ਇੱਕੋ ਦਿਨ ਰਿਲੀਜ਼ ਹੋਏ ਦੋਨੋਂ ਭੈਣਾਂ ਦੀਆਂ ਫ਼ਿਲਮਾਂ ਦੇ ਗੀਤ, ਤੁਹਾਨੂੰ ਕਿਹੜਾ ਗਾਣਾ ਆਇਆ ਪਸੰਦ ?
ਇੱਕੋ ਦਿਨ ਰਿਲੀਜ਼ ਹੋਏ ਦੋਨੋਂ ਭੈਣਾਂ ਦੀਆਂ ਫ਼ਿਲਮਾਂ ਦੇ ਗੀਤ, ਤੁਹਾਨੂੰ ਕਿਹੜਾ ਗਾਣਾ ਆਇਆ ਪਸੰਦ ? : ਰੁਬੀਨਾ ਬਾਜਵਾ ਅਤੇ ਨੀਰੂ ਬਾਜਵਾ ਦੋਵੇਂ ਭੈਣਾਂ ਅੱਜ ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਰੁਬੀਨਾ ਬਾਜਵਾ ਭਾਵੇਂ ਨੀਰੂ ਬਾਜਵਾ ਨਾਲੋਂ ਲੇਟ ਇੰਡਸਟਰੀ 'ਚ ਆਏ ਹਨ ਪਰ ਅੱਜ ਦੋਵਾਂ ਦੀਆਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਜਿੱਥੇ ਰੁਬੀਨਾ ਬਾਜਵਾ ਫ਼ਿਲਮ ਲਾਈਏ ਜੇ ਯਾਰੀਆਂ 5 ਜੂਨ ਨੂੰ ਰਿਲੀਜ਼ ਹੋ ਰਹੀ ਹੈ ਉੱਥੇ ਹੀ ਨੀਰੂ ਬਾਜਵਾ ਅਤੇ ਦਿਲਜੀਤ ਦੋਸਾਂਝ ਦੀ ਫ਼ਿਲਮ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਦੋਨਾਂ ਫ਼ਿਲਮਾਂ ਦੇ ਗੀਤ ਅਤੇ ਟਰੇਲਰ ਰਿਲੀਜ਼ ਹੋ ਰਹੇ ਹਨ ਪਰ ਕੱਲ੍ਹ ਯਾਨੀ 29 ਮਈ ਵਾਲੇ ਦਿਨ ਦੋਨਾਂ ਫ਼ਿਲਮਾਂ ਦੇ ਗੀਤ ਰਿਲੀਜ਼ ਹੋਏ। ਲਾਈਏ ਜੇ ਯਾਰੀਆਂ ਫ਼ਿਲਮ ਦਾ ਰਾਜ ਰਣਜੋਧ ਦੀ ਅਵਾਜ਼ 'ਚ 'ਇਹ ਕੀ ਹੋਇਆ ਅਤੇ ਉੱਥੇ ਹੀ ਦਿਲਜੀਤ ਦੋਸਾਂਝ ਦੀ ਅਵਾਜ਼ 'ਚ ਮਹਿੰਦੀ ਗੀਤ ਰਿਲੀਜ਼ ਹੋਇਆ।
ਦੋਵਾਂ ਭੈਣਾਂ ਦੀਆਂ ਫ਼ਿਲਮਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਪਿਆਰ ਵੀ ਬਰਾਬਰ ਮਿਲ ਰਿਹਾ ਹੈ। ਦੋਨੋ ਹੀ ਗੀਤ ਯੂ ਟਿਊਬ 'ਤੇ ਕੁਝ ਹੀ ਘੰਟਿਆਂ 'ਚ ਟਰੈਂਡਿੰਗ ਲਿਸਟ 'ਚ ਸ਼ੁਮਾਰ ਹੋ ਗਏ। ਦੋਨਾਂ ਹੀ ਗੀਤਾਂ ਨੂੰ ਲੱਖਾਂ ਹੀ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਹੁਣ ਦੇਖਣਾ ਹੋਵੇਗਾ ਕਿ ਪੰਜਾਬੀ ਇੰਡਸਟਰੀ ਦੀਆਂ ਇਹਨਾਂ ਭੈਣਾਂ ਦੀਆਂ ਫ਼ਿਲਮਾਂ ਨੂੰ ਦਰਸ਼ਕ ਹੁਣ ਕਿੰਨ੍ਹਾਂ ਕੁ ਪਿਆਰ ਦਿੰਦੇ ਹਨ।
ਹੋਰ ਵੇਖੋ : ਇਹਨਾਂ 10 ਪੰਜਾਬੀ ਫ਼ਿਲਮਾਂ ਦੀ ਕਮਾਈ ਸੁਣ ਉੱਡ ਜਾਣਗੇ ਤੁਹਾਡੇ ਹੋਸ਼ , ਦੇਖੋ ਵੀਡੀਓ