ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਬੁਰੀ ਖ਼ਬਰ, ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ ਦਾ ਦਿਹਾਂਤ
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਉਹ ਇਹ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਤਰਸੇਮ ਸਿੰਘ ਸੈਣੀ ਉਰਫ ਸਟੀਰੀਓ ਨੇਸ਼ਨ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ । ਤਰਸੇਮ ਸਿੰਘ ਉਰਫ ਸਟੀਰੀਓ ਨੇਸ਼ਨ (Taz Stereo Nation)ਦਾ ਹਸਪਤਾਲ ਵਿੱਚ ਦਿਹਾਂਤ (Death) ਹੋ ਗਿਆ ਹੈ, ਉਹਨਾਂ ਦੇ ਪਰਿਵਾਰ ਨੇ ਸ਼ੁੱਕਰਵਾਰ ਇਸ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਇੱਕ ਬਿਆਨ ਜਾਰੀ ਕੀਤਾ ਹੈ ।
ਹੋਰ ਪੜ੍ਹੋ : ਮਸ਼ਹੂਰ ਗਾਇਕ ਤਰਸੇਮ ਸਿੰਘ ਉਰਫ਼ ਸਟੀਰੀਓ ਨੇਸ਼ਨ ਦੀ ਸਿਹਤ ‘ਚ ਸੁਧਾਰ, ਗੰਭੀਰ ਬੀਮਾਰੀ ਦੇ ਨਾਲ ਜੂਝ ਰਿਹਾ ਗਾਇਕ
ਖਬਰਾਂ ਦੀ ਮੰਨੀਏ ਤਾਂ Taz ਹਰਨੀਆ ਦੀ ਤਕਲੀਫ ਦਾ ਸਾਹਮਣਾ ਕਰ ਰਿਹਾ ਸੀ । ਦੋ ਸਾਲ ਪਹਿਲਾਂ ਉਸ ਦੀ ਸਰਜਰੀ ਹੋਣੀ ਸੀ ਪਰ ਕੋਰੋਨਾ ਵਾਇਰਸ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ । ਉਸ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪੂਰੀ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਹੋਰ ਪੜ੍ਹੋ : ਹਰਸ਼ਵਰਧਨ ਦੀ ਫ਼ਿਲਮ ‘ਥਾਰ’ ਨੁੰ ਲੈ ਕੇ ਅਦਾਕਾਰ ਅਨਿਲ ਕਪੂਰ ਐਕਸਾਈਟਡ, ਫ਼ਿਲਮ ਦੀ ਪ੍ਰਮੋਸ਼ਨ ‘ਚ ਜੁਟੇ
ਗਾਇਕ ਦਾ ਅਸਲੀ ਨਾਂ ਤਰਸੇਮ ਸਿੰਘ ਸੈਣੀ ਸੀ, ਜੋ ਪਹਿਲਾਂ ਜੌਨੀ ਜ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। Taz 1989 ਵਿੱਚ ਆਈ ਆਪਣੀ ਐਲਬਮ ‘Hit The Deck’ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਛਾ ਗਿਆ ਸੀ । Taz Stereo Nation ਦੀ ਮੌਤ ਦੀ ਖਬਰ ਤੋਂ ਬਾਅਦ ਸੋਸ਼ਲ ਮੀਡੀਆ ਤੇ ਸ਼ਰਧਾਂਜਲੀ ਦੇਣ ਵਾਲਿਆਂ ਦਾ ਹੜ ਆ ਗਿਆਹੈ ।
ਗਾਇਕ ਜੱਸੀ ਸਿੱਧੂ ਨੇ ਸਭ ਤੋਂ ਪਹਿਲਾਂ ਸ਼ਰਧਾਂਜਲੀ ਦਿੱਤੀ ਹੈ , ਇਸ ਤਰ੍ਹਾਂ ਗਾਇਕ ਜੈਜੀ ਬੀ, ਰਿਸ਼ੀ ਰਿਚ ਅਤੇ ਮੀਡੀਆ ਹਸਤੀਆਂ ਜਿਵੇਂ ਕਿ ਬੌਬੀ ਫਰੀਕਸ਼ਨ ਅਤੇ ਪੋਲੀ ਟੈਂਕ ਨੇ ਵੀ ਉਸ ਦੀ ਮੌਤ ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ ।