ਅਜੈ ਦੇਵਗਨ ਨਾਲ ਉੱਨੀ ਸੌ ਇਕਾਨਵੇਂ 'ਚ ਬਾਲੀਵੁੱਡ 'ਚ ਫ਼ਿਲਮ ਫੂਲ ਔਰ ਕਾਂਟੇ ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਮਧੂ ਮੁੜ ਤੋਂ ਚਰਚਾ 'ਚ ਹੈ । ਅੱਠ ਸਾਲ ਸਾਲ ਬਾਅਦ ਇਹ ਅਦਾਕਾਰਾ ਹੁਣ ਮੁੜ ਤੋਂ ਇੱਕ ਫ਼ਿਲਮ ਦੇ ਜ਼ਰੀਏ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ । ਇਸ ਵਾਰ ਉਹ ਹਾਰਰ ਕਾਮੇਡੀ ਫ਼ਿਲਮ ਖਲੀ ਬਲੀ ਨਾਲ ਕਮਬੈਕ ਕਰਨ ਜਾ ਰਹੀ ਹੈ ।
https://www.youtube.com/watch?v=Bp1pGcQtJ3M
ਇਸ ਤੋਂ ਪਹਿਲਾਂ ਉਨ੍ਹਾਂ ਦੀ ਆਖਰੀ ਫ਼ਿਲਮ ਲਵ ਯੂ ਮਿਸਟਰ ਕਲਾਕਾਰ ਸੀ । ਇਸ ਤੋਂ ਇਲਾਵਾ ਉਨ੍ਹਾਂ ਦੀ ਪ੍ਰਸਿੱਧ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਮਣੀ ਰਤਨਮ ਦੀ ਫ਼ਿਲਮ ਰੋਜ਼ਾ ਲਈ ਅੱਜ ਵੀ ਯਾਦ ਕੀਤਾ ਜਾਂਦਾ ਹੈ ਅਤੇ ਫ਼ਿਲਮ ਫੂਲ ਔਰ ਕਾਂਟੇ ਨੇ ਵੀ ਇੱਕ ਛਾਪ ਛੱਡੀ ਸੀ ਅਤੇ ਇਸ ਫ਼ਿਲਮ ਦੇ ਨਾਲ-ਨਾਲ ਇਸ ਦੇ ਗਾਣੇ ਸੁੱਪਰਹਿੱਟ ਹੋਏ ਸਨ ।
https://www.youtube.com/watch?v=MsYvG9nSpYk
ਮਧੂ ਦੇ ਲੁੱਕ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਨਾਲੋਂ ਵੀ ਖੂਬਸੂਰਤ ਅਤੇ ਗਲੈਮਰਸ ਨਜ਼ਰ ਆਉਂਦੇ ਹਨ । ਉੱਨੀ ਸੌ ਨੜਿੱਨਵੇਂ 'ਚ ਵਿਆਹ ਕਰਵਾ ਲਿਆ ਸੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਉਨ੍ਹਾਂ ਨੇ ਕੁਝ ਸਮਾਂ ਬਾਲੀਵੁੱਡ ਤੋਂ ਬਰੇਕ ਲਿਆ ਸੀ ।