ਪੰਜਾਬ ਦੇ ਇਸ ਪਿੰਡ 'ਚ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਸੱਜਣ ਸਿੰਘ ਘੁੰਮਣ ਨੇ, ਮੁਸਲਿਮ ਭਾਈਚਾਰੇ ਲਈ ਕਰ ਰਹੇ ਨੇ ਇਹ ਕੰਮ
ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੇ ਮੁੱਢ ਤੋਂ ਹੀ ਹਰ ਇੱਕ ਭਾਈਚਾਰਾ ਮਿਲ ਜੁਲ ਕੇ ਰਹਿੰਦਾ ਆਇਆ ਹੈ। ਅਜਿਹੇ ਬਹੁਤ ਸਾਰੇ ਇਨਸਾਨ ਹਨ ਜਿਹੜੇ ਅੱਜ ਵੀ ਕਿਸੇ ਧਰਮ ਜਾਂ ਜ਼ਾਤ ਲਈ ਨਹੀਂ ਸਗੋਂ ਇਨਸਾਨੀਅਤ ਲਈ ਕੰਮ ਕਰਦੇ ਹਨ। ਅਜਿਹੀ ਮਿਸਾਲ ਪੇਸ਼ ਕੀਤੀ ਹੈ ਇੰਗਲੈਂਡ ਦੇ ਰਹਿਣ ਵਾਲੇ ਐੱਨ.ਆਰ.ਆਈ. ਸੱਜਣ ਸਿੰਘ ਘੁੰਮਣ ਹੋਰਾਂ ਨੇ ਜਿਹੜੇ ਆਪਣੇ ਪਿੰਡ ਸਰਵਣਪੁਰ 'ਚ ਖ਼ਸਤਾ ਹਾਲਤ 'ਚ ਪਈ ਮਸਜਿਦ ਨੂੰ ਮੁੜ ਤੋਂ ਉਸਾਰ ਰਹੇ ਹਨ। ਜੀ ਹਾਂ ਇਸ ਪਿੰਡ ਦੇ ਮੁਸਲਿਮ ਭਾਈਚਾਰੇ ਲਈ ਸੱਜਣ ਸਿੰਘ ਮਸਜਿਦ ਦਾ ਕੰਮ ਕਰਵਾ ਰਹੇ ਹਨ। ਸੱਜਣ ਸਿੰਘ ਹੀ ਨਹੀਂ ਸਗੋਂ ਇਸ ਕੰਮ ਲਈ ਪਿੰਡ ਦਾ ਪੂਰਾ ਸਿੱਖ ਭਾਈਚਾਰਾ ਉਹਨਾਂ ਦਾ ਸਾਥ ਨਿਭਾ ਰਿਹਾ ਹੈ।
ਹੋਰ ਵੇਖੋ : ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਟੀਜ਼ਰ ਹੋਇਆ ਰਿਲੀਜ਼
ਇਸ ਪੂਰੇ ਪਿੰਡ ਨੇ ਦਿਖਾਇਆ ਹੈ ਕਿ ਕਿੰਝ ਧਰਮ ਅਤੇ ਜ਼ਾਤ ਪਾਤ ਤੋਂ ਉਪਰ ਉੱਠ ਕੇ ਇਨਸਾਨੀਅਤ ਲਈ ਕੰਮ ਕੀਤਾ ਜਾਂਦਾ ਹੈ। ਸੱਜਣ ਸਿੰਘ ਘੁੰਮਣ ਵਰਗੇ ਪੰਜਾਬੀ ਅਜਿਹੇ ਕੰਮਾਂ ਨਾਲ ਪੂਰੀ ਦੁਨੀਆਂ 'ਚ ਪੰਜਾਬੀਅਤ ਅਤੇ ਇਨਸਾਨੀਅਤ ਦਾ ਝੰਡਾ ਬੁਲੰਦ ਕਰਦੇ ਹਨ ਅਤੇ ਪੰਜਾਬੀਆਂ ਦਾ ਮਾਣ ਵਧਾਉਂਦੇ ਹਨ।