Rubina Dilaik-Abhinav Shukla Relationship: ਟੀਵੀ ਜਗਤ ਦੀ ਪਰਫੈਕਟ ਨੂੰਹ ਨਹੀਂ ਸੰਭਾਲ ਪਾਈ ਸੀ ਆਪਣਾ ਰਿਸ਼ਤਾ, ਆ ਗਈ ਸੀ ਤਲਾਕ ਦੀ ਨੌਬਤ

Reported by: PTC Punjabi Desk | Edited by: Lajwinder kaur  |  June 22nd 2022 04:17 PM |  Updated: June 22nd 2022 04:19 PM

Rubina Dilaik-Abhinav Shukla Relationship: ਟੀਵੀ ਜਗਤ ਦੀ ਪਰਫੈਕਟ ਨੂੰਹ ਨਹੀਂ ਸੰਭਾਲ ਪਾਈ ਸੀ ਆਪਣਾ ਰਿਸ਼ਤਾ, ਆ ਗਈ ਸੀ ਤਲਾਕ ਦੀ ਨੌਬਤ

ਟੀਵੀ ਜਗਤ ਦੀ ਕਿਊਟ ਤੇ ਮਸ਼ਹੂਰ ਜੋੜੀ ਰੁਬੀਨਾ ਅਤੇ ਅਭਿਨਵ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ  ਹੈ। ਉਨ੍ਹਾਂ ਦੇ ਪ੍ਰਸ਼ੰਸਕ ਇਸ ਜੋੜੀ ਨੂੰ ਇਕੱਠੇ ਦੇਣ ਲਈ ਉਡੀਕ ਕਰਦੇ ਰਹਿੰਦੇ ਹਨ। ਇਸ ਜੋੜੀ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾਈ, ਪਰ ਕੀ ਤੁਸੀਂ ਜਾਣਦੇ ਹੋ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਦੋਵਾਂ ਨੇ ਵੱਖ ਹੋਣ ਦਾ ਫੈਸਲਾ ਕਰ ਲਿਆ ਸੀ?

ਹੋਰ ਪੜ੍ਹੋ : ਵਰੁਣ ਧਵਨ ਰਿਆਲਟੀ ਸ਼ੋਅ ‘ਚ ਹੋਏ ਭਾਵੁਕ, ਕਿਹਾ-‘ਸਿੱਧੂ ਮੂਸੇਵਾਲਾ ਦੀ ਮੌਤ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੈ’

inside image of dubina and abhishkek

ਰੁਬੀਨਾ ਪਹਿਲਾ ਕਿਸੇ ਹੋਰ ਸਖਸ਼ ਦੇ ਨਾਲ ਰਿਲੇਸ਼ਨਸ਼ੀਪ ਚ ਸੀ। ਪਰ ਇਹ ਰਿਸ਼ਤਾ ਜ਼ਿਆਦਾ ਨਹੀਂ ਚੱਲ ਪਾਇਆ ਤੇ ਬ੍ਰੇਕਅੱਪ ਹੋ ਗਿਆ ਸੀ। ਪਰ ਬ੍ਰੇਕਅੱਪ ਤੋਂ ਬਾਅਦ ਹੀ ਅਭਿਨਵ ਨੇ ਰੁਬੀਨਾ ਦੀ ਜ਼ਿੰਦਗੀ 'ਚ ਐਂਟਰੀ ਕੀਤੀ। ਹਾਲਾਂਕਿ ਦੋਹਾਂ ਨੇ ਸੀਰੀਅਲ 'ਛੋਟੀ ਬਹੂ' 'ਚ ਇਕੱਠੇ ਕੰਮ ਕੀਤਾ ਸੀ ਪਰ ਇਸ ਸ਼ੋਅ 'ਚ ਦੋਹਾਂ ਵਿਚਾਲੇ ਕੁਝ ਨਹੀਂ ਹੋਇਆ। ਰੁਬੀਨਾ ਦੇ ਬ੍ਰੇਕਅੱਪ ਤੋਂ ਬਾਅਦ ਇਨ੍ਹਾਂ ਅਭਿਨਵ ਨੂੰ ਉਨ੍ਹਾਂ ਦੀ ਜ਼ਿੰਦਗੀ 'ਚ ਆਉਣ ਦਾ ਮੌਕਾ ਮਿਲਿਆ ਸੀ।

