ਰੁਪਿੰਦਰ ਹਾਂਡਾ ਬੇਜ਼ੁਬਾਨ ਜ਼ਖਮੀ ਕਤੂਰੇ ਦਾ ਇਲਾਜ ਕਰਵਾਉਣ ਲਈ ਪਹੁੰਚੀ ਡਾਕਟਰ ਕੋਲ, ਲੋਕਾਂ ਨੇ ਵੀ ਕੀਤੀ ਤਾਰੀਫ
ਰੁਪਿੰਦਰ ਹਾਂਡਾ (Rupinder Handa) ਪੰਜਾਬੀ ਇੰਡਸਟਰੀ ਦਾ ਮੰਨਿਆਂ ਪ੍ਰਮੰਨਿਆ ਚਿਹਰਾ ਹੈ । ਉਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਬੀਤੇ ਦਿਨੀਂ ਗਾਇਕਾ ਨੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਜਿਸ ਨੂੰ ਲੈ ਕੇ ਲੋਕਾਂ ਨੇ ਵੀ ਖੂਬ ਪ੍ਰਤੀਕਰਮ ਦਿੱਤੇ ਸਨ । ਹੁਣ ਗਾਇਕਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਇੱਕ ਆਵਾਰਾ ਕਤੂਰੇ(Puppy) ਦੇ ਨਾਲ ਨਜ਼ਰ ਆ ਰਹੀ ਹੈ ।
Image source : Instagram
ਹੋਰ ਪੜ੍ਹੋ : ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਗੀਤ ‘ਮੱਲੋ ਮੱਲੀ’ ਗੁਰਨਾਮ ਭੁੱਲਰ ਦੀ ਆਵਾਜ਼ ‘ਚ ਰਿਲੀਜ਼
ਦਰਅਸਲ ਇਹ ਆਵਾਰਾ ਕਤੂਰਾ ਜ਼ਖਮੀ ਹੋ ਗਿਆ ਹੈ । ਜਿਸ ਨੂੰ ਲੈ ਕੇ ਗਾਇਕਾ ਜਾਨਵਰਾਂ ਦੇ ਡਾਕਟਰ ਕੋਲ ਪਹੁੰਚੀ ਅਤੇ ਇਸ ਕਤੂਰੇ ਦਾ ਇਲਾਜ ਕਰਵਾਇਆ ।
Image Source : Instagram
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਖ਼ਾਸ ਲੋਕਾਂ ਲਈ ਬਣਾਈ ਖ਼ਾਸ ਡਿੱਸ਼, ਵੇਖੋ ਵੀਡੀਓ
ਪ੍ਰਸ਼ੰਸਕਾਂ ਨੇ ਵੀ ਕੀਤੀ ਗਾਇਕਾ ਦੀ ਤਾਰੀਫ
ਪ੍ਰਸ਼ੰਸਕਾਂ ਨੇ ਵੀ ਗਾਇਕਾ ਵੱਲੋਂ ਵਿਖਾਈ ਇਨਸਾਨੀਅਤ ਦੀ ਤਾਰੀਫ ਕੀਤੀ ਹੈ । ਗਾਇਕਾ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਈਆਂ ਨੇ ਕਮੈਂਟਸ ਕੀਤੇ ਹਨ ਕਿ ਉਸ ਨੇ ਬੇਜ਼ੁਬਾਨ ਦੀ ਮਦਦ ਕਰਕੇ ਬਹੁਤ ਵਧੀਆ ਕੰਮ ਕੀਤਾ ਹੈ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਬਹੁਤ ਨੇਕ ਕੰਮ ਕੀਤਾ ਹੈ ਤੁਸੀਂ, ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ’। ਇੱਕ ਹੋਰ ਨੇ ਲਿਖਿਆ ‘ਬੇਜ਼ੁਬਾਨ ਲਈ ਪਿਆਰ ਇਨਸਾਨੀਅਤ ਦੀ ਮਿਸਾਲ’।
Image source : Instagram
ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਕਿ ‘ਵਾਹਿਗੁਰੂ ਤੇਰੀ ਉਮਰ ਲੰਮੀ ਕਰੇ ਭੈਣੇ, ਬੇਜ਼ੁਬਾਨ ਦੀ ਸੇਵਾ ਕਰਦੀ ਆ। ਪ੍ਰਮਾਤਮਾ ਨੇ ਤੈਨੂੰ ਕਿਸੇ ਵੀ ਗੱਲ ਦੀ ਘਾਟ ਨਹੀਂ ਛੱਡਣੀ’।
View this post on Instagram
ਰੁਪਿੰਦਰ ਹਾਂਡਾ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ
ਰੁਪਿੰਦਰ ਹਾਂਡਾ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੀ ਹੈ । ਉਸ ਦੇ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਹਾਲ ਹੀ ‘ਚ ਉਹ ਬੇੜੀਆਂ ਗੀਤ ਦੇ ਨਾਲ ਸਰੋਤਿਆਂ ਦੇ ਸਨਮੁਖ ਹੋਏ ਸਨ।