ਰੱਸੀ ਟੱਪਣਾ ਹੈ ਸਿਹਤ ਲਈ ਬਹੁਤ ਹੀ ਫਾਇਦੇਮੰਦ, ਭਾਰ ਘਟਾਉਣ ‘ਚ ਹੈ ਮਦਦਗਾਰ
ਹਰ ਕੋਈ ਆਪਣੀ ਸਿਹਤ ਨੂੰ ਲੈ ਕੇ ਬਹੁਤ ਹੀ ਜਾਗਰੂਕ ਹੋ ਚੁੱਕਿਆ ਹੈ । ਖੁਦ ਨੂੰ ਫ਼ਿੱਟ ਰੱਖਣ ਲਈ ਕੋਈ ਯੋਗਾ ਦਾ ਸਹਾਰਾ ਲੈਂਦਾ ਹੈ ਅਤੇ ਕੋਈ ਜਿੰਮ ‘ਚ ਪਸੀਨਾ ਵਹਾਉਂਦਾ ਹੈ । ਪਰ ਕੁਝ ਲੋਕ ਰੱਸੀ ਟੱਪ ਕੇ ਖੁਦ ਨੂੰ ਤੰਦਰੁਸਤ ਰੱਖਦੇ ਹਨ। ਰੱਸੀ ਟੱਪਣਾ ਸਿਹਤ ਦੇ ਲਈ ਬਹੁਤ ਹੀ ਵਧੀਆ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਰੱਸੀ ਟੱਪਣ ਦੇ ਫਾਇਦੇ ਬਾਰੇ ਦੱਸਾਂਗੇ । ਜਿਸ ਨਾਲ ਤੁਸੀਂ ਆਪਣੀ ਕੈਲੋਰੀ ਨੂੰ ਬਰਨ ਕਰ ਸਕਦੇ ਹੋ ।
ਹੋਰ ਪੜ੍ਹੋ : ਕਾਲੇ ਛੋਲਿਆਂ ਵਿਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਭਾਰ ਘਟਾਉਣ ਵਿੱਚ ਕਰਦੇ ਹਨ ਮਦਦ
ਭਾਰ ਘਟਾਉਣ ਦੇ ਚਾਹਵਾਨ ਲੋਕਾਂ ਨੂੰ ਰੱਸੀ ਟੱਪਣ ਨੂੰ ਆਪਣੀ ਕਸਰਤ ‘ਚ ਸ਼ਾਮਿਲ ਕਰ ਸਕਦੇ ਹਨ ।
ਪਾਓ। ਰੱਸੀ ਟੱਪਣ ਨਾਲ ਨਾ ਸਿਰਫ਼ ਭਾਰ ਕੰਟਰੋਲ ਹੁੰਦਾ ਹੈ, ਬਲਕਿ ਹਾਈਟ ਵੀ ਵੱਧਦੀ ਹੈ। ਤੁਸੀ ਜਾਣਦੇ ਹੋ ਕਿ ਜੇਕਰ ਤੁਸੀਂ ਇਕ ਮਿੰਟ ਰੱਸੀ ਟੱਪਦੇ ਹੋ ਤਾਂ ਤੁਸੀਂ 16 ਕੈਲੋਰੀ ਬਰਨ ਕਰਦੇ ਹੋ।
ਰੱਸੀ ਟੱਪਣ ਨਾਲ ਬਾਡੀ ਦੇ ਸਾਰੇ ਅੰਗਾਂ ਦੀ ਐਕਸਰਸਾਈਜ਼ ਹੁੰਦੀ ਹੈ। ਇਸ ਦੌਰਾਨ ਤੁਹਾਡੇ ਪੈਰ, ਪੇਟ ਦੇ ਮਸਲਜ਼, ਮੋਢੇ, ਕਲਾਈਆਂ, ਹਾਰਟ ਅਤੇ ਅੰਦਰ ਦੇ ਅੰਗਾਂ ਦੀ ਵੀ ਐਕਸਰਸਾਈਜ਼ ਹੁੰਦੀ ਹੈ।ਐਕਸਪਰਟ ਅਨੁਸਾਰ ਰੱਸੀ ਟੱਪਣ ਨਾਲ ਮੋਟਾਪਾ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਰੋਜ਼ 10-15 ਮਿੰਟ ਰੱਸੀ ਟੱਪੋਗੇ ਤਾਂ ਤੁਸੀਂ ਆਪਣੀ ਬਾਡੀ ’ਚੋਂ ਕੈਲੋਰੀ ਬਰਨ ਕਰ ਸਕਦੇ ਹੋ।