inside image of rubina diliak

ਬ੍ਰੇਕਅਪ ਤੋਂ ਬਾਅਦ ਰੁਬੀਨਾ ਦਿਲੈਕ ਨੂੰ ਅਭਿਨਵ ਸ਼ੁਕਲਾ ਨੇ ਸਪੋਰਟ ਕੀਤਾ ਸੀ। ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਦੀ ਪਹਿਲੀ ਮੁਲਾਕਾਤ ਇੱਕ ਦੋਸਤ ਦੇ ਘਰ ਹੋਈ ਸੀ। ਰੁਬੀਨਾ ਦਿਲੈਕ ਦਾ ਦੇਸੀ ਅੰਦਾਜ਼ ਦੇਖ ਅਭਿਨਵ ਸ਼ੁਕਲਾ ਹੈਰਾਨ ਰਹਿ ਗਏ ਸਨ।

ਕੁਝ ਸਮਾਂ ਡੇਟ ਕਰਨ ਤੋਂ ਬਾਅਦ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਨੇ ਧੂਮ-ਧਾਮ ਨਾਲ ਵਿਆਹ ਕਰ ਲਿਆ ਸੀ। ਵਿਆਹ ਤੋਂ ਬਾਅਦ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਵਿਚਕਾਰ ਦਰਾਰ ਆਉਣੀ ਸ਼ੁਰੂ ਹੋ ਗਈ। ਹਾਲਾਂਕਿ ਰੁਬੀਨਾ ਅਤੇ ਅਭਿਨਵ ਨੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ।

tv star couple abhinav and dubina

ਇੱਕ ਇੰਟਰਵਿਊ 'ਚ ਅਭਿਨਵ ਸ਼ੁਕਲਾ ਨੇ ਦੱਸਿਆ ਸੀ ਕਿ ਉਹ ਇੱਕ ਵਾਰ ਰੁਬੀਨਾ ਨੂੰ ਕੌਫੀ ਡੇਟ 'ਤੇ ਲੈ ਜਾਣਾ ਭੁੱਲ ਗਏ ਸਨ। ਜਿਸ ਤੋਂ ਬਾਅਦ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਵਿਚਾਲੇ ਜ਼ਬਰਦਸਤ ਲੜਾਈ ਹੋਈ।

ਅਭਿਨਵ ਵਿਚਾਲੇ ਰੁਬੀਨਾ ਦਾ ਝਗੜਾ ਇੰਨਾ ਵੱਧ ਗਿਆ ਸੀ ਕਿ ਦੋਵੇਂ ਇੱਕ ਦੂਜੇ ਨੂੰ ਤਲਾਕ ਦੇਣਾ ਚਾਹੁੰਦੇ ਸਨ। ਰੁਬੀਨਾ ਦਿਲਿਕ ਅਤੇ ਅਭਿਨਵ ਸ਼ੁਕਲਾ ਨੂੰ 'ਬਿੱਗ ਬੌਸ 14' ਦੌਰਾਨ ਇਕੱਠੇ ਸਮਾਂ ਬਿਤਾਉਣ ਦਾ ਮੌਕਾ ਮਿਲਿਆ।

ਬਿੱਗ ਬੌਸ ਦੇ ਘਰ ਨੇ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਦੇ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਲਿਆ। ਬਿੱਗ ਬੌਸ ਤੋਂ ਬਾਅਦ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਨੇ ਆਪਣਾ ਝਗੜਾ ਖਤਮ ਕਰ ਦਿੱਤਾ। ਅੱਜ ਰੁਬੀਨਾ ਦਿਲੈਕ ਅਤੇ ਅਭਿਨਵ ਸ਼ੁਕਲਾ ਖੁਸ਼ਹਾਲ ਜ਼ਿੰਦਗੀ ਜੀਅ ਰਹੇ ਹਨ। ਬੀਤੇ ਦਿਨੀ ਹੀ ਰੁਬੀਨਾ ਨੇ ਕਿਊਟ ਜਿਹੀ ਪੋਸਟ ਪਾ ਕੇ ਆਪਣੇ ਪਤੀ ਨੂੰ ਵਿਆਹ ਦੀ ਚੌਥੀ ਵਰ੍ਹੇਗੰਢ ਦੀ ਮੁਬਾਰਕਾਂ ਦਿੱਤੀਆਂ ਸਨ।

 

View this post on Instagram

 

A post shared by Rubina Dilaik (@rubinadilaik)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network