ਕਿਸ ਨੇ ਰੋਕੀ ਰੌਸ਼ਨ ਪ੍ਰਿੰਸ ਦੇ ਦਿਲ ਦੀ ਧੜਕਣ, ਦੇਖੋ ਵੀਡੀਓ 

Reported by: PTC Punjabi Desk | Edited by: Rupinder Kaler  |  October 31st 2018 10:31 AM |  Updated: October 31st 2018 10:31 AM

ਕਿਸ ਨੇ ਰੋਕੀ ਰੌਸ਼ਨ ਪ੍ਰਿੰਸ ਦੇ ਦਿਲ ਦੀ ਧੜਕਣ, ਦੇਖੋ ਵੀਡੀਓ 

ਗਾਇਕ ਤੇ ਐਕਟਰ ਰੌਸ਼ਨ ਪ੍ਰਿੰਸ ਨੂੰ ਯਾਦ ਆਈ ਪੁਰਾਣੇ ਦਿਨਾਂ ਦੀ, ਜੀ ਹਾਂ ਇਹ ਅਸੀਂ ਨਹੀਂ ਖੁਦ ਰੌਸ਼ਨ ਪ੍ਰਿੰਸ ਦਾ ਕਹਿਣਾ ਹੈ । ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਇੱਕ ਪੁਰਾਣਾ ਗਾਣਾ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਹਨ । ਵੀਡਿਓ ਸ਼ੋਸਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਗਿਆ ਹੈ ਤੇ ਇਸ ਵੀਡਿਓ ਨੂੰ ਲੋਕਾਂ ਦੇ ਵੀ ਕਾਫੀ ਲਾਇਕ ਮਿਲ ਰਹੇ ਹਨ । ਲੋਕ ਇਸ ਵੀਡਿਓ 'ਤੇ ਕਮੈਂਟ ਵੀ ਕਰ ਰਹੇ ਹਨ ।

ਹੋਰ ਵੇਖੋ :ਅਭਿਸ਼ੇਕ ਬੱਚਨ ਦਾ ਚੱਲਿਆ ਸਿੱਕਾ, ਹੋਈ ਜ਼ਬਰਦਸਤ ਵਾਪਸੀ

Roshan Prince Roshan Prince

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਰੌਸ਼ਨ ਪ੍ਰਿੰਸ ਨੇ ਲਿਖਿਆ ਹੈ ਕਿ ਉਹਨਾਂ ਨੂੰ ਇਹ ਗਾਣਾ ਬੇਹਦ ਪਸੰਦ ਹੈ, ਤੇ ਇਸ ਨੂੰ aੁਹ ਅਕਸਰ ਗਾਉਂਦੇ ਹਨ । ਜਿਹੜਾ ਗਾਣਾ ਪ੍ਰਿੰਸ ਗਾ ਰਹੇ ਹਨ ਉਸ ਦੇ ਬੋਲ ਹਨ "ਜਿਵੇਂ ਚੰਨ ਚੋਂ ਚਾਨਣੀਂ ਮੁੱਕ ਜਾਵੇ, ਜਿਵੇਂ ਸਾਗਰ 'ਚੋਂ ਪਾਣੀ ਸੁੱਕ ਜਾਵੇ, ਜਿਵੇਂ ਹਰ ਦਿਲ ਦੀ ਧੜਕਣ ਰੁੱਕ ਜਾਵੇ ਤਾਂ ਹੋ ਸਕਦਾ ਹੈ ਕਿ ਤੈਨੂੰ ਭੁੱਲ ਜਾਵਾਂ"  ਇਸ ਗਾਣੇ ਨੂੰ ਉਹ ਬਹੁਤ ਹੀ ਮਸਤ ਅੰਦਾਜ਼ ਵਿੱਚ ਗਾ ਰਹੇ ਹਨ ।

ਹੋਰ ਵੇਖੋ :ਯਾਦਾਂ ਦੇ ਝਰੋਖੇ ‘ਚੋਂ “ਅੱਜ ਆਖਾਂ ਵਾਰਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ”

https://www.instagram.com/p/BpjpoZkglyl/?taken-by=theroshanprince

ਪ੍ਰਿੰਸ ਦੀ ਕੁਝ ਦਿਨ ਪਹਿਲਾਂ ਹੀ ਫਿਲਮ ਰਾਂਝਾ ਰਿਫਿਉਜੀ  ਰਿਲੀਜ਼ ਹੋਈ ਹੈ ।ਇਸ ਫਿਲਮ ਨੂੰ ਲੋਕਾਂ ਦਾ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਹੈ । ਇਹ ਫਿਲਮ ਵਿੱਚ ਪ੍ਰਿੰਸ ਡਬਲ ਰੋਲ ਵਿੱਚ ਦਿਖਾਈ ਦਿੱਤੇ ਹਨ । ਕਮੇਡੀ ਦੇ ਨਾਲ ਨਾਲ ਇਹ ਫਿਲਮ ਡਰਾਮਾ ਭਰਪੂਰ ਹੈ । ਸ਼ਾਇਦ ਇਸ ਫਿਲਮ ਦੀ ਕਾਮਯਾਬੀ ਤੋਂ ਖੁਸ਼ ਹੋ ਕੇ ਪ੍ਰਿੰਸ ਗਾਣਾ ਗਾ ਰਹੇ ਹਨ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network