ਗਾਇਕਾ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਵੀਡਿਓ 

Reported by: PTC Punjabi Desk | Edited by: Rupinder Kaler  |  November 21st 2018 08:00 AM |  Updated: November 21st 2018 08:00 AM

ਗਾਇਕਾ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕ ਉਸ ਲਈ ਕੁਝ ਵੀ ਕਰਨ ਲਈ ਤਿਆਰ, ਦੇਖੋ ਵੀਡਿਓ 

ਗਾਇਕਾ ਰੁਪਿੰਦਰ ਹਾਂਡਾ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਸਦੀ ਹੈ, ਤੇ ਉਸ ਦੇ ਪ੍ਰਸ਼ੰਸਕ ਉਸ ਲਈ ਕੁਝ ਵੀ ਕਰ ਸਕਦੇ ਹਨ ਕਿਉਂਕਿ ਰੁਪਿੰਦਰ ਹਾਂਡਾ ਵੀ ਆਪਣੇ ਪ੍ਰਸ਼ੰਸਕਾਂ ਦਾ ਪੂਰਾ-ਪੂਰਾ ਖਿਆਲ ਰੱਖਦੀ ਹੈ । ਇਸ ਸਭ ਦਾ ਸਬੂਤ ਰੁਪਿੰਦਰ ਹਾਂਡਾ ਦੀ ਉਸ ਵੀਡਿਓ ਤੋਂ ਮਿਲ ਜਾਂਦਾ ਹੈ ਜਿਹੜੀ ਕਿ ਹਾਂਡਾ ਨੇ ਆਪਣੇ ਇੰਸਟਾਗ੍ਰਾਮ 'ਤੇ ਖੁਦ ਸ਼ੇਅਰ ਕੀਤੀ ਹੈ ।ਇਸ ਵੀਡਿਓ ਵਿੱਚ ਰੁਪਿੰਦਰ ਹਾਂਡਾ ਉਹ ਪੋਰਟਰੇਟ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ ਜਿਹੜਾ ਕਿ ਉਸ ਦੀ ਇੱਕ ਪ੍ਰਸ਼ੰਸਕ ਨੇ ਬਣਾਇਆ ਹੈ ।

ਹੋਰ ਵੇਖੋ : ਆਲੀਆ ਨੂੰ ਲੱਗੀ ਸੱਟ, ਰਣਵੀਰ ਨੇ ਨਿਭਾਇਆ ਪ੍ਰੇਮੀ ਹੋਣ ਦਾ ਫਰਜ਼, ਦੇਖੋ ਵੀਡਿਓ

Rupinder_Handa Rupinder_Handa

ਇਹ ਪੋਰਟਰੇਟ ਬਹੁਤ ਹੀ ਖੂਬਸੁਰਤ ਹੈ ।ਪੋਰਟਰੇਟ ਬਣਾਉਣ ਵਾਲੀ ਕਲਾਕਾਰ ਨੇ ਰੁਪਿੰਦਰ ਹਾਂਡਾ ਦੀ ਸ਼ਕਲ ਨੂੰ ਪੈੱਨਸਿਲ ਨਾਲ ਹੁਬਹੂ ਕੈਨਵਸ 'ਤੇ ਉਤਾਰਿਆ ਹੈ ।ਇਹ ਪੋਰਟਰੇਟ ਰੁਪਿੰਦਰ ਹਾਂਡਾ ਦੀ ਪ੍ਰਸ਼ੰਸਕ ਮਨਪ੍ਰੀਤ ਨੇ ਬਣਾਇਆ ਹੈ । ਮਨਪ੍ਰੀਤ ਵੀ ਇਸ ਵੀਡਿਓ ਵਿੱਚ ਦਿਖਾਈ ਦੇ ਰਹੀ ਹੈ । ਮਨਪ੍ਰੀਤ ਨੂੰ ਇਹ ਪੋਰਟਰੇਟ ਬਣਾਉਣ ਵਿੱਚ ਤਕਰੀਬਨ ੪ ਘੰਟੇ ਲੱਗੇ ਹਨ ।ਦਰਅਸਲ ਮਨਪ੍ਰੀਤ ਦਾ ਜਨਮ ਦਿਨ ਸੀ ਤੇ ਰੁਪਿੰਦਰ ਹਾਂਡਾ ਖੁਦ ਉਸ ਨਾਲ ਜਨਮ ਦਿਨ ਮਨਾਉਣ ਪਹੁੰਚੀ ਸੀ ।

ਹੋਰ ਵੇਖੋ : ਸਿੱਧੂ ਮੂਸੇਵਾਲਾ ਆਪਣੇ ਪਿੰਡ ‘ਚ ਕਰ ਰਹੇ ਤਫਰੀ,ਵੀਡਿਓ ਸੋਸ਼ਲ ਮੀਡੀਆ ‘ਤੇ ਵਾਇਰਲ

https://www.instagram.com/p/BqbeJJvHjEi/

ਮਨਪ੍ਰੀਤ ਨੇ ਰੁਪਿੰਦਰ ਹਾਂਡਾ ਨੂੰ ਇਹ ਪੋਰਟਰੇਟ ਰਿਟਰਨ ਗਿਫਟ ਦਿੱਤਾ ਹੈ ।ਇਸ ਵੀਡਿਓ ਵਿੱਚ ਹਾਂਡਾ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਇਸ ਵੀਡਿਓ ਤੋਂ ਸਾਫ ਹੁੰਦਾ ਹੈ ਕਿ ਜਿਸ ਤਰ੍ਹਾਂ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕ ਉਸ ਦਾ ਖਿਆਲ ਰੱਖਦੇ ਹਨ ਉਸੇ ਤਰ੍ਹਾਂ ਹਾਂਡਾ ਵੀ ਆਪਣੇ ਪ੍ਰਸ਼ੰਸਕਾਂ ਦਾ ਖਿਆਲ ਰੱਖਦੇ ਹਨ ਕਿਉਂਕਿ ਕਿਸੇ ਕਲਾਕਾਰ ਦੀ ਹੋਂਦ ਉਸ ਦੇ ਪ੍ਰਸ਼ੰਸਕਾਂ ਨਾਲ ਹੀ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network