ਸਲਮਾਨ ਖ਼ਾਨ ਨੇ ਖੁਦ ਨੂੰ ਰੱਖਿਆ ਇਕਾਂਤਵਾਸ ਵਿੱਚ, ਡਰਾਈਵਰ ਸਮੇਤ ਹੋਰ ਸਟਾਫ ਮੈਂਬਰ ਨਿਕਲੇ ਕੋਰੋਨਾ ਪਾਜਟਿਵ

Reported by: PTC Punjabi Desk | Edited by: Rupinder Kaler  |  November 19th 2020 01:51 PM |  Updated: November 19th 2020 01:51 PM

ਸਲਮਾਨ ਖ਼ਾਨ ਨੇ ਖੁਦ ਨੂੰ ਰੱਖਿਆ ਇਕਾਂਤਵਾਸ ਵਿੱਚ, ਡਰਾਈਵਰ ਸਮੇਤ ਹੋਰ ਸਟਾਫ ਮੈਂਬਰ ਨਿਕਲੇ ਕੋਰੋਨਾ ਪਾਜਟਿਵ

ਸਲਮਾਨ ਖਾਨ ਨੇ ਖੁਦ ਨੂੰ ਇਕਾਂਤਵਾਸ ਵਿੱਚ ਰੱਖ ਲਿਆ ਹੈ ਕਿਉਂਕਿ ਉਹਨਾਂ ਦੇ ਡਰਾਈਵਰ ਸਣੇ ਦੋ ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਅਦਾਕਾਰ ਸਲਮਾਨ ਖ਼ਾਨ ਦੇ ਡਰਾਈਵਰ ਕੋਰੋਨਾ ਪਾਜ਼ੀਟਿਵ ਨਿਕਲੇ ਹਨ। ਜਿਸ ਤੋਂ ਬਾਅਦ ਉਸਦੇ ਸੰਪਰਕ ਵਿੱਚ ਆਉਣ ਵਾਲੇ ਸਟਾਫ ਦੀ ਜਾਂਚ ਕੀਤੀ ਗਈ ਹੈ, ਜਿਸ ਵਿੱਚੋਂ ਦੋ ਸਟਾਫ ਮੈਂਬਰ ਕੋਰੋਨਾ ਪਾਜ਼ੀਟਿਵ ਸਾਹਮਣੇ ਆਏ।

Salman Khan

ਹੋਰ ਪੜ੍ਹੋ :

salman khan

ਅਜਿਹੀ ਸਥਿਤੀ ਵਿੱਚ ਸਲਮਾਨ ਨੇ ਆਪਣੇ ਆਪ ਨੂੰ ਆਈਸੋਲੇਟ ਕੀਤਾ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਬਾਲੀਵੁੱਡ ਦੇ ਕਈ ਅਭਿਨੇਤਾ ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ। ਇਸ ਤੋਂ ਪਹਿਲਾਂ ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ ਤੋਂ ਇਕ ਤਸਵੀਰ ਸ਼ੇਅਰ ਕੀਤੀ ਸੀ। ਇਸ ਤਸਵੀਰ 'ਚ ਅਭਿਨੇਤਾ ਘੋੜੇ' ਤੇ ਬੈਠੇ ਦਿਖਾਈ ਦਿੱਤੇ ਸਨ। ਇਸ ਤਸਵੀਰ ਵਿਚ ਉਹ ਸ਼ਰਟਲੈੱਸ ਦਿਖਾਈ ਦਿੱਤਾ ਸੀ ।

Salman Khan, Disha Patani Resume The Shoot Of 'Radhe'

ਸਲਮਾਨ ਖਾਨ ਨੇ ਹਾਲ ਹੀ ਵਿੱਚ ਰਾਧੇ ਫਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਫਿਲਮ ' ਚ ਉਨ੍ਹਾਂ ਨਾਲ ਅਭਿਨੇਤਰੀ ਦਿਸ਼ਾ ਪਟਾਨੀ ਨਜ਼ਰ ਆਵੇਗੀ। ਇਸ ਸਭ ਦੇ ਵਿਚਕਾਰ ਸਲਮਾਨ ਬਿੱਗ ਬੌਸ ਸੀਜ਼ਨ 14 ਦੇ ਮੇਜ਼ਬਾਨ ਦੇ ਰੂਪ ਵਿੱਚ ਵੀ ਵਾਪਸ ਪਰਤ ਆਏ ਹਨ। ਫਿਲਮਾਂ ਦੀ ਸ਼ੂਟਿੰਗ ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਰੁਕ ਗਈ ਸੀ। ਹਾਲਾਂਕਿ, ਕੋਰੋਨਾ ਦਾ ਡਰ ਅਜੇ ਵੀ ਜਾਰੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network