ਸੈਫ ਅਲੀ ਖ਼ਾਨ ਨੇ ਦੱਸਿਆ ਕਰੀਨਾ ਕਪੂਰ ਨਾਲ ਸਫ਼ਲ ਵਿਆਹ ਦਾ ਰਾਜ਼, ਕਿਹਾ-'ਕਰੀਨਾ ਅਤੇ ਮੇਰੇ ਲਈ ਕੰਮ ਜ਼ਰੂਰੀ ਹੈ ਪਰ ਘਰ...’

Reported by: PTC Punjabi Desk | Edited by: Lajwinder kaur  |  October 19th 2022 06:21 PM |  Updated: October 19th 2022 06:24 PM

ਸੈਫ ਅਲੀ ਖ਼ਾਨ ਨੇ ਦੱਸਿਆ ਕਰੀਨਾ ਕਪੂਰ ਨਾਲ ਸਫ਼ਲ ਵਿਆਹ ਦਾ ਰਾਜ਼, ਕਿਹਾ-'ਕਰੀਨਾ ਅਤੇ ਮੇਰੇ ਲਈ ਕੰਮ ਜ਼ਰੂਰੀ ਹੈ ਪਰ ਘਰ...’

Saif Ali Khan-Kareena Kapoor: ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਨੇ ਸਾਲ 2012 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਹਾਲ ਹੀ ‘ਚ ਇਸ ਜੋੜੇ ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਈ ਹੈ। ਕਰੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸੈਫ ਨਾਲ ਦੋ ਪਿਆਰੀ ਜਿਹੀਆਂ ਤਸਵੀਰਾਂ ਸ਼ੇਅਰ ਕਰਕੇ ਵਿਸ਼ ਕੀਤਾ ਸੀ। ਜਿਵੇਂ ਕਿ ਸਭ ਜਾਣਦੇ ਹੀ ਨੇ ਦੋਵੇਂ ਦੋ ਬੱਚਿਆਂ ਦੇ ਮਾਪੇ ਹਨ ਅਤੇ ਖੁਸ਼ਹਾਲ ਵਿਆਹੁਤਾ ਜੀਵਨ ਬਤੀਤ ਕਰ ਰਹੇ ਹਨ।

ਹੋਰ ਪੜ੍ਹੋ : Dhun Diwali Di: ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ ਤੇ ਕਈ ਹੋਰ ਗਾਇਕ ਆਪਣੀ ਸੁਰੀਲੀ ਆਵਾਜ਼ ਨਾਲ ਬੰਨਣਗੇ ਰੰਗ

inside image of saif ali khan kareena kapoor image source: twitter

ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਬਾਲੀਵੁੱਡ ਦੇ ਸੰਪੂਰਣ ਜੋੜਿਆਂ ਦੀ ਸੂਚੀ ਵਿੱਚ ਸਿਖਰ 'ਤੇ ਆਉਂਦੇ ਹਨ। ਅਜਿਹੇ 'ਚ ਸੈਫ ਨੇ ਹਾਲ ਹੀ 'ਚ ਆਪਣੇ ਸਫਲ ਵਿਆਹ ਦਾ ਰਾਜ਼ ਸਾਂਝਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਕਰੀਨਾ ਨੂੰ ਆਪਣੇ ਰੰਗ 'ਚ ਰੰਗ ਲਿਆ ਹੈ।

ਹਾਲ ਹੀ 'ਚ ਛੋਟੇ ਨਵਾਬ ਸੈਫ ਅਲੀ ਖ਼ਾਨ ਨੇ ਇੱਕ ਇੰਟਰਵਿਊ 'ਚ ਕਰੀਨਾ ਕਪੂਰ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਸੈਫ ਨੇ ਕਿਹਾ- ਕਰੀਨਾ ਬਹੁਤ ਹੀ ਸ਼ਾਨਦਾਰ ਔਰਤ ਹੈ।

