Trending:
ਰੌਸ਼ਨ ਪ੍ਰਿੰਸ ਦੀ ਫਿਲਮ 'ਰਾਂਝਾ ਰਿਫਊਜ਼ੀ' ਦਾ ਪਹਿਲਾ ਗੀਤ "ਜੋੜੀ" ਜਲਦ ਹੋਵੇਗਾ ਰਿਲੀਜ਼
ਮਸ਼ਹੂਰ ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ roshan prince ਦੀ ਹਾਲ ਹੀ ਵਿੱਚ ਰਿਲੀਜ਼ ਹੋਣ ਵਾਲੀ ਫਿਲਮ 'ਰਾਂਝਾ ਰਫਿਊਜੀ' punjabi film ਦੇ ਟਰੇਲਰ ਨੂੰ ਦਰਸ਼ਕ ਦੁਆਰਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਜਲਦ ਹੀ ਫਿਲਮ ਦਾ ਪਹਿਲਾ ਗੀਤ ਰਿਲੀਜ਼ ਹੋਣ ਵਾਲਾ ਹੈ ਅਤੇ ਇਹ ਗੀਤ 14 ਅਕਤੂਬਰ ਨੂੰ ਸਭ ਦੇ ਦਰਮਿਆਨ ਆਵੇਗਾ, ਜਿਸ ਦਾ ਨਾਂ ਹੈ 'ਜੋੜੀ'। ਜਿਥੇ ਇਸ ਗੀਤ ਨੂੰ ਆਵਾਜ਼ ਨਛੱਤਰ ਗਿੱਲ ਨੇ ਆਪਣੀ ਅਵਾਜ਼ ਨਾਲ ਸ਼ਿੰਗਾਇਆ ਹੈ ਓਥੇ ਹੀ ਇਸਦੇ ਬੋਲ ਬਾਬੂ ਸਿੰਘ ਮਾਨ ਦੁਆਰਾ ਲਿਖੇ ਗਏ ਹਨ ਤੇ ਇਸ ਦਾ ਸੰਗੀਤ ਜੱਸੀ ਐਕਸ ਨੇ ਤਿਆਰ ਕੀਤਾ ਹੈ।
https://www.instagram.com/p/Bo0uGISASND/?taken-by=theroshanprince
ਗੱਲ ਫਿਲਮ ਬਾਰੇ ਕਰੀਏ ਤਾਂ ‘ਰਾਂਝਾ ਰਿਫਿਊਜੀ’ punjabi film ਦਾ ਟ੍ਰੇਲਰ ਪਹਿਲਾ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ‘ਜੇ. ਬੀ. ਮੂਵੀ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਵਤਾਰ ਸਿੰਘ ਹਨ। ਕਾਮੇਡੀ, ਰੋਮਾਂਸ ਤੇ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਰੌਸ਼ਨ ਪ੍ਰਿੰਸ ਇਕ ਵੱਖਰੇ ਅੰਦਾਜ਼ ‘ਚ ਨਜ਼ਰ ਆਉਣਗੇ। ਦਰਸ਼ਕ ਉਨ੍ਹਾਂ ਨੂੰ ਇਸ ਫ਼ਿਲਮ ‘ਚ ਵੱਖ-ਵੱਖ ਕਿਰਦਾਰਾਂ ‘ਚ ਦੇਖਣਗੇ।
ਹੋਰ ਪੜੋ : ਸਰਹੱਦ ਦੇ ਸੰਜੀਦਾ ਮਹੌਲ ‘ਚ ਪੈਣਗੇ ਹਾਸੇ ,’ਰਾਂਝਾ ਰਿਫਿਊਜੀ’ ਦਾ ਟ੍ਰੇਲਰ ਰਿਲੀਜ਼
https://www.instagram.com/p/BoRKTN7AEOo/?taken-by=theroshanprince
ਹੁਣ ਤੱਕ ਰਿਲੀਜ਼ ਹੋਏ ਪੋਸਟਰਾਂ ਤੋਂ ਦਰਸ਼ਕ ਉਨ੍ਹਾਂ ਦੇ ਕਿਰਦਾਰ ਬਾਰੇ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਫਿਲਮ ਨੂੰ ਲੈ ਕੇ ਰੌਸ਼ਨ ਪ੍ਰਿੰਸ roshan prince ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਨੇ । ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਫਿਲਮ ਹੋਰਨਾਂ ਫਿਲਮਾਂ ਵਾਂਗ ਦਰਸ਼ਕਾਂ ਨੂੰ ਪਸੰਦ ਆਏਗੀ ।