ਪਿਆਰ ਦੇ ਰੰਗ ਲੈ ਕੇ ਆ ਰਹੇ ਨੇ ਸੱਜਣ ਅਦੀਬ ਆਪਣੇ ਨਵੇਂ ਗੀਤ ‘Ishqan De Lekhe 2’ ‘ਚ, ਟੀਜ਼ਰ ਹੋਇਆ ਰਿਲੀਜ਼

Reported by: PTC Punjabi Desk | Edited by: Lajwinder kaur  |  September 17th 2020 02:12 PM |  Updated: September 17th 2020 02:12 PM

ਪਿਆਰ ਦੇ ਰੰਗ ਲੈ ਕੇ ਆ ਰਹੇ ਨੇ ਸੱਜਣ ਅਦੀਬ ਆਪਣੇ ਨਵੇਂ ਗੀਤ ‘Ishqan De Lekhe 2’ ‘ਚ, ਟੀਜ਼ਰ ਹੋਇਆ ਰਿਲੀਜ਼

ਪੰਜਾਬੀ ਗਾਇਕ ਸੱਜਣ ਅਦੀਬ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਉਹ ‘ਇਸ਼ਕਾਂ ਦੇ ਲੇਖੇ-2’ (Ishqan De Lekhe 2) ਦੇ ਟਾਈਟਲ ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ । ਦਰਸ਼ਕਾਂ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ ।   sajjan adeeb new song

ਹੋਰ ਪੜ੍ਹੋ: ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਰਣਜੀਤ ਬਾਵਾ ਦਾ ਨਵਾਂ ਗੀਤ ‘ਵੈਲੀ ਤੇਰੇ ਪਿੰਡ ਦੇ’, ਦੇਖੋ ਵੀਡੀਓ

ਇਹ ਗੀਤ ਸਾਲ 2016 ‘ਚ ਆਏ ‘ਇਸ਼ਕਾਂ ਦੇ ਲੇਖੇ’ ਦਾ ਸਿਕਵਲ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ । ਜਿਸ ਕਰਕੇ ਫੈਨਜ਼ ਇਸ ਦੂਜੇ ਭਾਗ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।

ishqan de lekhe 2 upcoming song

‘ਇਸ਼ਕਾਂ ਦੇ ਲੇਖ-2’ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਗੀਤ ਦਾ ਟੀਜ਼ਰ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ।

ishqan de lekhe 2

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Manwinder Maan ਨੇ ਲਿਖੇ ਨੇ  ਤੇ ਮਿਊਜ਼ਿਕ ਦੇਸੀ ਰੂਟਜ਼ ਵਾਲਿਆਂ ਦਾ ਹੈ । ਗਾਣੇ ਦਾ ਵੀਡੀਓ ਟਰੂ ਮੇਕਰਸ ਵਾਲਿਆਂ ਵੱਲੋਂ ਤਿਆਰ ਕੀਤਾ ਗਿਆ ਹੈ ।

payal rajput and sanjjan adeeb

ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਖੁਦ ਸੱਜਣ ਅਦੀਬ ਤੇ ਫੀਮੇਲ ਮਾਡਲ ਪਾਇਲ ਰਾਜਪੂਤ । ਪੂਰਾ ਗੀਤ ਸੱਜਣ ਅਦੀਬ ਮਿਊਜ਼ਿਕ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਜਾਵੇਗਾ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network