RRR ਨੇ 'ਗੋਲਡਨ ਗਲੋਬ 2023' ਵਿੱਚ ਰਚਿਆ ਇਤਿਹਾਸ, ‘ਨਾਟੂ-ਨਾਟੂ’ ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ

Reported by: PTC Punjabi Desk | Edited by: Lajwinder kaur  |  January 11th 2023 09:52 AM |  Updated: January 11th 2023 09:52 AM

RRR ਨੇ 'ਗੋਲਡਨ ਗਲੋਬ 2023' ਵਿੱਚ ਰਚਿਆ ਇਤਿਹਾਸ, ‘ਨਾਟੂ-ਨਾਟੂ’ ਨੂੰ ਮਿਲਿਆ ਬੈਸਟ ਗਾਣੇ ਦਾ ਖਿਤਾਬ

RRR song Naatu Naatu: ਸਾਊਥ ਸਿਨੇਮਾ ਦੀ ਫ਼ਿਲਮ RRR ਨੇ 'ਗੋਲਡਨ ਗਲੋਬ 2023' ਵਿੱਚ ਇਤਿਹਾਸ ਰਚ ਦਿੱਤਾ ਹੈ। ਫ਼ਿਲਮ ਨੂੰ ਤੇਲਗੂ ਗੀਤ 'ਨਾਟੂ ਨਾਟੂ' ਲਈ ਸਰਵੋਤਮ ਗੀਤ ਦਾ ਪੁਰਸਕਾਰ ਮਿਲਿਆ ਹੈ। ਦੱਸ ਦਈਏ ਫ਼ਿਲਮ 'ਆਰਆਰਆਰ' ਪਿਛਲੇ ਸਾਲ ਮਾਰਚ ਵਿੱਚ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ ਅਤੇ ਗਲੋਬਲ ਬਾਕਸ ਆਫਿਸ 'ਤੇ 1200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਚੁੱਕੀ ਹੈ। ਦੁਨੀਆ ਦਾ ਸਭ ਤੋਂ ਮਸ਼ਹੂਰ ਐਵਾਰਡ ਸ਼ੋਅ 'Golden Globes 2023' ਸ਼ੁਰੂ ਹੋ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਈ ਫ਼ਿਲਮਾਂ ਦਾ ਮੁਕਾਬਲਾ ਰਿਹਾ ਹੈ।

Image Source : Instagram

ਹੋਰ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਨੇ ਪਤਨੀ ਰਾਵੀ ਕੌਰ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ, ਸਾਹਮਣੇ ਆਈਆਂ ਤਸਵੀਰਾਂ

ਨਿਰਦੇਸ਼ਕ SS ਰਾਜਾਮੌਲੀ ਦੀ ਫ਼ਿਲਮ 'RRR' ਦੇ ਸੁਪਰਹਿੱਟ ਗੀਤ 'ਨਾਟੂ ਨਾਟੂ' ਨੇ ਗੋਲਡਨ ਗਲੋਬ ਅਵਾਰਡ 2023 ਜਿੱਤਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਵਧਾਈ ਦੇਣ ਵਾਲਾ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਇਸ ਐਵਾਰਡ ਵਿੱਚ ਰਾਮ ਚਰਨ ਅਤੇ ਜੂਨੀਅਰ ਐਨਟੀਆਰ ਦੇ ਇਸ ਗੀਤ ਨੂੰ ਸਰਵੋਤਮ ਗੀਤ ਦਾ ਖਿਤਾਬ ਮਿਲਿਆ ਹੈ। ਅਜਿਹੇ 'ਚ ਫ਼ਿਲਮ 'ਆਰ.ਆਰ.ਆਰ' ਦੇ ਨਿਰਮਾਤਾਵਾਂ ਲਈ ਇਹ ਵੱਡੀ ਸਫਲਤਾ ਦਾ ਪਲ ਮੰਨਿਆ ਜਾ ਰਿਹਾ ਹੈ। ਅੰਰਰਾਸ਼ਟਰੀ ਪੱਧਰ 'ਤੇ ਇਸ ਤਰ੍ਹਾਂ ਸਫਲਤਾ ਹਾਸਿਲ ਕਰਨਾ ਵੀ ਭਾਰਤੀ ਫਿਲਮਾਂ ਲਈ ਮਾਣ ਵਾਲੀ ਗੱਲ ਹੈ।

Image Source : Instagram

ਇਸ ਇੰਟਰਨੈਸ਼ਨਲ ਐਵਾਰਡ ਸ਼ੋਅ ਵਿੱਚ ਦੇਸ਼ ਅਤੇ ਦੁਨੀਆ ਦੀਆਂ ਕਈ ਫਿਲਮਾਂ ਅਤੇ ਕਲਾਕਾਰਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਸਿਨੇਮਾ ਦੀ ਤਰਫੋਂ, ਐਸਐਸ ਰਾਜਾਮੌਲੀ ਦੀ ਫ਼ਿਲਮ ਆਰਆਰਆਰ ਨੂੰ ਇਸ ਗੋਲਡਨ ਗਲੋਬ ਐਵਾਰਡਜ਼ ਵਿੱਚ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਿਸ ਵਿੱਚੋਂ ਫ਼ਿਲਮ ਨੇ ਹੁਣ ਬੈਸਟ ਗੀਤ ਦੀ ਸ਼੍ਰੇਣੀ ਵਿੱਚ ਜਿੱਤ ਹਾਸਲ ਕੀਤੀ ਹੈ।

Image Source : Instagram

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network