ਦਿਲੀਪ ਕੁਮਾਰ ਦੇ ਨਾਮ 'ਤੇ ਐਵਾਰਡ ਲੈਣ ਪਹੁੰਚੀ ਸਾਇਰਾ ਬਾਨੋ, ਸਟੇਜ 'ਤੇ ਰੋ-ਰੋ ਹੋਇਆ ਬੁਰਾ ਹਾਲ, ਦੇਖੋ ਵੀਡੀਓ
Saira Banu breaks down: ਬਾਲੀਵੁੱਡ ‘ਚ ਟ੍ਰੈਜਡੀ ਕਿੰਗ ਵਜੋਂ ਮਸ਼ਹੂਰ ਦਿਲੀਪ ਕੁਮਾਰ ਜੋ ਕਿ ਪਿਛਲੇ ਸਾਲ 2021 'ਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ। ਉਨ੍ਹਾਂ ਦੀ ਮੌਤ ਨਾਲ ਹਰ ਕੋਈ ਦੁਖੀ ਸੀ ਅਤੇ ਸਭ ਤੋਂ ਵੱਡਾ ਸਦਮਾ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੂੰ ਲੱਗਿਆ । ਦੱਸ ਦਈਏ ਦਿਲੀਪ ਕੁਮਾਰ ਤੇ ਸਾਇਰਾ ਬਾਨੋ ਬਾਲੀਵੁੱਡ ਜਗਤ ਦੀ ਨਾਮੀ ਜੋੜੀ ਸੀ ਅਤੇ ਦੋਵਾਂ ‘ਚ ਵਿਚਕਾਰ ਕਾਫੀ ਜ਼ਿਆਦਾ ਪਿਆਰ ਸੀ।
ਹੋਰ ਪੜ੍ਹੋ : Karanvir Bohra Fraud Case: ਇਸ ਮਸ਼ਹੂਰ ਟੀਵੀ ਐਕਟਰ 'ਤੇ ਔਰਤ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ
ਸਾਇਰਾ ਬਾਨੋ ਨੇ ਆਖਰੀ ਸਾਹ ਤੱਕ ਦਿਲੀਪ ਸਾਬ੍ਹ ਦਾ ਸਾਥ ਦਿੱਤਾ। ਦਿਲੀਪ ਸਾਹਬ ਨੂੰ ਯਾਦ ਕਰਕੇ ਸਾਇਰਾ ਕਈ ਵਾਰ ਭਾਵੁਕ ਹੋ ਜਾਂਦੀ ਹੈ। ਹਾਲ ਹੀ 'ਚ ਸਾਇਰਾ ਬਾਨੋ ਦਿਲੀਪ ਸਾਬ੍ਹ ਲਈ ਐਵਾਰਡ ਲੈਣ ਪਹੁੰਚੀ ਅਤੇ ਉੱਥੇ ਉਨ੍ਹਾਂ ਨੂੰ ਯਾਦ ਕਰਕੇ ਰੋਣ ਲੱਗੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ 'ਤੇ ਪ੍ਰਤੀਕਿਰਿਆ ਦੇ ਰਹੇ ਹਨ।
ਮਸ਼ਹੂਰ ਫੋਟੋਗ੍ਰਾਫਰ ਵੈਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਸਾਇਰਾ ਬਾਨੋ ਦਿਲੀਪ ਸਾਹਬ ਦੇ ਨਾਂ 'ਤੇ ਭਾਰਤ ਰਤਨ ਡਾ. ਅੰਬੇਡਕਰ ਐਵਾਰਡ ਲੈਂਦੀ ਨਜ਼ਰ ਆ ਰਹੀ ਹੈ। ਇਸ ਸਮੇਂ ਉਨ੍ਹਾਂ ਨਾਲ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਵੀ ਨਜ਼ਰ ਆ ਰਹੇ ਹਨ। ਇਸ ਦੌਰਾਨ ਸਾਇਰਾ ਬਾਨੋ ਆਪਣੇ ਪਿਆਰੇ ਪਤੀ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ ਅਤੇ ਉਹ ਆਪਣੇ ਅੱਥਰੂ ਰੋਕਣ ਦੀ ਕੋਸ਼ਿਸ ਕਰਦੀ ਹੈ ਪਰ ਉਹ ਉੱਥੇ ਰੋ ਪਈ।
ਸਾਇਰਾ ਬਾਨੋ ਦੇ ਇਸ ਪਿਆਰ ਨੂੰ ਦੇਖ ਕੇ ਉਨ੍ਹਾਂ ਦਾ ਹਰ ਪ੍ਰਸ਼ੰਸਕ ਭਾਵੁਕ ਹੋ ਗਿਆ। ਸਾਇਰਾ ਬਾਨੋ, ਜੋ ਦਿਲੀਪ ਸਾਬ੍ਹ ਦੀ ਪਰਛਾਈ ਸੀ, ਅੱਜ ਵੀ ਉਨ੍ਹਾਂ ਲਈ ਜਿਉਂ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਇਕ ਪ੍ਰਸ਼ੰਸਕ ਨੇ ਲਿਖਿਆ, 'ਅੱਜ ਦੇ ਦੌਰ 'ਚ ਅਜਿਹਾ ਪਿਆਰ ਮਿਲਣਾ ਮੁਸ਼ਕਿਲ ਹੈ।' ਇਕ ਹੋਰ ਨੇ ਲਿਖਿਆ, 'ਦਲੀਪ ਸਾਹਿਬ ਜ਼ਰੂਰ ਦੇਖ ਰਹੇ ਹੋਣਗੇ।'
ਦੱਸ ਦੇਈਏ ਕਿ 11 ਅਕਤੂਬਰ 1966 ਨੂੰ ਦਿਲੀਪ ਕੁਮਾਰ ਅਤੇ ਸਾਇਰਾ ਬਾਨੋ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਸਾਇਰਾ ਨੇ ਕੁਝ ਫਿਲਮਾਂ ਕੀਤੀਆਂ ਅਤੇ ਫਿਰ ਆਪਣਾ ਸਾਰਾ ਸਮਾਂ ਆਪਣੇ ਸਾਬ੍ਹ ਨੂੰ ਦਿੱਤਾ ਅਤੇ ਆਖਰੀ ਪਲ ਤੱਕ ਉਨ੍ਹਾਂ ਦਾ ਹੱਥ ਫੜਿਆ।
View this post on Instagram