ਰੌਸ਼ਨ ਪ੍ਰਿੰਸ ਨੇ ਆਪਣੇ ਸੰਗੀਤਕ ਗੁਰੂ ਦੀ ਮੌਤ ‘ਤੇ ਜਤਾਇਆ ਦੁੱਖ, ਗਾਇਕੀ ਦੇ ਸਫ਼ਰ ‘ਚ ਸਿਖਾਏ ਸੀ ਸੁਰਾਂ ਦੇ ਗੁਰ
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਰੌਸ਼ਨ ਪ੍ਰਿੰਸ Roshan Prince ਨੇ ਹਾਲ ਹੀ ਵਿੱਚ ਇੱਕ ਦੁਖਦਾਈ ਖਬਰ ਸਾਂਝੀ ਕੀਤੀ । ਉਨ੍ਹਾਂ ਨੇ ਪੋਸਟ ਪਾ ਕੇ ਆਪਣੀ ਜ਼ਿੰਦਗੀ ਦੇ ਇੱਕ ਖ਼ਾਸ ਸਖ਼ਸ਼ ਦੇ ਇਸ ਸੰਸਾਰ ਤੋਂ ਚਲੇ ਜਾਣ ਦਾ ਦੁੱਖ ਜਤਾਇਆ ਹੈ। ਉਨ੍ਹਾਂ ਦੇ ਅਧਿਆਪਕ ਅਤੇ ਸਲਾਹਕਾਰ ਜਿਸਨੇ ਰੌਸ਼ਨ ਪ੍ਰਿੰਸ ਨੂੰ ਇੱਕ ਸੰਗੀਤਕਾਰ ਬਣਨ ਲਈ ਪ੍ਰੇਰਿਤ ਕੀਤਾ ਸੀ, ਦਾ ਦੇਹਾਂਤ ਹੋ ਗਿਆ ਹੈ। ਜੀ ਹਾਂ ਹਰ ਇਨਸਾਨ ਦੀ ਜ਼ਿੰਦਗੀ ‘ਚ ਮਾਪਿਆਂ ਦੇ ਨਾਲ ਨਾਲ ਉਸਦੇ ਅਧਿਆਪਕ ਵੀ ਅਹਿਮ ਰੋਲ ਅਦਾ ਕਰਦੇ ਨੇ। ਟੀਚਰਾਂ ਵੱਲੋਂ ਦਿੱਤਾ ਗਿਆ ਗਿਆਨ ਪ੍ਰਾਪਤ ਕਰਕੇ ਇਨਸਾਨ ਇਸ ਦੁਨੀਆ ‘ਚ ਆਪਣਾ ਨਾਂਅ ਬਨਾਉਂਦਾ ਹੈ। ਜਿਸ ਕਰਕੇ ਹਰ ਵਿਅਕਤੀ ਲਈ ਕੋਈ ਨਾ ਕੋਈ ਅਜਿਹਾ ਅਧਿਆਪਕ ਜ਼ਰੂਰ ਹੁੰਦਾ ਹੈ ਜਿਸ ਦਾ ਉਸ ਦੀ ਜ਼ਿੰਦਗੀ 'ਚ ਅਹਿਮ ਸਥਾਨ ਹੁੰਦਾ ਹੈ।
ਰੌਸ਼ਨ ਪ੍ਰਿੰਸ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਅਧਿਆਪਕ ਦਾ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਅਲਵਿਦਾ...ਉਸਤਾਦ Joga Singh Garcha ji....ਮੇਰਾ ਸੰਗੀਤਕ ਸਫ਼ਰ ਸ਼ੁਰੂ ਕਰਵਾਉਣ ਵਾਲੇ, ਮੇਰੇ ਪਹਿਲੇ ਮਿਊਜ਼ਿਕ ਅਧਿਆਪਕ ਨਹੀਂ ਰਹੇ…!! Rest in Peace..’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।
ਜੇ ਗੱਲ ਕਰੀਏ ਰੌਸ਼ਨ ਪ੍ਰਿੰਸ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਏਨੀਂ ਦਿਨੀਂ ਉਹ ਕੈਨੇਡਾ ‘ਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਵੀ ਕੰਮ ਕਰ ਰਹੇ ਨੇ। ਉਹ ਕਈ ਸੁਪਰ ਹਿੱਟ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ।
View this post on Instagram