ਸ਼ੂਟਿੰਗ ਦੌਰਾਨ ਜ਼ਖਮੀ ਹੋਏ ਰੋਹਿਤ ਸ਼ੈੱਟੀ ਹਸਪਤਾਲ 'ਚ ਭਰਤੀ, ਪੜ੍ਹੋ ਪੂਰੀ ਖ਼ਬਰ
Rohit Shetty injured during shoot: ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰੋਹਿਤ ਸ਼ੈੱਟੀ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਹਨ। ਉਹ ਰਾਮੋਜੀ ਫ਼ਿਲਮ ਸਿੱਟੀ ਹੈਦਰਾਬਾਦ 'ਚ ਵੈੱਬ ਸੀਰੀਜ਼ 'ਇੰਡੀਅਨ ਪੁਲਸ ਫੋਰਸ' ਦੀ ਸ਼ੂਟਿੰਗ ਕਰ ਰਹੇ ਸਨ। ਇਸ ਦੌਰਾਨ ਇਹ ਹਾਦਸਾ ਵਾਪਰਿਆ।
image Source : Instagram
ਦੱਸਿਆ ਜਾ ਰਿਹਾ ਹੈ ਕਿ ਕਾਰ ਚੇਜ਼ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਰੋਹਿਤ ਸ਼ੈੱਟੀ ਦੇ ਹੱਥ 'ਤੇ ਸੱਟ ਲੱਗੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਡਕਸ਼ਨ ਟੀਮ ਨੇ ਕਾਮਿਨੇਨੀ ਹਸਪਤਾਲ 'ਚ ਭਰਤੀ ਕਰਵਾਇਆ। ਇਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦੇ ਹੱਥ ਦੀ ਮਾਮੂਲੀ ਸਰਜਰੀ ਵੀ ਕੀਤੀ ਹੈ। ਹਾਲਾਂਕਿ ਸਰਜਰੀ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਫਿਲਹਾਲ ਉਹ ਠੀਕ ਹਨ।
ਰੋਹਿਤ ਸ਼ੈੱਟੀ ਆਪਣੇ ਦਮਦਾਰ ਐਕਸ਼ਨ ਲਈ ਜਾਣੇ ਜਾਂਦੇ ਹਨ। ਰੋਹਿਤ ਦੀਆਂ ਫ਼ਿਲਮਾਂ 'ਚ ਸਿਤਾਰੇ ਕਾਰਾਂ, ਬਾਈਕ ਅਤੇ ਹੈਲੀਕਾਪਟਰ ਨਾਲ ਸਟੰਟ ਕਰਦੇ ਹੋਏ ਨਜ਼ਰ ਆਉਂਦੇ ਹਨ। ਉਸ ਦੀਆਂ ਫਿਲਮਾਂ ਵਿੱਚ ਲੜਾਈ ਅਤੇ ਐਕਸ਼ਨ ਬਹੁਤ ਹੀ ਫ਼ਿਲਮੀ ਅੰਦਾਜ਼ ਵਿੱਚ ਕੀਤੇ ਗਏ ਹਨ।
image Source : Instagram
ਦੱਸ ਦੇਈਏ ਕਿ ਰੋਹਿਤ ਇੱਕ ਕਾਪ ਬੇਸਡ ਵੈੱਬ ਸ਼ੋਅ ਲੈ ਕੇ ਆ ਰਹੇ ਹਨ ਜਿਸ ਦੀ ਸ਼ੂਟਿੰਗ ਫਿਲਹਾਲ ਰਾਮੋਜੀ ਫ਼ਿਲਮ ਸਿੱਟੀ ਵਿੱਚ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੈੱਬ ਸੀਰੀਜ਼ ਰੋਹਿਤ ਦਾ ਡਰੀਮ ਪ੍ਰੋਜੈਕਟ ਹੈ। ਇਸ ਲੜੀ ਵਿੱਚ ਕਾਰ ਦਾ ਪਿੱਛਾ ਕਰਨ ਸੀਕਵੈਸ ਅਤੇ ਹੋਰ ਹਾਈ-ਓਕਟੇਨ ਐਕਸ਼ਨ ਅਤੇ ਸਟੰਟ ਸੀਨ ਸ਼ਾਮਿਲ ਹਨ। ਇਸ ਸੀਰੀਜ਼ 'ਚ ਸਿਧਾਰਥ ਮਲਹੋਤਰਾ, ਵਿਵੇਕ ਓਬਰਾਏ ਅਤੇ ਸ਼ਿਲਪਾ ਸ਼ੈੱਟੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗ
ਹਾਲ ਹੀ 'ਚ ਰੋਹਿਤ ਸ਼ੈੱਟੀ ਦੀ ਫ਼ਿਲਮ ਸਰਕਸ ਰਿਲੀਜ਼ ਹੋਈ ਸੀ। ਹਾਲਾਂਕਿ ਇਹ ਫ਼ਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਫ਼ਿਲਮ 'ਚ ਰਣਵੀਰ ਸਿੰਘ ਤੋਂ ਇਲਾਵਾ ਪੂਜਾ ਹੇਗੜੇ, ਜੈਕਲੀਨ ਅਤੇ ਵਰੁਣ ਸ਼ਰਮਾ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ।
image Source : Instagram
ਹੋਰ ਪੜ੍ਹੋ: ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਫਿਲਮ 'ਜ਼ੋਰਾ ਮਲਕੀ' ਦਾ ਕੀਤਾ ਐਲਾਨ, ਜਗਦੀਪ ਸਿੱਧੂ ਕਰਨਗੇ ਡਾਇਰੈਕਟ
ਹੁਣ 2023 ਵਿੱਚ, ਰੋਹਿਤ ਸ਼ੈੱਟੀ ਅਜੇ ਦੇਵਗਨ ਦੀ ਸਿੰਘਮ 3, ਸਿਧਾਰਥ ਮਲਹੋਤਰਾ ਦੀ ਇੰਡੀਅਨ ਪੁਲਿਸ ਫੋਰਸ ਵੈੱਬ ਸੀਰੀਜ਼, ਸੂਰਿਆਵੰਸ਼ੀ 2 ਅਤੇ ਗੋਲਮਾਲ 5 ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਦੇ ਨਾਲ ਹੀ ਰੋਹਿਤ ਸ਼ੈੱਟੀ ਨੇ ਖੁਲਾਸਾ ਕੀਤਾ ਸੀ ਕਿ ਗੋਲਮਾਲ ਦੇ ਪੰਜਵੇਂ ਭਾਗ ਵਿੱਚ ਰਣਵੀਰ ਸਿੰਘ ਵੀ ਨਜ਼ਰ ਆਉਣ ਵਾਲੇ ਹਨ।