Runway 34 ਦਾ ਟ੍ਰੇਲਰ: ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੇ ਜ਼ਬਰਦਸਤ ਡਾਇਲਾਗ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਟ੍ਰੇਲਰ ਛਾਇਆ ਟ੍ਰੈਡਿੰਗ ‘ਚ

Reported by: PTC Punjabi Desk | Edited by: Lajwinder kaur  |  March 22nd 2022 12:24 PM |  Updated: March 22nd 2022 12:24 PM

Runway 34 ਦਾ ਟ੍ਰੇਲਰ: ਅਜੇ ਦੇਵਗਨ ਅਤੇ ਅਮਿਤਾਭ ਬੱਚਨ ਦੇ ਜ਼ਬਰਦਸਤ ਡਾਇਲਾਗ ਜਿੱਤ ਰਹੇ ਨੇ ਦਰਸ਼ਕਾਂ ਦੇ ਦਿਲ, ਟ੍ਰੇਲਰ ਛਾਇਆ ਟ੍ਰੈਡਿੰਗ ‘ਚ

ਬਾਲੀਵੁੱਡ ਐਕਟਰ ਅਜੇ ਦੇਵਗਨ ਅਤੇ ਅਮਿਤਾਭ ਬੱਚਨ ਸਟਾਰਰ ਫ਼ਿਲਮ 'ਰਨਵੇ 34' Runway 34 ਦਾ ਟ੍ਰੇਲਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਫ਼ਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਕਹਾਣੀ ਜਿੱਥੇ ਕਾਫੀ ਦਿਲਚਸਪ ਹੈ, ਉੱਥੇ ਹੀ ਇਸ ਦਾ ਟ੍ਰੇਲਰ ਦਰਸ਼ਕਾਂ ਦੇ ਦਿਮਾਗ 'ਚ ਕਈ ਸਵਾਲ ਛੱਡਦਾ ਹੈ, ਜਿਨ੍ਹਾਂ ਦੇ ਜਵਾਬ ਜਾਣਨ ਲਈ ਤੁਸੀਂ ਇਸ ਫ਼ਿਲਮ ਨੂੰ ਦੇਖਣਾ ਚਾਹੋਗੇ। ਇਸ ਫ਼ਿਲਮ ਦਾ ਨਿਰਦੇਸ਼ਨ ਵੀ ਅਜੇ ਦੇਵਗਨ ਨੇ ਹੀ ਕੀਤਾ ਹੈ।

ਹੋਰ ਪੜ੍ਹੋ : ਬੀ ਪਰਾਕ ਦੇ ਗੀਤ 'ਇਸ਼ਕ ਨਹੀਂ ਕਰਤੇ' ਦਾ ਟੀਜ਼ਰ ਹੋਇਆ ਰਿਲੀਜ਼, ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਨੇ ਦਿਖਾਈ ਸ਼ਾਨਦਾਰ ਕਮਿਸਟਰੀ

amitab and rakulpreet

ਟ੍ਰੇਲਰ ਤੋਂ ਫਿਲਮ ਕਾਫੀ ਰਹੱਸਮਈ ਲੱਗ ਰਹੀ ਹੈ। ਜੋ ਕਿ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਜ਼ਮੀਨ ਤੋਂ 35000 ਫੁੱਟ ਉੱਪਰ ਵਾਪਰੇ ਹਵਾਈ ਹਾਦਸੇ ਦੇ ਦੁਆਲੇ ਘੁੰਮਦੀ ਹੈ। ਅਜੇ ਦੇਵਗਨ ਜੋ ਕਿ ਇੱਕ ਆਤਮਵਿਸ਼ਵਾਸੀ ਕੈਪਟਨ ਵਿਕਰਾਂਤ ਖੰਨਾ ਦੇ ਰੂਪ 'ਚ ਨਜ਼ਰ ਆ ਰਿਹਾ ਹੈ । ਵਿਕਰਾਂਤ ਜੋ ਅਕਸਰ ਆਪਣੀ ਗਲਤੀ ਨੂੰ ਸਵੀਕਾਰ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਵਿਕਰਾਂਤ ਖੰਨਾ ਉਸ ਸਮੇਂ ਸ਼ੱਕ ਦੇ ਘੇਰੇ 'ਚ ਆ ਗਿਆ ਜਦੋਂ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਉਨ੍ਹਾਂ ਦੀ ਇੱਕ ਫਲਾਈਟ ਖਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਜਿਸ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਵਿਕਰਾਂਤ ਵੱਲੋਂ ਕੀਤੀ ਗਈ ਕਾਰਵਾਈ 'ਤੇ ਸਵਾਲ ਉੱਠਦੇ ਹਨ ਅਤੇ ਉਸ ਵਿਰੁੱਧ ਇੱਕ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਜਿਸ ਦੀ ਅਗਵਾਈ ਅਮਿਤਾਭ ਬੱਚਨ ਕਰਦੇ ਹੋਏ ਦਿਖਾਈ ਦੇ ਰਹੇ ਹਨ। ਜਿੱਥੇ ਅਮਿਤਾਭ ਬੱਚਨ ਅਜੇ 'ਤੇ ਗਲਤੀ ਕਰਨ ਅਤੇ ਫਿਰ ਨਾ ਮੰਨ ਦਾ ਇਲਜ਼ਾਮ ਲਗਾਉਂਦੇ ਹਨ, ਉੱਥੇ ਹੀ ਅਜੇ ਆਪਣੀ ਦਲੀਲ ਪੇਸ਼ ਕਰਦੇ ਨਜ਼ਰ ਆ ਰਹੇ ਹਨ। ਅਮਿਤਾਭ ਕਾਫੀ ਦਮਦਾਰ ਕਿਰਦਾਰ 'ਚ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਡਾਇਲਾਗਸ ਕਾਫੀ ਦਮਦਾਰ ਹਨ। ਫਿਲਮ 'ਚ ਬੋਮਨ ਇਰਾਨੀ ਵੀ ਕੁਝ ਸਾਜ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਫਿਲਮ 'ਚ ਕੁਝ ਸਿਆਸੀ ਟਵਿਸਟ ਵੀ ਪਾਇਆ ਗਿਆ ਹੈ । ਟ੍ਰੇਲਰ ‘ਚ ਅਜੇ ਦੇਵਗਨ ਦੀ ਕੋ-ਪਾਇਲਟ ਰਕੁਲ ਪ੍ਰੀਤ ਸਿੰਘ ਵੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ :  ਪਿਆਰ ਦੇ ਰੰਗਾਂ ਨਾਲ ਭਰਿਆ ਜੱਸੀ ਗਿੱਲ ਅਤੇ ਸਾਰਾ ਗੁਰਪਾਲ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼, ਦੇਖੋ ਵੀਡੀਓ

inside image of runway 34 trailer

'ਰਨਵੇਅ 34' ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਰਕੇ ਟ੍ਰੇਲਰ ਯੂਟਿਊਬ 'ਤੇ ਟਰੈਡਿੰਗ ਚ ਚੱਲ ਰਿਹਾ ਹੈ।  ਫ਼ਿਲਮ 'ਰਨਵੇ 34' ਇਸ ਸਾਲ 29 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network