਮ ਦਾ ਨਿਰਦੇਸ਼ਨ ਪ੍ਰਭੂ ਦੇਵਾ ਕਰ ਰਹੇ ਹਨ ਅਤੇ ਅਤੁਲ ਅਗਨੀਹੋਤਰੀ ਨੇ ਪ੍ਰੋਡਿਉਸ ਕੀਤਾ ਹੈ। ਅਜਿਹੀਆਂ ਖ਼ਬਰਾਂ ਹਨ ਕਿ ਅਗਸਤ ਦੇ ਪਹਿਲੇ ਹਫ਼ਤੇ ਤੋਂ, ਫਿਲਮ ਦੀ ਬਾਕੀ ਸ਼ੂਟਿੰਗ ਮਹਿਬੂਬ ਸਟੂਡੀਓ ਵਿਚ ਪੁਰੀ ਕੀਤੀ ਜਾਏਗੀ। ਸਲਮਾਨ ਖਾਨ, ਦਿਸ਼ਾ ਪਟਾਨੀ ਫਿਲਮ ‘ਰਾਧੇ: ਦੀ ਸ਼ੂਟਿੰਗ ਮਾਰਚ ‘ਚ ਸ਼ੁਰੂ ਹੋਈ ਸੀ ਪਰ ਕੋਰੋਨਾ ਮਹਾਂਮਾਰੀ ਦੇ ਕਾਰਨ, ਸ਼ੂਟਿੰਗ ਅੱਧ ਵਿਚਕਾਰ ਹੀ ਰੋਕਣੀ ਪਈ।