ਤੈਮੂਰ ਦੀ ਫੋਟੋ ਖਿਚਣ 'ਤੇ ਫੋਟੋਗ੍ਰਾਫਰਾਂ 'ਤੇ ਪਹਿਲੀ ਵਾਰ ਭੜਕੇ ਸੈਫ ਅਲੀ ਖ਼ਾਨ, ਗੁੱਸੇ ਵਿੱਚ ਕਹੀ ਇਹ ਗੱਲ, ਮੌਕੇ ਤੇ ਮੌਜੂਦ ਲੋਕਾਂ ਨੇ ਬਣਾਈ ਵੀਡਿਓ
ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦਾ ਬੇਟਾ ਤੈਮੂਰ ਅਲੀ ਖ਼ਾਨ ਆਪਣੇ ਜਨਮ ਤੋਂ ਬਾਅਦ ਹੀ ਸੁਰਖੀਆਂ ਵਿੱਚ ਬਣਿਆ ਹੋਇਆ ਹੈ । ਉਸ ਦੀ ਕੋਈ ਨਾ ਕੋਈ ਵੀਡਿਓ ਜਾਂ ਤਸਵੀਰ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ । ਸੈਫ ਅਲੀ ਖ਼ਾਨ ਤੇ ਕਰੀਨਾ ਕਿਸੇ ਵੀ ਫੋਟੋਗ੍ਰਾਫਰ ਨੂੰ ਤੈਮੂਰ ਦੀ ਤਸਵੀਰ ਖਿੱਚਣ ਤੋਂ ਮਨਾ ਨਹੀਂ ਕਰਦੇ । ਹਾਲ ਹੀ ਵਿੱਚ ਸੈਫ ਕਰੀਨਾ ਤੇ ਤੈਮੂਰ ਏਅਰਪੋਰਟ ਤੇ ਦਿਖਾਈ ਦਿੱਤੇ ।
https://www.instagram.com/p/BwD9EiMJDlu/?utm_source=ig_embed
ਤਿੰਨਾਂ ਨੂੰ ਦੇਖਕੇ ਫੋਟੋਗ੍ਰਾਫਰਾਂ ਨੇ ਲਗਾਤਾਰ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ, ਫੋਟੋਗ੍ਰਾਫਰਾਂ ਦੀ ਇਸ ਹਰਕਤ ਤੋਂ ਸੈਫ ਅਲੀ ਖ਼ਾਨ ਇੱਕ ਦਮ ਖਫ਼ਾ ਹੋ ਗਏ, ਤੇ ਉਹਨਾਂ ਨੇ ਨਰਾਜ਼ ਹੋ ਕੇ ਕਿਹਾ ਕਿ 'ਬਸ ਕਰੋ ਯਾਰ ਬੱਚਾ ਅੰਨਾ ਹੋ ਜਾਵੇਗਾ' ਇਸ ਤੋਂ ਬਾਅਦ ਫੋਟੋਗ੍ਰਾਫਰਾਂ ਨੇ ਕਿਹਾ ਕਿ ਉਹ ਰੁਕ ਕੇ ਤਸਵੀਰ ਦੇਣ ਤਾਂ ਇਸ ਲਈ ਵੀ ਸੈਫ ਨੇ ਮਨਾ ਕਰ ਦਿੱਤਾ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਕਰਨਾ ਅਜੀਬ ਲੱਗਦਾ ਹੈ ।
https://www.instagram.com/p/BwD9CrDjGsU/?utm_source=ig_embed
ਇਸ ਤੋਂ ਪਹਿਲਾਂ ਵੀ ਕਰੀਨਾ ਕਪੂਰ ਨੇ ਕਿਹਾ ਸੀ ਕਿ ਉਹਨਾਂ ਨੇ ਕਦੇ ਵੀ ਫੋਟੋਗ੍ਰਾਫਰਾਂ ਨੂੰ ਤੈਮੂਰ ਦੀ ਤਸਵੀਰ ਖਿੱਚਣ ਤੋਂ ਮਨਾ ਨਹੀਂ ਕੀਤਾ ਪਰ ਉਹਨਾਂ ਨੂੰ ਵੀ ਥੋੜੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ । ਕਰੀਨਾ ਨੇ ਕਿਹਾ ਸੀ ਕਿ ਤੈਮੂਰ ਹਾਲੇ ਬੱਚਾ ਹੈ ਇਸ ਲਈ ਹਰ ਇੱਕ ਨੂੰ ਧਿਆਨ ਰੱਖਣਾ ਚਾਹੀਦਾ ਹੈ । ਜਦੋਂ ਕਿ ਸੈਫ ਅਲੀ ਖ਼ਾਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਸਵੀਰ ਲੈਣ ਤੋਂ ਕੋਈ ਇਤਰਾਜ਼ ਨਹੀਂ, ਜੇਕਰ ਉਸ ਦੀ ਤਸਵੀਰ ਨਾਲ ਕਿਸੇ ਨੂੰ ਖੁਸ਼ੀ ਮਿਲਦੀ ਹੈ ।