ਰੋਹਤਕ ਦੀ ਰਹਿਣ ਵਾਲੀ ਮੁਕੇਸ਼ ਦੇਵੀ ਔਰਤਾਂ ਲਈ ਬਣ ਰਹੀ ਹੈ ਮਿਸਾਲ
ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਪਿੱਛੇ ਨਹੀਂ, ਜਿਸ ਦੀ ਮਿਸਾਲ ਰੋਹਤਕ ਦੀ ਰਹਿਣ ਵਾਲੀ ਮੁਕੇਸ਼ ਦੇਵੀ ਬਾਖੂਬੀ ਪੇਸ਼ ਕਰਦੀ ਹੈ । ਮੁਕੇਸ਼ ਦੇਵੀ ਪਿਛਲੇ 14 ਸਾਲ ਤੋਂ ਟਾਇਰਾਂ ਦੇ ਪੈਂਚਰ ਲਾਉਣ ਦਾ ਕੰਮ ਕਰ ਰਹੀ ਹੈ । ਪਰ ਹੁਣ ਟਾਈਰਾਂ ਨੂੰ ਪੈਂਚਰ ਲਗਾਉਣ ਦੇ ਨਾਲ-ਨਾਲ ਕੱਪੜਿਆਂ ਦੀ ਦੁਕਾਨ ਵੀ ਚਲਾਉਂਦੀ ਹੈ ।
image from Valvoline India's youtube channel
ਹੋਰ ਵੇਖੋ :
ਕਿਸਾਨਾਂ ਦੇ ਹੱਕ ‘ਚ ਬਾਲੀਵੁੱਡ ਦੇ ਪ੍ਰਸਿੱਧ ਡਾਇਰੈਕਟਰ ਵਿਸ਼ਾਲ ਭਾਰਦਵਾਜ ਨੇ ਕੀਤਾ ਟਵੀਟ, ਸੋਸ਼ਲ ਮੀਡੀਆ ‘ਤੇ ਵਾਇਰਲ
image from Valvoline India's youtube channel
ਮੁਕੇਸ਼ ਮੁਤਾਬਿਕ ਲੌਕਡਾਊਨ ਵਿੱਚ ਉਨ੍ਹਾਂ ਦਾ ਕੰਮ ਕਾਫ਼ੀ ਘੱਟ ਗਿਆ ਜਿਸ ਕਾਰਨ ਉਨ੍ਹਾਂ ਨੂੰ ਰੈਡੀਮੇਡ ਕੱਪੜਿਆਂ ਦੀ ਦੁਕਾਨ ਵੀ ਖੋਲ੍ਹਣੀ ਪਈ। ਮੁਕੇਸ਼ ਦੇਵੀ ਨੂੰ ਇਸ ਤਰ੍ਹਾਂ ਪੈਂਚਰ ਲਗਾਉਂਦੇ ਦੇਖ ਲੋਕ ਹੈਰਾਨ ਵੀ ਹੁੰਦੇ ਹਨ ਤੇ ਤਾਰੀਫ਼ ਵੀ ਕਰਦੇ ਹਨ।
image from Valvoline India's youtube channel
ਕੁਝ ਸਾਲ ਪਹਿਲਾਂ ਮੁਕੇਸ਼ ਦੇਵੀ ਦਾ ਪਤੀ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਰਕੇ ਉਸ ਦਾ ਕਾਰੋਬਾਰ ਮੁਕੇਸ਼ ਨੂੰ ਸਾਂਭਣਾ ਪੈ ਗਿਆ ਸੀ । ਮੁਕੇਸ਼ ਦਾ ਕਹਿਣਾ ਹੈ ਕਿ ਜੋ ਵੀ ਉਸ ਕੋਲ ਪੈਂਚਰ ਲਗਵਾਉਣ ਆਉਂਦਾ ਹੈ, ਪਹਿਲਾਂ ਤਾਂ ਉਹ ਹੈਰਾਨ ਹੁੰਦਾ ਹੈ ਪਰ ਬਾਅਦ ਵਿੱਚ ਉਸ ਦਾ ਹੌਂਸਲਾ ਵੀ ਵਧਾਉਂਦਾ ਹੈ ।