ਕਿਸਾਨ ਦੇ ਬੇਟੇ ਨੇ ਪਿੰਡੇ ਤੇ ਹੰਡਾਏ ਦਰਦ ਨੂੰ ਪਿਰੋਇਆ ਅੱਖਰਾਂ ਵਿੱਚ ਤਾਂ ਮਿਲਿਆ ਸਾਹਿਤ ਅਕਾਦਮੀ ਪੁਰਸਕਾਰ
ਬਠਿੰਡਾ ਦੇ ਪਿੰਡ ਕੋਟਫ਼ੱਤਾ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ ਨੂੰ, ਉਸ ਦੇ ਨਾਵਲ 'ਵਕਤ ਬੀਤਿਆ ਨਹੀਂ' ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯਾਦਵਿੰਦਰ ਦਾ ਇਹ ਪਹਿਲਾ ਨਾਵਲ ਸੀ। ਇਸ ਨਾਵਲ ਪੰਜਾਬ ਵਿੱਚ ਚੱਲ ਰਹੇ ਹਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਇਹ ਨਾਵਲ ਕਿਸਾਨੀ, ਬੇਰੁਜ਼ਗਾਰੀ ਤੇ ਆਨਰ ਕਿਲਿੰਗ ਵਰਗੇ ਮੁੱਦਿਆਂ ਦੇ ਆਲੇ ਦੁਆਲੇ ਘੁੰਮਦਾ ਹੈ ।
sahitya akademi puraskar
ਯਾਦਵਿੰਦਰ ਮੁਤਾਬਿਕ ਉਸ ਨੂੰ 14 ਤਰੀਕ ਨੂੰ ਅਚਾਨਕ ਭਾਰਤੀ ਸਾਹਿਤ ਅਕਾਦਮੀ ਦਿੱਲੀ ਤੋਂ ਫੋਨ ਆਇਆ ਕਿ ਉਸ ਦੇ ਨਾਵਲ ਨੂੰ ਪੁਰਸਕਾਰ ਮਿਲਿਆ ਹੈ । ਯਾਦਵਿੰਦਰ ਨੇ ਇਹ ਨਾਵਲ ਤਿੰਨ ਸਾਲਾਂ ਵਿੱਚ ਲਿਖਿਆ ਹੈ । ਉਸ ਨੇ 2015 ਤੋਂ ਲਿਖਣਾ ਸ਼ੁਰੂ ਕੀਤਾ ਸੀ ਤੇ 2018 ਵਿੱਚ ਪਬਲਿਸ਼ ਕਰਵਾਇਆ ਸੀ । ਇਸ ਨਾਵਲ ਦੇ ਛੱਪਣ ਤੋਂ ਬਾਅਦ ਇਸ ਦੀਆਂ ਕਾਫੀ ਕਾਪੀਆਂ ਵਿਕੀਆਂ ਸਨ ।ਯਾਦਵਿੰਦਰ ਨੇ ਦੱਸਿਆ ਕਿ ਇਹ 172 ਪੇਜ ਦਾ ਨਾਵਲ ਹੈ। ਇਸ ਦੇ 60 ਹਜ਼ਾਰ ਸ਼ਬਦ ਹਨ। ਪਹਿਲੀ ਵਾਰੀ ਪੰਜ ਸੌ ਕਾਪੀਆਂ ਛਾਪੀਆਂ ਸੀ। ਅੱਜ ਦੇ ਸਮਿਆਂ ਵਿੱਚ ਪੰਜਾਬੀ ਲਿਟਰੇਚਰ ਵਿੱਚ ਏਨੀਆਂ ਕਾਪੀਆਂ ਵੀ ਵਿਕ ਜਾਣਾ ਬਹੁਤ ਵੱਡੀ ਗੱਲ ਹੈ। ਇਹ ਬੜੀ ਖੁਸ਼ੀ ਦੀ ਗੱਲ ਸੀ ਕਿ ਪਹਿਲੇ 21 ਦਿਨਾਂ ਵਿੱਚ 5੦੦ ਕਾਪੀਆਂ ਵਿਕ ਗਈਆਂ।
yadwinder-singh
ਉਸ ਤੋਂ ਬਾਅਦ 5੦੦ ਕਾਪੀਆਂ ਹੋਰ ਛਾਪੀਆਂ ਗਈਆਂ ਜੋ ਹੁਣ ਪਿਛਲੇ ਮਹੀਨੇ ਤੋਂ ਲੱਗਪਗ ਖਤਮ ਸੀ।ਉਨ੍ਹਾਂ ਦੱਸਿਆ ਕਿ ਨਾਵਲ ਦਾ ਆਈਡੀਆ ਉਦੋਂ ਆਇਆ ਜਦੋਂ ਬਠਿੰਡਾ ਦੇ ਰਾਜਿੰਦਰਾ ਕਾਲਜ ਵਿੱਚ ਪੜ੍ਹਦੇ ਸੀ। ਉਸ ਸਮੇਂ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਸੀ। ਰਾਮ ਸਰੂਪ ਅਣਖੀ, ਗੁਰਦਿਆਲ ਸਿੰਘ ਵਰਗੇ ਵੱਡੇ ਨਾਵਲਕਾਰ ਆਦਰਸ਼ ਰਹੇ ਹਨ।