kareena kapoor and saif image source: twitter

ਸੈਫ ਨੇ ਅੱਗੇ ਕਿਹਾ ਕਿ 'ਉਹ ਸੋਸ਼ਲ ਮੀਡੀਆ 'ਤੇ ਨਹੀਂ ਹੈ, ਇਸ ਲਈ ਕਰੀਨਾ ਅਕਸਰ ਉਸ ਨਾਲ ਮਜ਼ਾਕ ਕਰਦੀ ਹੈ ਕਿ ਮੈਨੂੰ ਸੋਸ਼ਲ ਮੀਡੀਆ 'ਤੇ ਸਿਰਫ ਇਹ ਜਾਣਨ ਲਈ ਹੋਣਾ ਚਾਹੀਦਾ ਹੈ ਕਿ ਹੋਰ ਲੋਕ ਮੇਰੇ ਬਾਰੇ ਕੀ ਕਹਿ ਰਹੇ ਹਨ’।

inside image of saif ali khan kareena kapoor image source: twitter

ਕਰੀਨਾ ਬਾਰੇ ਗੱਲ ਕਰਦੇ ਹੋਏ ਸੈਫ ਅਲੀ ਖ਼ਾਨ ਨੇ ਕਿਹਾ- 'ਕਰੀਨਾ ਸਹੀ ਭਾਵਨਾਤਮਕ ਫੈਸਲੇ ਬਹੁਤ ਸਮਝਦਾਰੀ ਨਾਲ ਲੈਂਦੀ ਹੈ। ਉਹ ਆਪਣੀ ਜ਼ਿੰਦਗੀ ਵਿਚ ਹਰ ਚੀਜ਼ ਨੂੰ ਸੰਤੁਲਨ ਵਿਚ ਰੱਖਦੀ ਹੈ। ਉਹ ਸਭ ਤੋਂ ਚੰਗੀ ਦੋਸਤ ਹੈ। ਮੈਂ ਕਰੀਨਾ ਨੂੰ ਇਸ ਗੱਲ ਦੀ ਬਹੁਤ ਪਰਵਾਹ ਕਰਦੇ ਹੋਏ ਦੇਖਿਆ ਹੈ ਕਿ ਉਹ ਆਪਣੇ ਦੋਸਤਾਂ ਨਾਲ ਕਿਵੇਂ ਸਮਾਂ ਬਿਤਾਉਣਾ ਚਾਹੁੰਦੀ ਹੈ ਜਾਂ ਸ਼ਾਮ ਦਾ ਆਨੰਦ ਲੈਣਾ ਚਾਹੁੰਦੀ ਹੈ। ਉਹ ਆਪਣੇ ਵਿਹਾਰ ਵਿੱਚ ਸੰਪੂਰਨ ਹੈ’।

ਇਸ ਤੋਂ ਇਲਾਵਾ ਸੈਫ ਨੇ ਕਰੀਨਾ ਦੀ ਤਾਰੀਫ 'ਚ ਅੱਗੇ ਕਿਹਾ- 'ਕਰੀਨਾ ਅਤੇ ਉਹ ਖੁਸ਼ਕਿਸਮਤ ਹਨ ਜੋ ਸਾਲਾਂ ਤੋਂ ਇਕੱਠੇ ਅੱਗੇ ਵਧ ਰਹੇ ਹਨ'। ਸੈਫ ਨੇ ਕਿਹਾ- 'ਕਰੀਨਾ ਨੇ ਮੈਨੂੰ ਪਰਿਵਾਰਕ ਛੁੱਟੀਆਂ ਅਤੇ ਸਮਾਂ ਪ੍ਰਬੰਧਨ ਬਾਰੇ ਸਿਖਾਇਆ।'

Kareena Kapoor Pregnancy Ruomors-min image source: twitter

ਸੈਫ ਨੇ ਕਿਹਾ- 'ਕਦੋਂ ਲੰਡਨ ਜਾਣਾ ਹੈ, ਕਦੋਂ ਪਟੌਦੀ ਜਾਣਾ ਹੈ ਅਤੇ ਕਦੋਂ ਅਸੀਂ ਘਰ ਰਹਿ ਕੇ ਪੀਜ਼ਾ ਬਣਾਉਣਾ ਹੈ। ਅਸੀਂ ਇਕੱਠੇ ਦਸ ਸਾਲ ਸ਼ਾਨਦਾਰ ਬਿਤਾਏ ਹਨ। ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ। ਸਾਡੇ ਲਈ, ਫਿਲਮਾਂ ਵਿੱਚ ਕੰਮ ਕਰਨਾ ਅਤੇ ਘਰ ਵਿੱਚ ਪੀਜ਼ਾ ਬਣਾਉਣਾ ਦੋਵੇਂ ਮਹੱਤਵਪੂਰਨ ਹਨ’।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network