ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਦਾਕਾਰ ਫਰਾਜ਼ ਖ਼ਾਨ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨ

Reported by: PTC Punjabi Desk | Edited by: Rupinder Kaler  |  October 15th 2020 05:39 PM |  Updated: October 15th 2020 05:39 PM

ਜ਼ਿੰਦਗੀ ਅਤੇ ਮੌਤ ਨਾਲ ਲੜ ਰਹੇ ਅਦਾਕਾਰ ਫਰਾਜ਼ ਖ਼ਾਨ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨ

ਬਾਲੀਵੁੱਡ ਅਦਾਕਾਰ ਫਰਾਜ਼ ਖ਼ਾਨ ਆਈਸੀਯੂ ‘ਚ ਭਰਤੀ ਹਨ । ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ,  ਅਤੇ ਖ਼ਬਰਾਂ ਇਹ ਵੀ ਸਨ ਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ ਅਤੇ ਅਦਾਕਾਰ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਿਹਾ ਹੈ ਅਤੇ ਇਲਾਜ ਲਈ 25 ਲੱਖ ਰੁਪਏ ਦੀ ਲੋੜ ਵੀ ਹੈ।ਪਰ ਇਹ ਸਾਰੇ ਬਿੱਲ ਅਦਾਕਾਰ ਸਲਮਾਨ ਖ਼ਾਨ ਨੇ ਅਦਾ ਕਰ ਦਿੱਤੇ ਹਨ ।

faraz-khan faraz-khan

ਅਦਾਕਾਰਾ ਕਸ਼ਮੀਰਾ ਸ਼ਾਹ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਇਸ ਦੇ ਨਾਲ –ਨਾਲ ਉਨ੍ਹਾਂ ਨੇ ਸਲਮਾਨ ਖ਼ਾਨ ਦੀ ਦਰਿਆ ਦਿਲੀ ਅਤੇ ਮਦਦ ਲਈ ਸ਼ੁਕਰੀਆ ਅਦਾ ਵੀ ਕੀਤਾ ਹੈ । ਦੱਸ ਦਈਏ ਕਿ ਫਰਾਜ਼ ਖ਼ਾਨ ਐਕਟਰ ਯੂਸਫ ਖ਼ਾਨ ਦੇ ਬੇਟੇ ਹਨ ।

ਹੋਰ ਪੜ੍ਹੋ : ਗਾਇਕਾ ਅਫਸਾਨਾ ਖ਼ਾਨ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

faraz-khan faraz-khan

ਯੂਸਫ ‘ਅਮਰ ਅਕਬਰ ਐਂਥਨੀ’ ਅਤੇ ਡਾਨ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆਏ ਸਨ। ਫਰਾਜ਼ ਦੇ ਛੋਟੇ ਭਰਾ ਫਹਮਾਨ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਤੋਂ ਫਰਾਜ਼ ਨੂੂੰ ਖੰਘ ਅਤੇ ਸੀਨੇ ‘ਚ ਇਨਫੈਕਸ਼ਨ ਸੀ । ਤਬੀਅਤ ਖਰਾਬ ਹੋਣ ‘ਤੇ ਉਸ ਨੂੰ ਹਸਪਤਾਲ ਦੇ ਐਮਰਜੇਂਸੀ ਵਾਰਡ ‘ਚ ਭਰਤੀ ਕਰਵਾਇਆ ਗਿਆ ਸੀ ।

faraz-khan faraz-khan

ਪਿਛਲੇ ਪੰਜ ਦਿਨਾਂ ਤੋਂ ਅਦਾਕਾਰ ਵੇਂਟੀਲੇਟਰ ‘ਤੇ ਹੈ।ਡਾਕਟਰਾਂ ਮੁਤਾਬਕ ਉਸ ਦੇ ਬਚਣ ਦੀ ਸੰਭਾਵਨਾ 50 ਫੀਸਦੀ ਤੱਕ ਹੈ । ਫਰਾਜ਼ ‘ਫਰੇਬ’ ਅਤੇ ‘ਮਹਿੰਦੀ’ ਵਰਗੀਆਂ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network