ਸਚਿਨ ਆਹੂਜਾ ਦੀ ਜਨਮ ਦਿਨ ਦੀ ਪਾਰਟੀ ਵਿੱਚ ਮਿਊਜ਼ਿਕ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਲਗਵਾਈ ਹਾਜ਼ਰੀ, ਗੀਤ ਸੰਗੀਤ ਨਾਲ ਸਜਾਈ ਮਹਿਫ਼ਲ
ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ ਸਚਿਨ ਆਹੂਜਾ ਨੇ ਬੀਤੀ 19 ਜੁਲਾਈ ਨੂੰ ਆਪਣਾ ਜਨਮ ਦਿਨ ਮਨਾਇਆ ਹੈ । ਉਹਨਾਂ ਦੀ ਜਨਮ ਦਿਨ ਦੀ ਪਾਰਟੀ ਵਿੱਚ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਪਹੁੰਚ ਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।
ਇਸ ਪਾਰਟੀ ਵਿੱਚ ਸਿੱਧੂ ਮੂਸੇਵਾਲਾ, ਜੀ ਖ਼ਾਨ, ਕੁਲਵਿੰਦਰ ਬਿੱਲਾ, ਗੁਰਲੇਜ਼ ਅਖਤਰ, ਜੈਸਮੀਨ ਅਖ਼ਤਰ, ਨਿੰਜਾ, ਕੁਲਵਿੰਦਰ ਕੈਲੀ ਸਮੇਤ ਮਿਊਜ਼ਿਕ ਦੀ ਦੁਨੀਆ ਦੇ ਕਈ ਚਮਕਦੇ ਸਿਤਾਰਿਆਂ ਨੇ ਹਾਜਰੀ ਲਗਵਾਈ ।
ਹੋਰ ਪੜ੍ਹੋ :
ਪਾਕਿਸਤਾਨੀ ਕ੍ਰਿਕੇਟਰ ਨਾਲ ਰੇਖਾ ਦਾ ਹੋਣ ਵਾਲਾ ਸੀ ਵਿਆਹ, ਮਾਂ ਨੇ ਪੰਡਿਤ ਨੂੰ ਦਿਖਾ ਦਿੱਤੀ ਸੀ ਦੋਹਾਂ ਦੀ ਕੁੰਡਲੀ
ਇਸ ਮੌਕੇ ਗਾਇਕਾਂ ਨੇ ਆਪਣੇ ਗੀਤਾਂ ਨਾਲ ਇਸ ਮਹਿਫਲ ਵਿੱਚ ਖੂਬ ਰੰਗ ਜਮਾਇਆ ।ਸਚਿਨ ਆਹੂਜਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਸਚਿਨ ਆਹੂਜਾ ਨੂੰ ਸੰਗੀਤ ਦੀ ਗੁੜ੍ਹਤੀ ਪਿਤਾ ਚਰਨਜੀਤ ਆਹੂਜਾ ਤੋਂ ਮਿਲੀ ਹੈ । ਸਚਿਨ ਆਹੂਜਾ ਦਾ ਜਨਮ 19 ਜੁਲਾਈ 1978 ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਹੋਇਆ ਸੀ ।
ਇੱਕ ਇੰਟਰਵਿਊ ਦੌਰਾਨ ਸਚਿਨ ਆਹੂਜਾ ਦੱਸਿਆ ਸੀ ਕਿ ਉਹ ਮੈਡੀਕਲ ਦੇ ਵਿਦਿਆਰਥੀ ਰਹਿ ਚੁੱਕੇ ਹਨ। ਪਿਤਾ ਦੇ ਬਿਮਾਰ ਹੋਣ ਤੋਂ ਬਾਅਦ ਸਚਿਨ ਨੂੰ ਸਟੂਡੀਓ ਜੁਆਇਨ ਕਰਨਾ ਪਿਆ। ਮਿਊਜ਼ਿਕ ਦੇ ਨਾਲ ਨਾਲ ਸਚਿਨ ਨੂੰ ਫ਼ਿਲਮਾਂ ਦੇਖਣਾ ਪਰਿਵਾਰ ਨਾਲ ਸਮਾਂ ਬਿਤਾਉਣਾ ਅਤੇ ਡਰਾਈਵਿੰਗ ਕਰਨਾ ਪਸੰਦ ਹੈ।
ਗਾਇਕ ਸਰਦੂਲ ਸਿਕੰਦਰ ਉਹਨਾਂ ਦੇ ਮਨ ਪਸੰਦ ਗਾਇਕਾਂ 'ਚੋਂ ਹਨ। ਸਚਿਨ ਕਈ ਪੰਜਾਬੀ ਫਿਲਮਾਂ ਨੂੰ ਆਪਣੇ ਸੰਗੀਤ ਨਾਲ ਨਵਾਜ਼ ਚੁੱਕੇ ਹਨ ਜਿੰਨ੍ਹਾਂ 'ਚ ‘ਯਾਰੀਆਂ’, ‘ਪੂਜਾ ਕਿਵੇਂ ਆ’, ‘ਜੋਰਾ 10 ਨੰਬਰੀਆ’, ‘ਕਬੱਡੀ ਵਨਸ ਅਗੈਂਨ’ ਵਰਗੀਆਂ ਹਿੱਟ ਫਿਲਮਾਂ ਸ਼ਾਮਿਲ ਹਨ।
ਗੀਤਾਂ ਨੂੰ ਮਿਊਜ਼ਿਕ ਦੇਣ ਤੋਂ ਇਲਾਵਾ ਆਪਣੀ ਅਵਾਜ਼ 'ਚ ਵੀ ਕਈ ਪੰਜਾਬੀ ਗੀਤ ਦੇ ਚੁੱਕੇ ਹਨ। ਸਚਿਨ ਆਹੂਜਾ ਨੂੰ ਕਈ ਮਿਊਜ਼ਿਕ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।