'ਨਾਨਕਾ ਮੇਲ' ਲਾਏਗਾ ਰੌਣਕਾਂ 2019 'ਚ ਰੌਸ਼ਨ ਪ੍ਰਿੰਸ ਕੱਢਣਗੇ ਜਾਗੋ
ਇਨਸਾਨ ਦੀ ਜ਼ਿੰਦਗੀ 'ਚ ਰਿਸ਼ਤਿਆਂ ਦੀ ਖਾਸ ਅਹਿਮੀਅਤ ਹੈ ।ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ ਮੋਹ ਪਿਆਰ ਦੀ ਤੰਦਾਂ ਨਾਲ ਬੱਝੇ ਰਿਸ਼ਤੇ ਨਿਭਾਉਣ ਲਈ ਮਨੁੱਖ ਕਈ ਔਖਿਆਈਆਂ ਚੋਂ ਵੀ ਲੰਘਦਾ ਹੈ । ਪਰ ਇਹ ਔਖਿਆਈਆਂ ਉਦੋਂ ਸੁਖਦ ਅਹਿਸਾਸ ਦਿੰਦੀਆਂ ਹਨ ਜਦੋਂ ਕਿਸੇ ਖੁਸ਼ੀ ਗਮੀ ਦੇ ਵੇਲੇ ਇਹ ਰਿਸ਼ਤੇਦਾਰ ਇੱਕਠੇ ਹੋ ਕੇ ਸੁੱਖ ਦੁੱਖ ਸਾਂਝਾ ਕਰਨ ਲਈ ਪਹੁੰਚਦੇ ਨੇ ।
ਮਾਮੇ ਜਾਂ ਨਾਨਕਿਆਂ ਦਾ ਪੰਜਾਬੀ ਸੱਭਿਆਚਾਰ 'ਚ ਖਾਸ ਮਹੱਤਵ ਹੈ ਅਤੇ ਪੁਰਾਣੇ ਸਮਿਆਂ 'ਚ ਇਹ ਰੀਤ ਵੀ ਸੀ ਕਿ ਪਹਿਲੇ ਬੱਚੇ ਦਾ ਜਨਮ ਨਾਨਕੇ ਘਰ 'ਚ ਹੀ ਹੁੰਦਾ ਸੀ ਅਤੇ ਨਾਨੇ ਨਾਨੀ ਦਾ ਆਪਣੇ ਦੋਹਤਰੇ ਦੋਹਤਰੀਆਂ ਨਾਲ ਅਥਾਹ ਪਿਆਰ ਵੀ ਹੁੰਦਾ ਸੀ ਅਤੇ ਹੁਣ ਵੀ ਜਦੋਂ ਕਿਸੇ ਦੇ ਘਰ ਵਿਆਹ ਸ਼ਾਦੀ ਦਾ ਮੌਕਾ ਹੋਵੇ ਤਾਂ ਨਾਨਕਿਆਂ ਦੀ ਮੌਜੂਦਗੀ ਤੋਂ ਬਿਨਾਂ ਕਈ ਰਸਮਾਂ ਪੂਰੀਆਂ ਨਹੀਂ ਹੋ ਸਕਦੀਆਂ । ਕਿਉਂਕਿ ਨਾਨਕਾ ਮੇਲ ਪਿੰਡ ਪਹੁੰਚਦੇ ਹੀ ਪਿੰਡ ਦਾ ਵਾਤਾਵਰਨ ਬਦਲ ਜਾਂਦਾ ਸੀ । ਸਿੱਠਣੀਆਂ ਅਤੇ ਗੀਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਅਤੇ ਵਿਆਹ ਵਾਲੇ ਘਰ ਰੌਣਕ ਲੱਗ ਜਾਂਦੀ ਹੈ ਅਤੇ ਰੌਸ਼ਨ ਪ੍ਰਿੰਸ ਵੀ ਲਗਾਉਣ ਆ ਰਹੇ ਨੇ ਵਿਆਹ ਵਾਲੇ ਘਰ ਰੌਣਕ ।
ਸੋ ਤਿਆਰ ਰਹਿਓ ਤੁਸੀਂ ਵੀ ਨਾਨਕਾ ਮੇਲ ਵੱਲੋਂ ਲਾਈਆਂ ਜਾਣ ਵਾਲੀਆਂ ਰੌਣਕਾਂ ਵੇਖਣ ਲਈ ।ਇਸੇ ਨੂੰ ਦਰਸਾਉਂਦਾ ਹੈ ਰੌਸ਼ਨ ਪ੍ਰਿੰਸ Roshan Prince ਦਾ ਨਾਨਕਾ ਮੇਲ ।ਕੇ.ਏ.ਆਰ ਪ੍ਰੋਡਕਸ਼ਨ ਵੱਲੋਂ ਤਿਆਰ ਕੀਤੇ ਜਾ ਰਹੇ 'ਨਾਨਕਾ ਮੇਲ' ਦੇ ਪੋਸਟਰ ਨੂੰ ਵੇਖਣ 'ਤੇ ਪੰਜਾਬੀ ਸੱਭਿਆਚਾਰ ਅਤੇ ਨਾਨਕਾ ਮੇਲ ਦੀ ਅਹਿਮੀਅਤ ਨੂੰ ਦਰਸਾਇਆ ਗਿਆ ਹੈ ।ਮੇਲ ਗੇਲ ਦੀ ਸਾਂਭ ਸੰਭਾਲ 'ਤੇ ਆਉ ਭਗਤ ਸਿਮਰਨਜੀਤ ਸਿੰਘ ਹੁੰਦਲ ਅਤੇ ਪ੍ਰਿੰਸ ਕੰਵਲਜੀਤ ਸਿੰਘ ਤੇ ਸ਼ਗਨ ਵਿਹਾਰ ਅਮਿਤ ਕੁਮਾਰ ਦੇ ਜਿੰਮੇ ਰਹੇਗਾ । ਇਸ ਦੇ ਨਾਲ ਹੀ ਪੂਰਾ ਪ੍ਰਬੰਧ ਅਤੇ ਦੇਖਰੇਖ ਸੰਜੀਵ ਕਲੇਰ ਨੇ ਕੀਤਾ ਹੈ ।ਬਸ ਤੁਸੀਂ ਤਿਆਰ ਰਹਿਓ ਕੱਪੜੇ ਲੱਤੇ ਸਵਾ ਕੇ । ਰੌਸ਼ਨ ਪ੍ਰਿੰਸ ਇਸ ਫਿਲਮ Movie 'ਚ ਮੁਖ ਕਿਰਦਾਰ ਦੇ ਤੌਰ ਤੇ ਨਜ਼ਰ ਆਉਣਗੇ ।ਇਸ ਫਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸਦੀ ਝਲਕ ਨੂੰ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਫਿਲਮ ਪੰਜਾਬੀ ਸੱਭਿਆਚਾਰ 'ਚ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਹੈ ।