ਸੱਜਣ ਅਦੀਬ ਮੁਟਿਆਰ ਦੀ ਕਿਹੜੀ ਕਿਹੜੀ ਆਦਵਾਂ ਗਿਣਵਾ ਰਹੇ ਨੇ
‘ਇਸ਼ਕਾਂ ਦੇ ਲੇਖੇ’ ਗੀਤ ਨਾਲ ਵਾਹ-ਵਾਹੀ ਖੱਟਣ ਵਾਲੇ ਸੱਜਣ ਅਦੀਬ, ਜਿਹਨਾਂ ਨੇ ਆਪਣੀ ਕਮਾਲ ਦੀ ਆਵਾਜ਼ ਨਾਲ ਪੰਜਾਬੀ ਜਗਤ ‘ਚ ਆਪਣੀ ਵੱਖਰੀ ਥਾਂ ਬਣਾ ਲਈ ਹੈ ਤੇ ਇਸ ਵਾਰ ਫਿਰ ਤੋਂ ਆਪਣੀ ਆਵਾਜ਼ ਦਾ ਜਾਦੂ ਦੇ ਨਾਲ ਨਵਾਂ ਗੀਤ ‘ਹੁਸਨ ਦੀ ਰਾਣੀ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਏ ਹਨ।
ਸੱਜਣ ਅਦੀਬ
ਹੋਰ ਵੇਖੋ: ਠੱਗ ਲਾਈਫ ਦਾ ਨਸ਼ਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਸਿਰ ਚੱੜਿਆ
ਸੱਜਣ ਅਦੀਬ ਨੇ ਆਪਣੇ ਇੰਸਟਾਗ੍ਰਾਮ ਤੋਂ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਉਹਨਾਂ ਦਾ ਨਵਾਂ ਗੀਤ ‘ਹੁਸਨ ਦੀ ਰਾਣੀ’ ਰਿਲੀਜ਼ ਹੋ ਚੁੱਕਿਆ ਹੈ। ਸੱਜਣ ਅਦੀਬ ਦੀ ਆਵਾਜ਼ ਦੀ ਤਾਂ ਜਿਨ੍ਹੀ ਤਾਰੀਫ ਕਰੀ ਜਾਵੇ ਉਨ੍ਹੀ ਘੱਟ ਹੈ।
https://www.instagram.com/p/Bsmk-XenNe8/
ਹੁਸਨ ਦੀ ਰਾਣੀ ਗੀਤ ਨੂੰ ਸੱਜਣ ਅਦੀਬ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਰਾਜ ਕਾਕੜਾ ਵੱਲੋਂ ਕਲਮਬੰਧ ਕੀਤੇ ਗਏ ਨੇ। ਸੱਜਣ ਦੇ ਇਸ ਗੀਤ ਦਾ ਮਿਊਜ਼ਿਕ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ। ‘ਹੁਸਨ ਦੀ ਰਾਣੀ’ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਦੇ ਨਾਲ ਸੱਜਣ ਅਦੀਬ ਦਾ ਗੀਤ ਹੁਸਨ ਦੀ ਰਾਣੀ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਵੀ ਚਲਾਇਆ ਜਾ ਰਿਹਾ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
https://www.youtube.com/watch?v=A5PtwnjNZdA
ਹੋਰ ਵੇਖੋ: ਯੋ ਯੋ ਹਨੀ ਸਿੰਘ ਦੀ ਹੋਈ ਧਮਾਕੇਦਾਰ ਵਾਪਸੀ, ਦੇਖੋ ਵੀਡੀਓ
ਪੰਜਾਬੀ ਸਿੰਗਰ ਸੱਜਣ ਅਦੀਬ ਇਸ ਤੋਂ ਪਹਿਲਾਂ ਵੀ ‘ਇਸ਼ਕਾਂ ਦੇ ਲੇਖੇ’ , ‘ਆ ਚੱਕ ਛੱਲਾ’, ‘ਰੰਗ ਦੀ ਗੁਲਾਬੀ’, ‘ਅੱਖ ਨਾ ਲੱਗਦੀ’ ਤੇ ‘ਚੇਤਾ ਤੇਰਾ’ ਵਰਗੇ ਕਈ ਗੀਤਾਂ ਨੂੰ ਲੈ ਕੇ ਸਰੋਤਿਆਂ ਦੇ ਰੂਬਰੂ ਹੋ ਚੁੱਕੇ ਹਨ। ਸੱਜਣ ਦੇ ਸਾਰੇ ਹੀ ਗੀਤਾਂ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਦਾ ਹੈ।