ਫ੍ਰੈਂਡਸ਼ਿਪ ਡੇਅ ਦੇ ਮੌਕੇ 'ਤੇ ਰੁਬੀਨਾ ਦਿਲੈਕ ਨੇ kkk12 ਦੇ ਦੋਸਤਾਂ ਲਈ ਰੱਖੀ ਖ਼ਾਸ ਪਾਰਟੀ, ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਆਦਾਕਾਰਾ
Rubina Dilaik house party with kkk12 friends: 'ਖਤਰੋਂ ਕੇ ਖਿਲਾੜੀ 12' ਫੇਮ ਰੁਬੀਨਾ ਦਿਲੈਕ ਨੇ ਫਰੈਂਡਸ਼ਿਪ ਡੇਅ ਦੇ ਮੌਕੇ 'ਤੇ ਆਪਣੇ ਘਰ 'ਤੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ। ਇਸ ਪਾਰਟੀ 'ਚ ਉਨ੍ਹਾਂ ਦੇ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਹਿੱਸਾ ਲੈਣ ਵਾਲੇ ਕਈ ਪ੍ਰਤੀਭਾਗੀ ਦੋਸਤ ਸ਼ਾਮਿਲ ਹੋਏ। ਇਸ ਦੌਰਾਨ ਰੁਬੀਨਾ ਤੇ ਉਨ੍ਹਾਂ ਦੇ ਪਤੀ ਅਭਿਨਵ ਸ਼ੁਕਲਾ KKK12 ਦੇ ਆਪਣੇ ਦੋਸਤਾਂ ਨਾਲ ਜਮ ਕੇ ਮਸਤੀ ਕਰਦੇ ਹੋਏ ਨਜ਼ਰ ਆਏ।
image from instagram
ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਰੂਬੀਨਾ ਦਿਲੈਕ ਨੇ ਬੀਤੇ ਦਿਨ ਆਪਣੇ ਘਰ ਦੋਸਤਾਂ ਲਈ ਇੱਕ ਖਾਸ ਪਾਰਟੀ ਦਾ ਆਯੋਜਨ ਕੀਤਾ। ਇਹ ਪਾਰਟੀ ਮਸ਼ਹੂਰ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਆਪਣੇ ਮੁਕਾਬਲੇਬਾਜ਼ ਦੋਸਤਾਂ ਨਾਲ ਉਨ੍ਹਾਂ ਦੇ ਰੀਯੂਨੀਅਨ ਨੂੰ ਸਮਰਪਿਤ ਸੀ।
ਰੁਬੀਨਾ ਨੇ ਇਸ ਪਾਰਟੀ ਦੀ ਮਜ਼ੇਦਾਰ ਵੀਡੀਓ ਵੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।ਰੁਬੀਨਾ ਨੇ ਇੰਸਟਾਗ੍ਰਾਮ 'ਤੇ ਰੀਯੂਨੀਅਨ ਦੇ ਕੈਪਸ਼ਨ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ।
image from instagram
ਇਸ ਵੀਡੀਓ 'ਚ ਉਸ ਦੇ ਦੋਸਤਾਂ ਨੂੰ ਰੁਬੀਨਾ ਦੇ ਘਰ ਨੱਚਦੇ ਅਤੇ ਆਰਾਮ ਕਰਦੇ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਅਭਿਨੇਤਰੀ ਸਰਿਤੀ ਝਾਅ ਨੂੰ ਬਾਲੀਵੁੱਡ ਗੀਤ 'ਗੁਲਾਬੀ ਅੱਖੇਂ ਜੋ ਤੇਰੀ ਦੇਖੀ' 'ਤੇ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ।
ਖਤਰੋਂ ਕੇ ਖਿਲਾੜੀ ਦੌਰਾਨ ਰੁਬੀਨਾ ਦੇ ਮੁਕਾਬਲੇਬਾਜ਼ ਹੋਣ ਵਾਲੀਆਂ ਮਸ਼ਹੂਰ ਹਸਤੀਆਂ ਦੀ ਬਾਂਡਿੰਗ ਭਾਵੇਂ ਕੁਝ ਵੀ ਹੋਵੇ ਪਰ ਇਨ੍ਹਾਂ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਰੁਬੀਨਾ ਨੇ ਇਸ ਖੂਬਸੂਰਤ ਰੀਯੂਨੀਅਨ ਦਾ ਆਯੋਜਨ ਕੀਤਾ।
image from instagram
ਬੀਨਾ ਦੀ ਪਾਰਟੀ 'ਚ ਉਸ ਦੇ ਕਰੀਬੀ ਦੋਸਤ ਰਾਜੀਵ ਅਦਿਤਿਯਾ, ਸਰਿਤੀ ਝਾਅ, ਨਿਸ਼ਾਂਤ ਭੱਟ ਅਤੇ ਅਨੁਪਮਾ ਦੇ ਅਨੇਰੀ ਵਜਾਨੀ ਮਹਿਮਾਨਾਂ ਦੀ ਸੂਚੀ 'ਚ ਸ਼ਾਮਲ ਸਨ। ਰਾਜੀਵ ਅਦਤੀਆ ਨੇ ਇਸ ਪਾਰਟੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਰਾਜੀਵ ਅਦਤੀਆ ਨੂੰ 'ਆਪਕੀ ਨਜ਼ਰਾਂ ਨੇ ਸਮਝਾ' ਗੀਤ ਗਾਉਂਦੇ ਦੇਖ ਸਕਦੇ ਹੋ। ਅਤੇ ਉਨ੍ਹਾਂ ਦੀ ਸ੍ਰਿਤੀ ਝਾਅ ਵੀ ਇਸ 'ਤੇ ਬਹੁਤ ਹੀ ਖੂਬਸੂਰਤੀ ਨਾਲ ਪਰਫਾਰਮ ਕਰਦੀ ਨਜ਼ਰ ਆ ਰਹੀ ਹੈ।
View this post on Instagram