ਰੁਪਿੰਦਰ ਹਾਂਡਾ ਵੀ ਹੈ ਕਿਸੇ ਦੀ ਫੈਨ ਕੌਣ ਹੈ ਉਹ,ਵੇਖੋ ਵੀਡਿਓ
ਰੁਪਿੰਦਰ ਹਾਂਡਾ ਦੇ ਲੱਖਾਂ ਦੀ ਤਾਦਾਦ ਵਿੱਚ ਫੈਨਸ ਹਨ ਪਰ ਉਹ ਕਿਸ ਦੇ ਫੈਨ ਹਨ ਇਸ ਬਾਰੇ ਸ਼ਾਇਦ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੋਣਾ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਪਸੰਦੀਦਾ ਸ਼ਖਸ਼ੀਅਤ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੂੰ ਮਿਲਣ ਲਈ ਰੁਪਿੰਦਰ ਹਾਂਡਾ ਲੰਬੇ ਅਰਸੇ ਤੋਂ ਇੰਤਜ਼ਾਰ ਕਰ ਰਹੇ ਸੀ ਅਤੇ ਜਦੋਂ ਪੰਜਾਬ ਦੀ ਇਸ ਮਾਣਮੱਤੀ ਸ਼ਖਸ਼ੀਅਤ ਨਾਲ ਰੁਪਿੰਦਰ ਹਾਂਡਾ ਨੇ ਮੁਲਾਕਾਤ ਕੀਤੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਅਤੇ ਟਿਕਾਣਾ ਰਹੇ ਵੀ ਕਿਉਂ !ਆਖਿਰਕਾਰ ਉਨ੍ਹਾਂ ਨੂੰ ਆਪਣੇ ਪਸੰਦੀਦਾ ਸ਼ਖਸ਼ੀਅਤ ਨਾਲ ਮਿਲਣ ਦਾ ਸੁਭਾਗ ਜੋ ਹਾਸਿਲ ਹੋਇਆ ।
ਹੋਰ ਵੇਖੋ : ਗਾਇਕੀ ਤੋਂ ਹੱਟ ਕੁਝ ਵੱਖਰਾ ਕੀਤਾ ਰੁਪਿੰਦਰ ਹਾਂਡਾ ਨੇ , ਵੀਡਿਓ ‘ਚ ਦੇਖੋ ਕੀ
https://www.instagram.com/p/Bp_ZGxVnR4K/
ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕੇਵਾਲਾ ਦੀ । ਉਸ ਨੂੰ ਸਾਹਿਤ, ਸੰਗੀਤ ਤੇ ਸਿਆਸਤ ਦੀ ਡੂੰਘੀ ਸੂਝ ਹੈ ।ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਕਈ ਹਿੱਟ ਗੀਤ ਲਿਖੇ ਨੇ । ਜੋ ਲੋਕਾਂ 'ਚ ਕਾਫੀ ਮਕਬੂਲ ਹੋਏ ਨੇ । ਉਨ੍ਹਾਂ ਵੱਲੋਂ ਲਿਖੇ ਕਿੱਸੇ ਅਤੇ ਕਲੀਆਂ ਨੂੰ ਕੁਲਦੀਪ ਮਾਣਕ ਅਤੇ ਹੋਰ ਕਈ ਗਾਇਕਾਂ ਨੇ ਗਾਇਆ ਜੋ ਕਿ ਲੋਕਾਂ ਵੱਲੋਂ ਅੱਜ ਵੀ ਪਸੰਦ ਕੀਤੇ ਜਾਂਦੇ ਨੇ ।
dev thrikewala
ਸ਼ਹਿਰ ਲੁਧਿਆਣਾ ਦੀ ਬੁੱਕਲ ਵਿੱਚ ਵਸੇ ਪਿੰਡ ‘ਥਰੀਕੇ’ ਦਾ ਜੰਮਿਆ-ਪਲ਼ਿਆ ਹੈ ਹਜ਼ਾਰਾਂ ਗੀਤਾਂ ਦਾ ਰਚੇਤਾ ‘ਦੇਵ’। ਲੰਮੇ ਕੱਦ ਵਾਲਾ ਦੇਵ ਜਦੋਂ ਪੈਰੀਂ ਗੁਰਗਾਬੀ, ਪੋਚਵੀਂ ਪੱਗ, ਚਿੱਟੇ-ਕਰੀਮ ਕੁੜਤੇ ਉੱਤੋਂ ਬਾਸਕਟ ਪਾ ਕੇ ਨਿਕਲਦਾ ਹੈ ਤਾਂ ਕਿਸੇ ਸੁਹਿਰਦ ਲੀਡਰ ਤੋਂ ਘੱਟ ਨਜ਼ਰ ਨਹੀਂ ਆਉਂਦਾ। ਦੇਵ ਥਰੀਕੇਵਾਲਾ ਦਾ ਅਸਲ ਨਾਂਅ ਹਰਦੇਵ ਸਿੰਘ ‘ਦਿਲਗੀਰ’ ਹੈ ਅਤੇ ਉਨ੍ਹਾਂ ਦਾ ਜਨਮ ੧੯੨੯ ਨੂੰ ਲੁਧਿਆਣਾ ਦੇ ਨਜ਼ਦੀਕ ਪਿੰਡ ਥਰੀਕੇਵਾਲਾ 'ਚ ਹੋਇਆ ।
ਹੋਰ ਵੇਖੋ : ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਸ਼ੋਅ ‘ਚ ਰੋਣ ਲੱਗੀ ਸੁਪਰਮਾਡਲ , ਜਾਣੋਂ ਕਿਉਂ
ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਲਲਟੋਣ ਪਿੰਡ ਤੋਂ ਹਾਸਿਲ ਕੀਤੀ । ਉਨ੍ਹਾਂ ਦਾ ਵਿਆਹ ਪ੍ਰੀਤਮ ਕੌਰ ਨਾਲ ਹੋਇਆ ਜੋ ਕਿ ਬੀਤੀ ਜੁਲਾਈ 'ਚ ਉਨ੍ਹਾਂ ਦਾ ਸਾਥ ਛੱਡ ਗਏ ।
dev thrikewala