'ਸਾਡੇ ਪਿੰਡ ਵਾਲਾ ਬੱਬੂ ਮਾਨ' ਫਿਲਮ ਇਸੇ ਸਾਲ ਹੋਵੇਗੀ ਵੱਡੇ ਪਰਦੇ 'ਤੇ ਰਿਲੀਜ਼, ਜਾਣੋ ਫਿਲਮ ਬਾਰੇ

Reported by: PTC Punjabi Desk | Edited by: Aaseen Khan  |  March 05th 2019 04:58 PM |  Updated: March 05th 2019 04:58 PM

'ਸਾਡੇ ਪਿੰਡ ਵਾਲਾ ਬੱਬੂ ਮਾਨ' ਫਿਲਮ ਇਸੇ ਸਾਲ ਹੋਵੇਗੀ ਵੱਡੇ ਪਰਦੇ 'ਤੇ ਰਿਲੀਜ਼, ਜਾਣੋ ਫਿਲਮ ਬਾਰੇ

'ਸਾਡੇ ਪਿੰਡ ਵਾਲਾ ਬੱਬੂ ਮਾਨ' ਫਿਲਮ ਇਸੇ ਸਾਲ ਹੋਵੇਗੀ ਵੱਡੇ ਪਰਦੇ 'ਤੇ ਰਿਲੀਜ਼, ਜਾਣੋ ਫਿਲਮ ਬਾਰੇ : ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਅਜਿਹੇ ਗਾਇਕ, ਅਕਦਾਕਾਰ, ਅਤੇ ਗੀਤਕਾਰ ਬਣ ਚੁੱਕੇ ਹਨ ਜਿਨ੍ਹਾਂ ਦਾ ਨਾਮ ਪੰਜਾਬੀ ਇੰਡਸਟਰੀ 'ਚ ਬੜੇ ਹੀ ਸਤਿਕਾਰ ਨਾਲ ਲਿਆ ਜਾਂਦਾ ਹੈ। ਬੱਬੂ ਮਾਨ ਦੇ ਫੈਨਜ਼ ਲਈ ਖੁਸ਼ਖਬਰੀ ਸਾਹਮਣੇ ਆ ਰਹੀ ਇਹ ਕਿ ਉਹਨਾਂ ਦੇ ਨਾਮ 'ਤੇ ਪੰਜਾਬੀ ਫਿਲਮ ਜਲਦ ਹੀ ਵੱਡੇ ਪਰਦੇ 'ਤੇ ਵੇਖਣ ਨੂੰ ਮਿਲ ਸਕਦੀ ਹੈ। ਜੀ ਹਾਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਤੇ ਗਾਇਕ ਜਗਦੇਵ ਮਾਨ ਜਲਦ ਹੀ ਨਿਰਦੇਸ਼ਕ ਬਣਨ ਜਾ ਰਹੇ ਹਨ।

ਉਹਨਾਂ ਵੱਲੋਂ ਨਵੀਂ ਫਿਲਮ 'ਸਾਡੇ ਪਿੰਡ ਵਾਲਾ ਬੱਬੂ ਮਾਨ' ਇਸੇ ਸਾਲ 24 ਦਿਸੰਬਰ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੀ ਕਹਾਣੀ ਅਤੇ ਡਾਇਰੈਕਟ ਖੁਦ ਜਗਦੇਵ ਮਾਨ ਕਰ ਰਹੇ ਹਨ। ਨਿਗਮ ਫ਼ਿਲਮਜ਼ ਦੇ ਬੈਨਰ ਹੇਠ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੇ ਡਾਇਲਾਗ ਅਤੇ ਸਕਰੀਨ ਪਲੇਅ ਜਗਦੇਵ ਮਾਨ ਅਤੇ ਦੀਪ ਜਗਦੀਪ ਵੱਲੋਂ ਲਿਖਿਆ ਗਿਆ ਹੈ। ਫਿਲਮ ਦੀ ਕਹਾਣੀ ਪਿੰਡ ਦੇ ਇੱਕ ਲੜਕੇ ਦੀ ਹੈ, ਜਿਸ ਨੂੰ ਪਿੰਡ ਦਾ ਬੱਬੂ ਮਾਨ ਕਹਿ ਕੇ ਬੁਲਾਇਆ ਜਾਂਦਾ ਹੈ।ਕਹਾਣੀ ਇੱਕ ਕਲਾਕਾਰ ਦੇ ਸੰਗਰਸ਼ ਨੂੰ ਪੜਦੇ 'ਤੇ ਰੂਪ ਮਾਨ ਕਰੇਗੀ। ਪਰ ਇਹ ਬੱਬੂ ਮਾਨ ਦੀ ਕਹਾਣੀ ਨਹੀਂ ਹੋਵੇਗੀ।

ਹੋਰ ਵੇਖੋ : 'ਮਿੰਦੋ ਤਸੀਲਦਾਰਨੀ' ਰਾਹੀਂ ਡੈਬਿਊ ਕਰਨ ਜਾ ਰਹੇ ਨੇ ਗਾਇਕ ਹਰਭਜਨ ਸ਼ੇਰਾ, ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਵੀਡੀਓ

ਜਗਦੇਵ ਮਾਨ ਗਿੱਪੀ ਗਰੇਵਾਲ ਦੀ ਐਲਬਮ ਫੁਲਕਾਰੀ ਨਾਲ ਚਰਚਾ 'ਚ ਆਏ ਸਨ। ਹੁਣ ਤੱਕ ਪੰਜਾਬ ਦੇ ਵੱਡੇ ਵੱਡੇ ਸਿੰਗਰ ਉਹਨਾਂ ਦੀ ਕਲਮ ਨੂੰ ਗਾ ਚੁੱਕੇ ਹਨ। ਪਾਵੇਂ ਫੁਲਕਾਰੀ ਉੱਤੇ ਵੇਲ ਬੁੱਟੀਆਂ ਵਰਗੇ ਹਿੱਟ ਗਾਣੇ ਲਿਖਣ ਵਾਲਾ ਜਗਦੇਵ ਮਾਨ ਫ਼ਿਲਮੀ ਦੁਨੀਆਂ 'ਚ ਕੀ ਜਾਦੂ ਬਿਖੇਰਨ ਵਾਲਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network