‘ਸੋਚੀ ਨਾ ਕਿੱਧਰੇ ਦਿੱਲੀਏ ਤੇਰੇ ਤੋਂ ਡਰ ਜਾਂਗੇ’, ਸੱਜਣ ਅਦੀਬ ਆਪਣੇ ਨਵੇਂ ਗੀਤ ‘ਇਹ ਪੰਜਾਬ ਆ ਪੰਜਾਬ’ ਨਾਲ ਪੰਜਾਬੀਆਂ ਦੀ ਅਣਖ ਨੂੰ ਕੀਤਾ ਬਿਆਨ
ਪੰਜਾਬੀ ਗਾਇਕ ਸੱਜਣ ਅਦੀਬ ਜੋ ਕਿ ਆਪਣੇ ਨਵੇਂ ਗੀਤ 'ਇਹ ਪੰਜਾਬ ਆ ਪੰਜਾਬ' ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਪੰਜਾਬੀਆਂ ਦੀ ਅਣਖ ਤੇ ਖੇਤੀ ਬਿੱਲਾਂ ਦੇ ਖਿਲਾਫ਼ ਕਿਸਾਨਾਂ ਦੇ ਗੁੱਸੇ ਨੂੰ ਪੇਸ਼ ਕੀਤਾ ਹੈ ।
ਹੋਰ ਪੜ੍ਹੋ : ‘ਖ਼ਾਲਸਾ ਏਡ’ ਦੇ ਮੁਖੀ ਰਵੀ ਸਿੰਘ ਨੇ ਕੋਰੋਨਾ ਨੂੰ ਦਿੱਤੀ ਮਾਤ, ਪੋਸਟ ਪਾ ਕੇ ਪ੍ਰਸ਼ੰਸਕਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ
ਸੱਜਣ ਅਦੀਬ ਨੇ ਸੋਸ਼ਲ ਮੀਡੀਆ ਉੱਤੇ ਗੀਤ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਇਹ ਕੋਈ ਗੀਤ ਨਹੀਂ , ਇੱਕ ਦਰਦ ਵਿੱਚੋਂ ਉੱਠਿਆ ਰੋਹ ਹੈ...
ਮੈਨੂੰ ਉਮੀਦ ਆ ਏਹ ਗੀਤ ਸਾਡੇ ਰੋਹ ਦੀ ਅਵਾਜ਼ ਨੂੰ ਹੋਰ ਵੀ ਬੁਲੰਦ ਕਰੇਗਾ’
ਇਸ ਗੀਤ ਦੇ ਬੋਲ ਦੀਪ ਸੰਧੂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Karan Kelly ਨੇ ਦਿੱਤਾ ਹੈ । ਗੀਤ ਦੇ ਲਿਰਿਕਲ ਵੀਡੀਓ ਨੂੰ ਸੱਜਣ ਅਦੀਬ ਦੇ ਆਫ਼ੀਸ਼ੀਅਲ ਯੂਟਿਊਬ ਚੈਲਨ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਦੱਸ ਦਈਏ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਨੂੰ ਲੈ ਕੇ ਦੇਸ਼ਭਰ ਦੇ ਕਿਸਾਨ ਵਿਰੋਧ ਕਰ ਰਹੇ ਨੇ । ਜਿਸ ਕਰਕੇ ਪੰਜਾਬ ‘ਚ ਵੀ ਸੜਕਾਂ ਤੋਂ ਲੈ ਕੇ ਰੇਲ ਦੀਆਂ ਪਟੜੀਆਂ ਤੱਕ ਕਿਸਾਨ ਵੀਰ ਧਰਨੇ ਦੇ ਰਹੇ ਨੇ । ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨਾਲ ਖੜੇ ਹੋਏ ਨੇ ।