ਰੋਸ਼ਨ ਪ੍ਰਿੰਸ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ, ਦੇਖੋ ਛੋਟੇ ਪ੍ਰਿੰਸ ਦੀਆਂ ਤਸਵੀਰਾਂ

Reported by: PTC Punjabi Desk | Edited by: Lajwinder kaur  |  March 06th 2019 11:12 AM |  Updated: March 06th 2020 03:08 PM

ਰੋਸ਼ਨ ਪ੍ਰਿੰਸ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪੰਜਾਬੀ ਸਿਤਾਰਿਆਂ ਨੇ ਦਿੱਤੀ ਵਧਾਈ, ਦੇਖੋ ਛੋਟੇ ਪ੍ਰਿੰਸ ਦੀਆਂ ਤਸਵੀਰਾਂ

ਰੋਸ਼ਨ ਪ੍ਰਿੰਸ ਦੇ ਘਰ ਖੁਸ਼ੀਆਂ ਨੇ ਇੱਕ ਵਾਰ ਫਿਰ ਤੋਂ ਦਸਤਕ ਦਿੱਤੀ ਹੈ। ਜੀ ਹਾਂ ਰੋਸ਼ਨ ਪ੍ਰਿੰਸ ਇੱਕ ਵਾਰ ਫਿਰ ਤੋਂ ਪਿਤਾ ਬਣ ਗਏ ਨੇ। ਇਸ ਵਾਰ ਪ੍ਰਮਾਤਮਾ ਨੇ ਉਹਨਾਂ ਨੂੰ ਪੁੱਤਰ ਦੀ ਦਾਤ ਨਾਲ ਨਵਾਜਿਆ ਹੈ। ਇਹ ਖੁਸ਼ਖਬਰੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਤਸੀਵਰਾਂ ਪਾ ਕੇ ਦਿੱਤੀ ਹੈ। ਰੋਸ਼ਨ ਪ੍ਰਿੰਸ ਨੇ ਨਾਲ ਕੈਪਸ਼ਨ 'ਚ ਲਿਖਿਆ ਹੈ, ਪਹਿਲੀ ਤਸਵੀਰ ਮਿਸਟਰ ਹੈਂਡਸਮ ਦੀ...ਮੈਨੂੰ ਆਪਣੀ ਭਾਵਨਾਵਾਂ ਦੱਸ ਲਈ ਸ਼ਬਦ ਨਹੀਂ ਮਿਲ ਰਹੇ..ਦੁਬਾਰਾ ਤੋਂ ਪਿਤਾ ਬਣ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ..’ ਦੱਸ ਦਈਏ ਇਸ ਤੋਂ ਪਹਿਲਾਂ ਪ੍ਰਮਾਤਮਾ ਨੇ ਉਹਨਾਂ ਨੂੰ ਧੀ ਦੀ ਦਾਤ ਦਿੱਤੀ ਸੀ। ਰੋਸ਼ਨ  ਪ੍ਰਿੰਸ ਦੀ ਇਸ ਪੋਸਟ ਉੱਤੇ ਸਾਰੇ ਹੀ ਪੰਜਾਬੀ ਸਿਤਾਰਿਆਂ ਨੇ ਆਪਣੀ ਵਧਾਈਆਂ ਦਿੱਤੀਆਂ ਨੇ। ਗੁਲਾਬੀ ਕੁਵੀਨ ਜੈਸਮੀਨ ਸੈਂਡਲਸ ਤੋਂ ਲੈ ਕੇ ਜੱਸੀ ਗਿੱਲ ਸਾਰੇ ਹੀ ਕਲਾਕਾਰਾਂ ਨੇ ਛੋਟੇ ਪ੍ਰਿੰਸ ਦੇ ਆਉਣ ਦੀਆਂ ਮੁਬਾਰਕਾਂ ਦਿੱਤੀਆਂ ਨੇ।

ਹੋਰ ਵੇਖੋ:ਮਾਨਸੀ ਸ਼ਰਮਾ ਨੇ ਆਪਣੇ ਵਿਆਹ ਦੀਆਂ ਕੁਝ ਖ਼ਾਸ ਵੀਡੀਓਜ਼ ਕੀਤੀਆਂ ਸ਼ੇਅਰ

ਜੇ ਗੱਲ ਕਰੀਏ ਤਾਂ ਉਹਨਾਂ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਤਿੰਨ ਫ਼ਿਲਮਾਂ ਬੈਕ ਟੂ ਬੈਕ ਲੈ ਕੇ ਆਉਣ ਵਾਲੇ ਨੇ ਜਿਹਨਾਂ ਦੇ ਨਾਮ ਮੁੰਡਾ ਫ਼ਰੀਦਕੋਟੀਆ, ਨਾਨਕਾ ਮੇਲ, ਲੱਡੂ ਬਰਫੀ ਹੈ। ਹਾਲ ਹੀ 'ਚ ਉਹਨਾਂ ਦਾ ਗੀਤ ‘ਸੋਹੰ ਖਾਨੀ ਆ’ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

 

View this post on Instagram

 

Thanx Almighty ?

A post shared by Roshan Prince (@theroshanprince) on


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network