ਪੰਜਾਬੀ ਗੀਤ ‘ਬਟੂਆ’ ਉੱਤੇ ਇਸ ਬਜ਼ੁਰਗ ਔਰਤ ਦਾ ਡਾਂਸ ਵੀਡੀਓ ਛਾਇਆ ਸੋਸ਼ਲ ਮੀਡੀਆ ‘ਤੇ, ਸਚਿਨ ਆਹੂਜਾ ਨੇ ਵੀਡੀਓ ਸ਼ੇਅਰ ਕਰਕੇ ਆਖੀ ਇਹ ਖ਼ਾਸ ਗੱਲ
ਸੋਸ਼ਲ ਮੀਡੀਆ ਉੱਤੇ ਹਰ ਰੋਜ਼ ਕੋਈ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ। ਅਜਿਹਾ ਇੱਕ ਡਾਂਸ ਵੀਡੀਓ ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਛਾਇਆ ਹੋਇਆ ਹੈ। ਇਸ ਵੀਡੀਓ 'ਚ ਇੱਕ ਬਜ਼ੁਰਗ ਔਰਤ ਪੰਜਾਬੀ ਗੀਤ ਬਟੂਆ (batua) ਉੱਤੇ ਜੰਮ ਕੇ ਤੇ ਜ਼ਿੰਦਾਦਿੱਲੀ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਕਰਕੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ। ਇਹ ਵੀਡੀਓ ਵਾਇਰਲ ਹੁੰਦਾ ਹੋਇਆ ਪੰਜਾਬੀ ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ Sachin Ahuja ਕੋਲ ਪਹੁੰਚਿਆ ਤਾਂ ਉਹ ਆਪਣੇ ਆਪ ਨੂੰ ਰੋਕ ਨਹੀਂ ਪਾਏ ਅਤੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕਰ ਦਿੱਤਾ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- 'ਇਹ ਗਾਣਾ ਲਗਭਗ 16-17 ਸਾਲ ਪਹਿਲਾਂ ਬਣਾਇਆ ਗਿਆ ਸੀ .. ਬਟੂਆ .. ਅਸਲ ‘ਚ ਵਿਆਹ ਪ੍ਰੋਗਰਾਮਾਂ ਦਾ ਐਂਥਮ ਗੀਤ ਬਣ ਗਿਆ... ਇਸ ਗਾਣੇ ਤੋਂ ਬਿਨਾਂ ਹਰ ਵਿਆਹ ਅਧੂਰਾ ਰਹਿੰਦਾ ਹੈ । ਆਂਟੀ ਜੀ ਦੁਆਰਾ ਕਿੰਨੀ ਵਧੀਆ ਪ੍ਰਫੋਰਮੈਸ ਦਿੱਤੀ ਗਈ ਕਿ ਮੈਂ ਇਸ ਨੂੰ ਪੋਸਟ ਕੀਤੇ ਬਿਨਾਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ #sachinahuja #goodvibes #batua’ । ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ। ਦੱਸ ਦਈਏ ਇਹ ਗੀਤ ਦੇਸ਼ ਤੋਂ ਲੈ ਕੇ ਵਿਦੇਸ਼ ਦੇ ਪੰਜਾਬੀ ਵਿਆਹਾਂ ਵਿੱਚ ਜ਼ਰੂਰ ਵੱਜਦਾ ਹੈ। ਕੁਝ ਗੀਤ ਅਜਿਹੇ ਹੁੰਦੇ ਨੇ, ਜੋ ਰਸਮਾਂ ਦੇ ਨਾਲ ਹੀ ਜੁੜ ਜਾਂਦੇ ਨੇ।
ਹੋਰ ਪੜ੍ਹੋ : ਯੁਵਰਾਜ ਹੰਸ ਨੇ ਆਪਣੇ ਪਰਿਵਾਰ ਦੇ ਨਾਲ ਖ਼ੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਪ੍ਰਸ਼ੰਸਕਾਂ ਨੂੰ ਦਿੱਤਾ ਇਹ ਖ਼ਾਸ ਸੁਨੇਹਾ
ਦੱਸ ਦਈਏ ਇਸ ਗੀਤ ਨੂੰ ਭੁਪਿੰਦਰ ਗਿੱਲ ਅਤੇ ਮਿਸ ਨੀਲਮ ਨੇ ਗਾਇਆ ਸੀ। ਮਿਊਜ਼ਿਕ ਡਾਇਰੈਕਟਰ ਸਚਿਨ ਆਹੂਜਾ ਨੇ ਆਪਣੀ ਸੰਗੀਤਕ ਧੁਨਾਂ ਦੇ ਨਾਲ ਇਸ ਗੀਤ ਨੂੰ ਸਜਾਇਆ ਸੀ। ਇਹ ਗੀਤ ਜੀਜਾ ਸਾਲੀ ਦੇ ਰਿਸ਼ਤੇ ਉੱਤੇ ਬਣਿਆ ਹੋਇਆ ਹੈ। ਜਿਸ ਕਰਕੇ 'ਬਟੂਆ' ਗੀਤ ਹਰ ਵਿਆਹ ‘ਚ ਡੀਜੇ ‘ਤੇ ਜ਼ਰੂਰ ਵੱਜਦਾ ਹੈ, ਤੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰਦਾ ਹੈ।