ਸਚਿਨ ਅਹੂਜਾ ਦੀਆਂ ਇਹ ਤਸਵੀਰਾਂ ਦੇਖ ਕੇ ਹੋ ਜਾਵੋਗੇ ਹੈਰਾਨ
ਸਚਿਨ ਅਹੂਜਾ ਜੋ ਕਿਸੇ ਪਹਿਚਾਣ ਦੇ ਮੋਹਤਾਜ ਨਹੀਂ ਹਨ। ਸਚਿਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਹੀਰਾ ਨੇ ਜਿਹਨਾਂ ਨੇ ਪੰਜਾਬੀ ਮਿਊਜ਼ਕ ਇੰਡਸਟਰੀ ਨੂੰ ਬੁਲੰਦੀਆਂ ਦੀਆਂ ਉੱਚਾਈ ਤੱਕ ਪਹੁੰਚਾ ਦਿੱਤਾ ਹੈ। ਧਮਾਕੇਦਾਰ ਮਿਊਜ਼ਿਕ ਦੇਣ ਵਾਲੇ ਸਚਿਨ ਅਹੂਜਾ ਜੋ ਕਿ ਆਪਣੇ ਬਿਜ਼ੀ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਫੈਨਜ਼ ਦੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਜੁੜੇ ਰਹਿੰਦੇ ਨੇ।
https://www.instagram.com/p/BsrZHBjBbP5/
ਹੋਰ ਵੇਖੋ:ਦੇਸੀ ਕਵੀਨ ਸਪਨਾ ਚੌਧਰੀ ਨੇ ਗਲੈਮਰਸ ਲੁੱਕ ਨਾਲ ਕਰਵਾਈ ਅੱਤ, ਦੇਖੋ ਤਸਵੀਰਾਂ
ਸਚਿਨ ਅਹੂਜਾ ਨੇ ਆਪਣੇ ਇੰਸਟਾਗ੍ਰਾਮ ਤੇ ਕੁੱਝ ਤਸਵੀਰਾਂ ਪਾਈਆਂ ਨੇ ਜਿਹਨਾਂ ਚ ਉਹਨਾਂ ਨੇ ਇੱਕ ਸਾਈਡ ਆਪਣੀ ਪੁਰਾਣੀ ਤਸਵੀਰ ਤੇ ਦੂਜੀ ਸਾਈਡ ਨਵੀਂ ਲੁੱਕ ਵਾਲੀ ਤਸਵੀਰ ਲੈ ਕੇ ਪੋਸਟ ਕੀਤੀ ਹੈ, ਨਾਲ ਹੀ ਉਹਨਾਂ ਨੇ ਲਿਖਿਆ ਹੈ, ‘ਇਸ ਲਈ ਮੈਂ ਇਹਨਾਂ 10 ਸਾਲਾਂ ਦੌਰਾਨ ਆਪਣੇ ਆਪ ਨੂੰ ਚੁਣੌਤੀ ਦਿੱਤੀ ਤਾਂ ਕਿ ਮੈਂ ਹੋਰ ਬਿਹਤਰ ਹੋ ਸਕਾ.. ਤੁਸੀਂ ਇਸ ਬਾਰੇ ਕੀ ਕਹਿੰਦੇ ਹੋ..’ ਸੋਸ਼ਲ ਮੀਡੀਆ ਉੱਤੇ ਬੜੀ ਤੇਜ਼ੀ ਦੇ ਨਾਲ ਇੱਕ ਚੈਲੇਂਜ ਚੱਲ ਰਿਹਾ ਹੈ ਜਿਸ ਦਾ ਨਾਮ ਹੈ #10yearchallenge ਹੈ। ਤੇ ਇਸ ਚੈਲੇਂਜ ਚ ਸਚਿਨ ਅਹੂਜਾ ਨੇ ਆਪਣੀ ਦਸ ਸਾਲ ਦੀ ਮਿਹਨਤ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਉਹਨਾਂ ਦੀਆਂ ਪੁਰਾਣੀ ਤਸਵੀਰਾਂ 'ਚ ਉਹ ਬਹੁਤ ਭਾਰੀ ਨਜ਼ਰ ਆ ਰਹੇ ਨੇ ਪਰ ਨਵੀਂ ਤਸੀਵਰਾਂ 'ਚ ਉਹ ਸਲਿੱਮ ਤੇ ਹੈਡਸਮ ਲੁੱਕ ‘ਚ ਨਜ਼ਰ ਆ ਰਹੇ ਹਨ। ਉਹਨਾਂ ਨੇ ਆਪਣੇ ਵਜ਼ਨ ਘਟਾਉਣ ਲਈ ਬਹੁਤ ਮਿਹਨਤ ਕੀਤੀ ਹੈ।
https://www.instagram.com/p/Bsmw3b5BahP/
ਹੋਰ ਵੇਖੋ: ਗੁਰੀ ਕਿਸ ਦਾ ਬਣਿਆ ‘ਨਿਰਾ ਇਸ਼ਕ’, ਦੇਖੋ ਵੀਡੀਓ
ਅਹੂਜਾ ਨੇ ਜਿਹਨਾਂ ਨੇ ਕਈ ਪੰਜਾਬੀ ਫਿਲਮਾਂ ਚ ਆਪਣੇ ਮਿਊਜ਼ਿਕ ਦੇ ਨਾਲ ਧੂਮਾਂ ਪਾਈ ਨੇ ਜਿਵੇਂ ਕਿ 'ਯਾਰੀਆਂ', 'ਪੂਜਾ ਕਿਵੇਂ ਆ', 'ਜੋਰਾ 10 ਨੰਬਰੀਆ', ‘ਕਬੱਡੀ ਵਨਸ ਆਗੈਂਨ’ ਵਰਗੀਆਂ ਲੋਕਪ੍ਰਿਯ ਫਿਲਮਾਂ ਨੂੰ ਸਚਿਨ ਆਪਣੇ ਸੰਗੀਤ ਨਾਲ ਸ਼ਿੰਗਾਰ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਗੀਤਾਂ ਨੂੰ ਵੀ ਸੰਗੀਤ ਦੇ ਚੁੱਕੇ ਨੇ ਤੇ ਪੀਟੀਸੀ ਦੇ ਵਾਇਸ ਆਫ ਪੰਜਾਬ ਸ਼ੋਅ ਚ ਜੱਜ ਦੀ ਭੂਮਿਕ ਵੀ ਨਿਭਾ ਚੁੱਕੇ ਨੇ ਤੇ ਇਸ ਵਾਰ ਵੀ ਵਾਇਸ ਆਫ ਪੰਜਾਬ ਸੀਜ਼ਨ 9 'ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਸਚਿਨ ਅਹੂਜਾ ਨੂੰ ਕਈ ਮਿਊਜ਼ਿਕ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।