ਪੰਜਾਬ ਦੇ ਹਾਲਾਤਾਂ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਰੁਪਿੰਦਰ ਹਾਂਡਾ
ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਰੁਪਿੰਦਰ ਹਾਂਡਾ ਅੱਜ ਕੱਲ੍ਹ ਦੇ ਹਾਲਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਅੱਜ ਕੱਲ੍ਹ ਰੋਜ਼ੀ ਰੋਟੀ ਦੀ ਚਿੰਤਾ ਸਤਾ ਰਹੀ ਹੈ ਅਤੇ ਖੁਸ਼ੀਆਂ ਲੱਭਣ 'ਤੇ ਵੀ ਨਹੀਂ ਮਿਲਦੀਆਂ । ਕਿਉਂਕਿ ਸਮਾਜ 'ਚ ਰਿਸ਼ਤੇਦਾਰੀਆਂ ਲਗਾਤਾਰ ਬਦਲ ਰਹੀਆਂ ਨੇ।
ਹੋਰ ਵੇਖੋ : ਕਿਸ ਦੇ ਇਸ਼ਕ ‘ਚ ਪੈ ਗਈ ਹੈ ਰੁਪਿੰਦਰ ਹਾਂਡਾ ,ਵੇਖੋ ਵੀਡਿਓ
https://www.instagram.com/p/BoQ5f_hn75a/?hl=en&taken-by=rupinderhandaofficial
ਜਿੱਥੇ ਭਰਾ ਆਪਣੇ ਹੀ ਭਰਾ ਦਾ ਦੁਸ਼ਮਣ ਬਣਿਆ ਹੋਇਆ ਹੈ ਅਤੇ ਲੋਕਾਂ ਦੇ ਮਨਾਂ 'ਚ ਇੱਕ ਦੂਜੇ ਪ੍ਰਤੀ ਏਨੀ ਈਰਖਾ ਭਰੀ ਹੋਈ ਹੈ ਕਿ ਕੋਈ ਇੱਕ ਸ਼ਖਸ ਦੂਜੇ ਨੂੰ ਰੋਟੀ ਖਾਂਦਾ ਵੇਖ ਕੇ ਰਾਜ਼ੀ ਨਹੀਂ ਹੁੰਦਾ ਅਤੇ ਗਰੀਬ ਨੂੰ ਹਰ ਸਮੇਂ ਰੋਜ਼ੀ ਰੋਟੀ ਦੀ ਹੀ ਚਿੰਤਾ ਸਤਾਉਂਦੀ ਰਹਿੰਦੀ ਹੈ । ਰੁਪਿੰਦਰ ਹਾਂਡਾ ਇਸ ਵੀਡਿਓ ਦੇ ਜ਼ਰੀਏ ਪੰਜਾਬ ਤੋਂ ਹੀ ਪੰਜਾਬ ਦੇ ਹਾਲਾਤਾਂ ਨੂੰ ਬਿਆਨ ਕਰਦੀ ਨਜ਼ਰ ਆ ਰਹੀ ਹੈ । ਰੁਪਿੰਦਰ ਹਾਂਡਾ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡਿਓ 'ਤੇ ਕਮੈਂਟ ਵੀ ਕੀਤੇ ਜਾ ਰਹੇ ਨੇ । ਇਸ ਵੀਡਿਓ ਦੇ ਜ਼ਰੀਏ ਉਨ੍ਹਾਂ ਨੇ ਸ਼ਹੀਦ –ਏ –ਆਜ਼ਮ ਨੂੰ ਵੀ ਯਾਦ ਕੀਤਾ । ਪੰਜਾਬ ਦੀ ਗੱਲ ਕਰਦਿਆਂ ਉਨ੍ਹਾਂ ਨੇ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ । ਰੁਪਿੰਦਰ ਹਾਂਡਾ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਅਤੇ ਫੈਨਸ ਦੇ ਵੀਡਿਓ ਅਕਸਰ ਸਾਂਝੇ ਕਰਦੇ ਰਹਿੰਦੇ ਨੇ ਅਤੇ ਆਪਣੇ ਫੈਨਸ ਨਾਲ ਰੁਬਰੂ ਹੁੰਦੇ ਰਹਿੰਦੇ ਨੇ ।