ਪੰਜਾਬੀ ਮੂਵੀ ‘ਸਾਡੀ ਮਰਜ਼ੀ’ ਦਾ ਪੋਸਟਰ ਜਾਰੀ
ਪੰਜਾਬੀ ਇੰਡਸਟਰੀ ਜੋ ਕਿ ਦਿਨੋ ਦਿਨ ਅੱਗ ਵੱਧ ਰਹੀ ਹੈ। ਅਗਲੇ ਸਾਲ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਜੇ ਗੱਲ ਕਰੀਏ ਨਵੇਂ ਸਾਲ ਦੀ ਤਾਂ 25 ਜਨਵਰੀ ਨੂੰ ‘ਸਾਡੀ ਮਰਜ਼ੀ’ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਮੂਵੀ ‘ਚ ਪੰਜਾਬੀ ਫ਼ਿਲਮਾਂ ਦੇ ਸਦਾਬਹਾਰ ਤੇ ਦਮਦਾਰ ਅਦਾਕਾਰ ਯੋਗਰਾਜ ਸਿੰਘ ਜੋ ਕੇ ਪਹਿਲੀ ਵਾਰ ਆਪਣੀ ਪਤਨੀ ਨੀਨਾ ਬੰਡੋਲ ਨਾਲ ਨਜ਼ਰ ਆਉਂਣਗੇ।
https://www.instagram.com/p/Brm1UlyFOGk/
ਸਾਡੀ ਮਰਜ਼ੀ ਫਿਲਮ ਦੀ ਕਹਾਣੀ ਨਿਹਾਲ ਪੁਰਬਾ ਨੇ ਲਿਖੀ ਹੈ ਤੇ ਅਜੇ ਚੰਡੋਕ ਵੱਲੋਂ ਨਿਰਦੇਸ਼ਤ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਅਨਿਰੁਧ ਲਲਿਤ ਜੋ ਕੇ ਸਾਡੀ ਮਰਜ਼ੀ ਮੂਵੀ ਨਾਲ ਪੰਜਾਬੀ ਫਿਲਮ ‘ਚ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ ਚ ਉਹ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਪੰਜਾਬੀ ਅਦਾਕਾਰ ਤੇ ਕਾਮੇਡੀਅਨ ਹਾਰਬੀ ਸੰਘਾ ਜੋ ਕਿਸ ਮੂਵੀ 'ਚ ਵੀ ਆਪਣੀ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆਉਣਗੇ।
ਪੰਜਾਬੀ ਮੂਵੀ ‘ਸਾਡੀ ਮਰਜ਼ੀ’ ਦਾ ਪੋਸਟਰ ਜਾਰੀ
ਹੋਰ ਦੇਖੋ: ਰਾਜਵੀਰ ਜਵੰਦਾ ਕਿਸ ਨੂੰ ਰਾਣੀ ਵਿਕਟੋਰੀਆ ਬਣਾ ਕੇ ਰੱਖਣ ਦੀ ਗੱਲ ਕਰ ਰਹੇ ਨੇ, ਦੇਖੋ ਵੀਡੀਓ
ਇਸ ਮੂਵੀ ਚ ਪੰਜਾਬ ਅਤੇ ਹਰਿਆਣਾ ਦੇ ਸੱਭਿਆਚਾਰ ਦੇ ਵੱਖਰੇਵੇ ਨੂੰ ਪੇਸ਼ ਕਰੇਗੀ। ਸਾਡੀ ਮਰਜ਼ੀ ਮੂਵੀ ‘ਚ ਯੋਗਰਾਜ ਸਿੰਘ ਫ਼ਿਲਮ ‘ਚ ਹੀਰੋ ਅਨਿਰੁਧ ਲਲਿਤ ਦੇ ਪਿਤਾ ਦੀ ਭੂਮਿਕਾ 'ਚ ਨਜ਼ਰ ਆਉਣਗੇ ਤੇ ਮਾਂ ਦੀ ਭੂਮਿਕਾ ‘ਚ ਨੀਨਾ ਬੰਡੇਲ ਦਿਖਾਈ ਦੇਣਗੇ। ਜੀ ਐਨ ਐਮ ਪ੍ਰੋਡਕਸ਼ਨ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਗਲੋਬ ਮੂਵੀਜ਼ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਫਿਲਮ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾ ਘਰਾਂ 'ਚ ਰੌਣਕਾਂ ਲਾਵੇਗੀ।